Posted on August 6th, 2014

ਨਿਊਯਾਰਕ- ਗੋਰੇ ਟਰੱਕ ਚਾਲਕ ਵੱਲੋਂ ਗੰਭੀਰ ਜ਼ਖ਼ਮੀ ਕੀਤੇ ਗਏ ਇਕ 29 ਸਾਲਾ ਸਿੱਖ ਨੌਜਵਾਨ ਨੇ ਨਿਆਂ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਇਹ ਯਕੀਨੀ ਬਣਾਵੇ ਕਿ ਅਜਿਹੇ ਨਸਲੀ ਨਫ਼ਰਤ ਭਰੇ ਅਪਰਾਧ ਮੁੜ ਨਾ ਹੋਣ ਅਤੇ ਨਾਲ ਹੀ ਉਸ ਨੇ ‘ਨਫ਼ਰਤ ਰਹਿਤ ਸੰਸਾਰ ਸਿਰਜਣ’ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਸ ‘ਤੇ ਹਮਲੇ ਦੌਰਾਨ ਟੱਰਕ ਚਾਲਕ ਨੇ ਉਸ ਵਿਰੁੱਧ ਨਸਲੀ ਨਫ਼ਰਤ ਭਰੇ ਬੋਲ-ਕੁਬੋਲ ਵੀ ਬੋਲੇ ਸਨ।
ਸਿੱਖ ਕੁਲੀਸ਼ਨ ਵੱਲੋਂ ਇਸ ਸਿੱਖ ਦੇ ਇੰਟਰਨੈੱਟ ‘ਤੇ ਪੋਸਟ ਕੀਤੇ ਗਏ ਸੁਨੇਹੇ ਵਿੱਚ ਕਿਹਾ ਗਿਆ ਹੈ, ”ਮੇਰਾ ਨਾਮ ਸੰਦੀਪ ਸਿੰਘ ਹੈ। ਮੈਂ ਬਹੁਤ ਗਹਿਰੀ ਪੀੜ ਝੱਲ ਰਿਹਾ ਹਾਂ, ਪਰ ਮੈਂ ਪਾਰ ਪਾ ਜਾਵਾਂਗਾ। ਮੈਂ ਸਿੱਖ ਹਾਂ, ਮੈਂ ਸਿੱਖ ਵਾਂਗ ਨਜ਼ਰ ਆਉਂਦਾ ਹਾਂ, ਇਸ ਕਰਕੇ ਮੇਰੇ ‘ਤੇ ਹਮਲਾ ਕੀਤਾ ਗਿਆ। ਮੇਰੇ ਕੇਸ ਵਿੱਚ ਨਿਆਂ ਹੋਣਾ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਕਿਸੇ ਹੋਰ ਨੂੰ ਉਸ ਸਥਿਤੀ ਤੇ ਵੇਦਨਾ ਵਿੱਚੋਂ ਨਾ ਲੰਘਣਾ ਪਵੇ, ਜਿਸ ਵਿੱਚੋਂ ਮੈਂ ਲੰਘਿਆਂ ਹਾਂ।
ਸਾਨੂੰ ਨਫ਼ਰਤ ਰਹਿਤ ਸੰਸਾਰ ਸਿਰਜਣ ਦੀ ਲੋੜ ਹੈ।” ਸਿੱਖ ਕੁਲੀਸ਼ਨ ਵੱਲੋਂ ਸੰਦੀਪ ਸਿੰਘ ਦੇ ਹੱਕ ਵਿੱਚ ਰੈਲੀ ਕੀਤੀ ਜਾਏਗੀ ਤੇ ਉਸ ਵਿਰੁੱਧ ਹਮਲੇ ਦੀ ਜਾਂਚ ‘ਨਸਲੀ ਅਪਰਾਧ’ ਵਜੋਂ ਕੀਤੇ ਜਾਣ ਦੀ ਮੰਗ ਕੀਤੀ ਜਾਏਗੀ। ਦੋ ਬੱਚਿਆਂ ਦਾ ਪਿਤਾ ਸੰਦੀਪ ਸਿੰਘ ਇਸ ਵੇਲੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਇਲਾਜ ਅਧੀਨ ਹੈ।
ਪਿਛਲੇ ਹਫਤੇ ਕੁਈਨਜ਼ ਵਿੱਚ ਇਕ ਸੜਕ ‘ਤੇ ਇਕ ਪਿਕਅੱਪ ਟਰੱਕ ਵਾਲੇ ਨਾਲ ਮਾਮੂਲੀ ਜਿਹੀ ਕਿਹਾ-ਸੁਣੀ ਹੋਣ ਮਗਰੋਂ ਚਾਲਕ ਨੇ ਉਸ ਵਿੱਚ ਟਰੱਕ ਮਾਰ ਦਿੱਤਾ ਸੀ ਤੇ ਉਸ ਵਿਰੁੱਧ ਅਤੇ ਉਸ ਦੇ ਦੋਸਤ ਵਿਰੁੱਧ ਨਸਲੀ ਬੋਲ-ਕੁਬੋਲ ਬੋਲੇ ਸਨ। ਟੱਰਕ ਵਾਲਾ ਉਸ ਨੂੰ ਕੋਈ 30 ਫੁੱਟ ਧੂਹ ਕੇ ਲੈ ਗਿਆ ਸੀ। ਉਸ ‘ਤੇ ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸਿੱਖ ਭਾਈਚਾਰਾ 5 ਅਗਸਤ, 2012 ਨੂੰ ਓਕ ਕਰੀਕ ਗੁਰਦੁਆਰੇ ਵਿੱਚ ਹੋਏ ਮਾਰੂ ਹਮਲੇ ਦੀ ਬਰਸੀ ਮਨਾ ਰਿਹਾ ਹੈ। ਇਸ ਹਮਲੇ ਵਿੱਚ ਛੇ ਸਿੱਖ ਮਾਰੇ ਗਏ ਸਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026