Posted on August 15th, 2014

ਈਸੜੂ (ਲੁਧਿਆਣਾ)- ਪੰਜਾਬ ਦੇ ਆਮ ਲੋਕਾਂ 'ਚ ਸਰਕਾਰ ਪ੍ਰਤੀ ਉਬਲਦੇ ਰੋਹ ਦਾ ਪ੍ਰਗਟਾਵਾ ਉਦੋਂ ਵੇਖਣ ਨੂੰ ਮਿਲਿਆ ਜਦ ਵਿਕਰਮ ਨਾਮ ਦੇ ਇੱਕ ਨੌਜਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਉਦੋਂ ਜੁੱਤੀ ਵਗਾਹ ਕੇ ਮਾਰੀ ਜਦ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਈਸੜੂ ਵਿਖੇ ਗੋਆ ਦੀ ਆਜ਼ਾਦੀ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਈਸੜੂ ਵਿਖੇ ਹਰ ਸਾਲ ਪ੍ਰਮੁੱਖ ਰਾਜਸੀ ਪਾਰਟੀਆਂ ਸਿਆਸੀ ਕਾਨਫਰੰਸ ਕਰਦੀਆਂ ਹਨ।
ਬਾਦਲ ਦਾ ਭਾਸ਼ਣ ਸੁਣ ਰਹੇ ਲੋਕਾਂ ਦੀ ਭੀੜ 'ਚੋਂ ਜੁੱਤੀ ਸੁੱਟਣ ਵਾਲੇ ਨੌਜਵਾਨ ਵਿਕਰਮ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸਨੇ ਕਿਹਾ ਕਿ ਉਸਦੀ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਹ ਜੁੱਤੀ ਉਸ ਨੇ ਬਾਦਲ ਦੇ ਨਹੀਂ, ਸਗੋਂ ਪੰਜਾਬ ਦੇ ਮੁੱਖ ਮੰਤਰੀ ਦੇ ਮਾਰੀ ਹੈ, ਜਿਸ ਨੇ ਆਪਣੀਆਂ ਘਟੀਆ ਨੀਤੀਆਂ ਨਾਲ ਸੂਬੇ ਦਾ ਬੇੜਾ ਗਰਕ ਕਰ ਦਿੱਤਾ ਹੈ। ਇੱਕ ਦੁਕਾਨ 'ਤੇ ਕੰਮ ਕਰਦੇ ਰਹੇ ਪਰ ਹੁਣ ਬੇਰੋਜ਼ਗਾਰ ਘੁੰਮਦੇ ਬਰਨਾਲਾ ਦੇ ਇਸ ਨੌਜਵਾਨ ਨੇ ਆਖਿਆ ਕਿ ਬਾਦਲ ਅਤੇ ਉਸ ਵਰਗੇ ਹੋਰ ਭਾਰਤੀ ਨੇਤਾਵਾਂ ਨੇ ਕਿਸੇ ਦਾ ਭਲਾ ਨਹੀਂ ਕੀਤਾ ਬਲਕਿ ਆਪਣਾ ਹੀ ਘਰ ਭਰਿਆ ਹੈ, ਜਿਸ ਕਰਕੇ ਜਨਤਾ ਇਨ੍ਹਾਂ ਤੋਂ ਬਹੁਤ ਦੁਖੀ ਹੈ। ਇਹ ਜੁੱਤੀ ਇਕੱਲੇ ਬਾਦਲ ਲਈ ਨਹੀਂ ਬਲਕਿ ਲਾਲੂ ਯਾਦਵ, ਮਾਇਆਵਤੀ, ਕਾਂਗਰਸ ਅਤੇ ਹੋਰ ਸਿਆਸੀ ਆਗੂਆਂ ਦੇ ਖਿਲਾਫ ਸੁੱਟੀ ਗਈ ਹੈ, ਜਿਨ੍ਹਾਂ ਨੂੰ ਦਾਲ-ਫੁਲਕੇ ਦਾ ਪ੍ਰਬੰਧ ਕਰਨ ਰੁੱਝੇ ਲੋਕਾਂ ਨੇ ਆਪਣਾ ਭਵਿੱਖ ਸੰਵਾਰਨ ਲਈ ਚੁਣਿਆ ਹੈ। ਉਸਨੇ ਕਿਹਾ ਕਿ ਉਹ ਕਿਸੇ ਸਿਆਸੀ ਜਮਾਤ ਨਾਲ ਸਬੰਧ ਨਹੀਂ ਰੱਖਦਾ ਪਰ ਚੋਣਾਂ 'ਚ ਉਸਨੇ ਆਮ ਆਦਮੀ ਪਾਰਟੀ ਨੂੰ ਵੋਟ ਜ਼ਰੂਰ ਪਾਈ ਸੀ।
ਜੁੱਤੀ ਮਾਰਨ ਬਾਰੇ ਸਪੱਸ਼ਟ ਕਰਦਿਆਂ ਉਸਨੇ ਆਖਿਆ ਕਿ ਜੇ ਉਸਨੇ ਬਾਦਲ ਦੀ ਬੇਇੱਜ਼ਤੀ ਹੀ ਕਰਨੀ ਹੁੰਦੀ ਤਾਂ ਉਹ ਉਨ੍ਹਾਂ ਦੇ ਮੂੰਹ 'ਤੇ ਵੀ ਜੁੱਤੀ ਮਾਰ ਸਕਦਾ ਸੀ ਪਰ ਅਜਿਹਾ ਉਸਨੇ ਕੀਤਾ ਨਹੀਂ ਕਿਉਂਕਿ ਜੁੱਤੀ ਮਾਰਨ ਦਾ ਮਕਸਦ ਸਿਰਫ ਸਰਕਾਰ ਦੇ ਬੋਲੇ ਕੰਨਾਂ ਤੱਕ ਸੁਨੇਹਾ ਪਹੁੰਚਾਉਣਾ ਸੀ, ਜਿਵੇਂ ਕਿ ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ ਸਰਕਾਰਾਂ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਅਸੰਬਲੀ 'ਚ ਬੰਬ ਸੁੱਟਣ ਦਾ ਸਹਾਰਾ ਲਿਆ ਸੀ। ਮੀਡੀਏ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਉਸਨੇ ਕਿਹਾ ਕਿ ਬੇਸ਼ੱਕ ਮੈਂ ਰੋਜ਼ ਸੜਕ ਵਿਚਾਲੇ ਖੜ੍ਹ ਕੇ ਚੀਕਦਾ ਰਹਿੰਦਾ, ਮੇਰੀ ਕਿਸੇ ਨੇ ਗੱਲ ਨਹੀਂ ਸੀ ਸੁਣਨੀ ਪਰ ਹੁਣ ਸਾਰਾ ਮੀਡੀਆ ਮੇਰੇ ਨਾਲ ਗੱਲ ਕਰ ਰਿਹਾ ਹੈ, ਇਹੀ ਮੇਰਾ ਮਕਸਦ ਸੀ ਕਿ ਮੇਰੀ ਆਵਾਜ਼ ਸਰਕਾਰ ਅਤੇ ਹੋਰ ਲੋਕਾਂ ਤੱਕ ਪਹੁੰਚ ਜਾਵੇ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026