Posted on August 20th, 2014

<p>ਮਾਸਿਕ ਰਸਾਲੇ 'ਰੈਡੀਕਲ ਦੇਸੀ' ਦੇ ਸੰਪਾਦਕ ਅਤੇ ਉੱਘੇ ਪੱਤਰਕਾਰ/ਰੇਡੀਉ ਹੋਸਟ ਗੁਰਪ੍ਰੀਤ ਸਿੰਘ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਵਿਦੇਸ਼ਾਂ ਵਿਚ ਵੱਖ -ਵੱਖ ਸਮੇਂ ਭਾਰਤੀ ਸਰਕਾਰਾਂ ਖ਼ਿਲਾਫ਼ ਸਿੱਖ ਅਤੇ ਕਸ਼ਮੀਰੀ ਤਾਂ ਲੰਮੇ ਅਰਸੇ ਤੋਂ ਰੋਸ ਪ੍ਰਗਟਾਉਂਦੇ ਆਏ ਹਨ ਪਰ ਹੁਣ ਕੈਨੇਡਾ ਵਿਚ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਬੀ. ਸੀ. ਵਿਚ ਵੱਸਦੇ ਧਰਮ ਨਿਰਪੱਖ ਅਤੇ ਅਗਾਂਹਵਧੂ ਲੋਕਾਂ ਦੇ ਇੱਕ ਸਮੂਹ ਨੇ ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਖ਼ਿਲਾਫ਼ ਮੁਜ਼ਾਹਰੇ ਦਾ ਐਲਾਨ ਕੀਤਾ ਹੈ।
ਇੱਥੋਂ ਛਪਦੇ ਅੰਗਰੇਜ਼ੀ ਮਾਸਿਕ ਰਸਾਲੇ 'ਰੈਡੀਕਲ ਦੇਸੀ' ਦੇ ਸੰਪਾਦਕ ਅਤੇ ਉੱਘੇ ਪੱਤਰਕਾਰ/ਰੇਡੀਉ ਹੋਸਟ ਗੁਰਪ੍ਰੀਤ ਸਿੰਘ (ਇਸ ਖ਼ਬਰ ਦਾ ਲੇਖਕ ਨਹੀਂ) ਨੇ ਮੀਡੀਏ ਦੇ ਨਾਮ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਇਹ ਮੁਜ਼ਾਹਰਾ 22 ਅਗਸਤ ਦਿਨ ਸ਼ੁੱਕਰਵਾਰ ਨੂੰ ਠੀਕ 4 ਵਜੇ ਸ਼ਾਮ ਨੂੰ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕੌਂਸਲਖਾਨੇ ਦੇ ਮੁਖੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਇਸ ਮੁਜ਼ਾਹਰੇ ਸਬੰਧੀ ਇੱਕ ਮੀਟਿੰਗ ਸਥਾਨਕ 'ਪ੍ਰੋਗਰੈਸਿਵ ਕਲਚਰਲ ਸੈਂਟਰ' ਵਿਖੇ ਹੋਈ, ਜਿਸ ਵਿਚ ਹਾਜ਼ਰ ਧਰਮ ਨਿਰਪੱਖ, ਤਰਕਸ਼ੀਲ ਅਤੇ ਅਗਾਂਹਵਧੂ ਆਗੂਆਂ ਨੇ ਇੱਕਮੁੱਠ ਹੋ ਕੇ ਰੋਸ ਪ੍ਰਗਟਾਉਣ ਦਾ ਇਹ ਪ੍ਰੋਗਰਾਮ ਉਲੀਕਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਹੀ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਮੰਨਦਿਆਂ ਹਰ ਧਰਮ ਵਿਚਲੇ ਕੱਟੜਪੰਥੀਆਂ ਖ਼ਿਲਾਫ਼ ਕਰੜਾ ਸਟੈਂਡ ਲਿਆ ਪਰ ਭਾਰਤ ਦੇ ਲੋਕਾਂ ਨੇ ਕੱਟੜਪੰਥੀ ਹਿੰਦੂ ਜਮਾਤ ਨੂੰ ਮੁਲਕ ਦੀ ਸੱਤਾ ਸਾਂਭ ਕੇ ਸਾਬਤ ਕਰ ਦਿੱਤਾ ਕਿ ਅਸੀਂ ਗਲਤ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ ਵਿਚ ਅਣਐਲਾਨੀ ਐਮਰਜੈਂਸੀ ਵਾਲਾ ਮਾਹੌਲ ਹੈ, ਜਿਸ ਦੌਰਾਨ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਦੀ ਮਿਸਾਲ ਕਈ ਨਾਮਵਰ ਪੱਤਰਕਾਰਾਂ ਦੀ ਭਾਰਤ ਦੇ ਪ੍ਰਮੁੱਖ ਮੀਡੀਆ ਅਦਾਰਿਆਂ 'ਚੋਂ ਛੁੱਟੀ ਕਰਨਾ ਹੈ, ਜੋ ਮੋਦੀ ਸਰਕਾਰ ਦੀਆਂ ਨੀਤੀਆਂ ਸਬੰਧੀ ਆਪਣੇ ਨਿਰਪੱਖ ਵਿਚਾਰ ਖੁੱਲ੍ਹ ਕੇ ਰੱਖ ਰਹੇ ਸਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਬੀ. ਸੀ. ਦੇ ਦੋ ਰੇਡੀਉ ਹੋਸਟਾਂ ਨੂੰ ਵੀ ਨੌਕਰੀ ਤੋਂ ਲਾਂਭੇ ਹੋਣ ਲਈ ਮਜਬੂਰ ਕੀਤਾ ਗਿਆ ਹੈ, ਜਿਸਦਾ ਮੁੱਖ ਕਾਰਨ ਉਨ੍ਹਾਂ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਸਬੰਧੀ ਬੋਲਣਾ ਦੱਸਿਆ ਗਿਆ ਹੈ। ਇਨ੍ਹਾਂ ਵਿਚੋਂ ਇੱਕ ਗੁਰਪ੍ਰੀਤ ਸਿੰਘ ਖ਼ੁਦ ਹੈ। ਉਸ ਮੁਤਾਬਿਕ ਭਾਰਤ ਤੋਂ ਬਾਅਦ ਇਸ ਅਣ-ਐਲਾਨੀ ਸੈਂਸਰਸ਼ਿਪ ਦੇ ਝਟਕੇ ਬਾਹਰਲੇ ਮੁਲਕਾਂ ਵਿਚ ਬੈਠੇ ਪੱਤਰਕਾਰਾਂ ਨੇ ਵੀ ਮਹਿਸੂਸ ਕੀਤੇ ਹਨ।
ਹਮੇਸ਼ਾ ਭਾਰਤ ਪੱਖੀ ਰਹੀਆਂ ਸਥਾਨਕ ਧਰਮ ਨਿਰਪੱਖ, ਤਰਕਸ਼ੀਲ ਅਤੇ ਅਗਾਂਹਵਧੂ ਧਿਰਾਂ ਵੱਲੋਂ ਭਾਰਤ ਸਰਕਾਰ ਖ਼ਿਲਾਫ਼ ਵਿੱਢੇ ਇਸ ਸੰਘਰਸ਼ ਨੂੰ ਵੇਖ ਕੇ ਸਥਾਨਕ ਲੋਕ ਹੱਕੇ-ਬੱਕੇ ਰਹਿ ਗਏ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026