Posted on August 22nd, 2014

<p><span style="line-height: 1.45em;">ਚੜ੍ਦੀ ਕਲਾ ਨਿਊ</span><span style="font-size: 15px; line-height: 1.45em; background-color: rgb(255, 255, 255);">ਜ਼</span><span style="line-height: 1.45em;"> ਗਰੁੱਪ ਦੇ ਦਫਤਰ ਵਿਖੇ ਗੱਲਬਾਤ ਕਰਦੇ ਹੋਏ ਸ. ਜਸਬੀਰ ਸਿੰਘ ਬੀਰ (ਸਾਬਕਾ ਆਈ. ਏ. ਐੱਸ)</span></p>
ਬੇਸਹਾਰਾ, ਲੋੜਵੰਦਾਂ ਅਤੇ ਬਿਮਾਰਾਂ ਦੇ ਭਲੇ ਲਈ ਯਤਨਸ਼ੀਲ ਸੰਸਥਾ 'ਪ੍ਰਭ ਆਸਰਾ' ਦੇ ਸਲਾਹਕਾਰ ਕੈਨੇਡਾ ਦੌਰੇ 'ਤੇ
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਭੱਜ-ਦੌੜ ਦੇ ਮੌਜੂਦਾ ਸਮੇਂ ਦੌਰਾਨ ਅੱਜ ਕੱਲ੍ਹ ਬਹੁਤਿਆਂ ਕੋਲ ਆਪਣਿਆਂ ਨੂੰ ਦੇਣ ਲਈ ਸਮਾਂ ਨਹੀਂ ਪਰ ਸਮਾਜ ਸੇਵਾ ਨੂੰ ਸਮਰਪਿਤ ਕੁੱਝ ਲੋਕ ਅਜਿਹੇ ਹਨ, ਜੋ ਬੇਸਹਾਰਾ, ਮੰਦਬੁੱਧੀ ਬਿਮਾਰਾਂ ਅਤੇ ਲਾਵਾਰਸ ਲੋੜਵੰਦਾਂ ਨੂੰ ਅਪਣਾ ਕੇ ਉਨ੍ਹਾਂ ਦੇ ਭਲੇ ਲਈ ਯਤਨਸ਼ੀਲ ਹਨ। ਪੰਜਾਬ ਦੇ ਖਰੜ ਕਸਬੇ ਕੋਲ ਨਜ਼ਦੀਕ ਮਸ਼ਹੂਰ ਪਿੰਡ ਪਡਿਆਲਾ ਵਿਖੇ 'ਪ੍ਰਭ ਆਸਰਾ' ਦੇ ਨਾਮ ਹੇਠ ਅਜਿਹੀ ਹੀ ਇੱਕ ਖ਼ੈਰਾਤੀ ਸੰਸਥਾ ਚਲਾਈ ਜਾ ਰਹੀ ਹੈ, ਜਿਸ ਦੇ ਸਲਾਹਕਾਰ ਸ. ਜਸਬੀਰ ਸਿੰਘ ਬੀਰ (ਸਾਬਕਾ ਆਈ. ਏ. ਐੱਸ.) ਇਨ੍ਹੀਂ ਦਿਨੀਂ ਕੈਨੇਡਾ ਪਧਾਰੇ ਹੋਏ ਹਨ। ਆਪਣੀ ਸਰੀ ਫੇਰੀ ਦੌਰਾਨ ਇੱਕ ਵਿਸ਼ੇਸ਼ ਮਿਲਣੀ 'ਚ ਉਨ੍ਹਾਂ ਦੱਸਿਆ ਕਿ 2003 ਵਿਚ ਡਾ ਸ਼ਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਦੇ ਉੱਦਮ ਸਦਕਾ ਆਰੰਭ ਕੀਤੀ ਇਸ ਸੰਸਥਾ ਵੱਲੋਂ ਹੁਣ 250 ਤੋਂ ਵੱਧ ਅਜਿਹੇ ਲੋੜਵੰਦਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਰਿਹਾਇਸ਼, ਖਾਣ-ਪੀਣ ਅਤੇ ਇਲਾਜ ਵਾਸਤੇ 15 ਲੱਖ ਦੇ ਕਰੀਬ ਰੁਪਏ ਹਰ ਮਹੀਨੇ ਖ਼ਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 'ਪ੍ਰਭ ਆਸਰਾ' ਨਾਲ ਬਹੁਤ ਸਾਰੇ ਪਰਵਾਸੀ ਪੰਜਾਬੀ ਵੀ ਜੁੜੇ ਹੋਏ ਹਨ, ਜੋ ਇਸ ਸੰਸਥਾ ਦੇ ਰੋਜ਼ਾਨਾ ਕਾਰਜਾਂ ਨੂੰ ਚਲਾਉਣ ਦੇ ਨਾਲ-ਨਾਲ ਇਮਾਰਤਾਂ ਦੀ ਉਸਾਰੀ ਅਤੇ ਐਂਬੂਲੈਂਸਾਂ ਖ਼ਰੀਦਣ ਵਿਚ ਵੀ ਮਦਦ ਕਰਦੇ ਹਨ।
ਉਨ੍ਹਾਂ ਦੱਸਿਆ ਕਿ 'ਪ੍ਰਭ ਆਸਰਾ' ਵੱਲੋਂ ਹਾਈਕੋਰਟ ਤੱਕ ਪਹੁੰਚ ਕੀਤੀ ਗਈ ਸੀ ਕਿ ਅਜਿਹੇ ਲੋੜਵੰਦਾਂ ਨੂੰ ਸਾਂਭਣਾ ਸਰਕਾਰੀ ਸਿਹਤ ਸੰਭਾਲ ਦਾ ਹਿੱਸਾ ਹੈ, ਜਿਸ 'ਤੇ ਅਦਾਲਤ ਨੇ ਪੰਜਾਬ ਸਰਕਾਰ ਦੀ ਜਵਾਬਤਲਬੀ ਕਰਕੇ ਉਨ੍ਹਾਂ ਨੂੰ ਅਜਿਹਾ ਕਰਨ ਦੇ ਹੁਕਮ ਵੀ ਸੁਣਾ ਦਿੱਤੇ ਸਨ ਪਰ ਅੱਜ ਤੱਕ ਇਸ 'ਤੇ ਕੋਈ ਅਮਲ ਨਹੀਂ ਹੋਇਆ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਲਿਖਤੀ ਯੋਜਨਾ ਵੀ ਅਦਾਲਤ 'ਚ ਪੇਸ਼ ਕੀਤੀ ਸੀ।
ਦੱਸਣਯੋਗ ਹੈ ਕਿ ਸ. ਜਸਬੀਰ ਸਿੰਘ ਬੀਰ ਇੱਕ ਗ਼ਰੀਬ ਪਰਿਵਾਰ 'ਚ ਪੈਦਾ ਹੋ ਕੇ ਇੱਕ ਲਲਾਰੀ ਦੇ ਸਹਾਇਕ ਵਜੋਂ ਕੰਮ ਕਰਦੇ ਰਹੇ ਅਤੇ ਫਿਰ ਪੜ੍ਹ ਲਿਖ ਕੇ ਉਹ ਪੰਜਾਬ ਵਿਚ ਡਵੀਜ਼ਨਲ ਕਮਿਸ਼ਨਰ ਸਮੇਤ ਹੋਰ ਬਹੁਤ ਸਾਰੇ ਉੱਚ-ਅਹੁਦਿਆਂ 'ਤੇ ਤਾਇਨਾਤ ਰਹੇ। ਆਪਣੇ ਇਮਾਨਦਾਰ ਸੇਵਾ-ਕਾਲ ਕਾਰਨ ਜਾਣੇ ਜਾਂਦੇ ਸ. ਬੀਰ ਨੇ ਸਰਕਾਰੀ ਵਧੀਕੀਆਂ ਤੋਂ ਤੰਗ ਆ ਕੇ ਆਖ਼ਰ ਕੁੱਝ ਸਾਲ ਪਹਿਲਾਂ ਸਮਾਂ ਰਹਿੰਦਿਆਂ ਹੀ ਸੇਵਾ-ਮੁਕਤੀ ਲੈ ਲਈ ਪਰ ਆਪਣੇ ਅਸੂਲ ਨਹੀਂ ਤਿਆਗੇ।
ਪੰਜਾਬ ਵਿਚ ਨਸ਼ਿਆਂ ਦੇ ਫੈਲਾਅ, ਹਰ ਪਾਸੇ ਭ੍ਰਿਸ਼ਟਾਚਾਰ ਅਤੇ ਲਗਭਗ ਫ਼ੇਲ੍ਹ ਹੋ ਚੁੱਕੇ ਸਰਕਾਰੀ ਤੰਤਰ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ 'ਚ ਇਮਾਨਦਾਰ ਅਧਿਕਾਰੀਆਂ ਦਾ ਕੰਮ ਕਰਨਾ ਬਹੁਤ ਔਖਾ ਹੈ ਅਤੇ ਅਫ਼ਸਰਸ਼ਾਹੀ, ਸਰਕਾਰ ਦੀ ਸਰਪ੍ਰਸਤੀ ਹਾਸਿਲ ਹਲਕਾ ਇੰਚਾਰਜਾਂ ਦੀ ਗ਼ੁਲਾਮ ਬਣ ਕੇ ਰਹਿ ਗਈ ਹੈ ਜਦਕਿ ਬਹੁਤ ਸਾਰੇ ਵੱਡੇ ਅਫ਼ਸਰ ਹੁਣ ਸਿਆਸਤ 'ਚ ਕੁੱਦਣ ਦੀ ਤਾਕ 'ਚ ਹਨ, ਜਿਨ੍ਹਾਂ 'ਚੋਂ ਕੁੱਝ ਸਫਲ ਵੀ ਹੋਏ ਹਨ।
ਆਪਣੇ ਸੇਵਾਕਾਲ ਅਤੇ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਲੈਣ ਬਾਰੇ ਉਨ੍ਹਾਂ ਜੋ ਹੈਰਾਨੀਜਨਕ ਤੱਥ ਸਾਂਝੇ ਕੀਤੇ, ਉਨ੍ਹਾਂ ਨੂੰ ਜਾਣਿਆਂ ਪਤਾ ਲੱਗਦਾ ਹੈ ਕਿ ਪੰਜਾਬ 'ਚ ਘਰੇਲੂ ਸਿਆਸਤ ਕਿਸ ਕਦਰ ਸਰਕਾਰ 'ਤੇ ਭਾਰੂ ਹੈ ਅਤੇ 'ਰਾਜ ਨਹੀਂ ਸੇਵਾ' ਦੇ ਅਸਲ ਮਾਇਨੇ ਕੀ ਹਨ। ਨੌਕਰੀ ਛੱਡਣ ਤੋਂ ਪਹਿਲਾਂ ਇੱਕ ਤਿਹਾਈ ਪੰਜਾਬ ਦੇ ਪ੍ਰਸ਼ਾਸ਼ਕ ਵਜੋਂ ਕੰਮ ਕਰਦੇ ਰਹੇ ਸ. ਬੀਰ, ਜਿਨ੍ਹਾਂ ਦੇ ਥੱਲੇ ਉਕਤ ਜ਼ਿਲ੍ਹਿਆਂ ਦੇ ਡੀ. ਸੀ. ਸਮੇਤ ਉਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਕੰਮ ਕਰਦੇ ਰਹੇ ਹਨ, ਨੂੰ ਜ਼ਲੀਲ ਕਰਕੇ ਨੌਕਰੀ ਛੱਡਣ ਲਈ ਮਜਬੂਰ ਕਰਨ ਦੀ ਕਹਾਣੀ ਰੌਂਗਟੇ ਖੜ੍ਹੀ ਕਰਨ ਵਾਲੀ ਹੈ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਨੂੰ ਕਿਸੇ ਝੂਠੇ ਕੇਸ ਵਿੱਚ ਫਸਾਉਣ ਲਈ ਉਨ੍ਹਾਂ ਦੇ ਬੈਂਕ ਖਾਤੇ ਚੈੱਕ ਕਰਨ ਤੋਂ ਇਲਾਵਾ ਉਨ੍ਹਾਂ ਵਲੋਂ ਕੀਤੇ ਪੁਰਾਣੇ ਫੈਸਲਿਆਂ ਨੂੰ ਘੋਖਿਆ ਗਿਆ, ਪੁਰਾਣੀਆਂ ਸ਼ਿਕਾਇਤਾਂ ਨੂੰ ਖੋਜਿਆ ਗਿਆ ਪਰ ਕੁਝ ਹੱਥ ਪੱਲੇ ਨਾ ਪਿਆ। ਜੇਕਰ ਇੰਨੇ ਵੱਡੇ ਅਹੁਦੇ 'ਤੇ ਬੈਠਾ ਅਸਰ ਰਸੂਖ ਵਾਲਾ ਵਿਅਕਤੀ ਮੌਜੂਦਾ ਸਿਸਟਮ ਅੱਗੇ ਬੇਵੱਸ ਹੈ ਤਾਂ ਇੱਕ ਆਮ ਇਨਸਾਨ ਦੀ ਪੰਜਾਬ 'ਚ ਕਿੰਨੀ ਕੁ ਵੁੱਕਤ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ।
'ਹੱਯਾਤ' ਹੋਟਲਾਂ ਦੀ ਚੇਨ ਨਾਲ ਸਲਾਹਕਾਰ ਵਜੋਂ ਕੰਮ ਕਰਦੇ ਰਹੇ ਸ. ਜਸਬੀਰ ਸਿੰਘ ਬੀਰ ਹੁਣ 'ਪ੍ਰਭ ਆਸਰਾ' ਰਾਹੀਂ ਲੋੜਵੰਦਾਂ ਦੀ ਮੱਦਦ ਕਰਨ ਅਤੇ ਕਰਵਾਉਣ ਲਈ ਯਤਨਸ਼ੀਲ ਹਨ ਅਤੇ ਇਹੀ ਉਨ੍ਹਾਂ ਦੇ ਕੈਨੇਡਾ ਦੌਰੇ ਦਾ ਮੁੱਖ ਮਕਸਦ ਹੈ। ਕੈਨੇਡਾ ਦੇ ਸਾਦੇ ਪਰ ਉੱਤਮ ਜਿਓਣ ਢੰਗ ਤੋਂ ਬੇਹੱਦ ਪ੍ਰਭਾਵਿਤ ਸ. ਬੀਰ ਦਾ ਕਹਿਣਾ ਹੈ ਕਿ ਲੋੜਵੰਦਾਂ ਦੀ ਮੱਦਦ ਕਰਨ ਦੇ ਚਾਹਵਾਨ 'ਪ੍ਰਭ ਆਸਰਾ' ਦੇ ਸੰਚਾਲਕਾਂ ਡਾ. ਸ਼ਮਸ਼ੇਰ ਸਿੰਘ ਨਾਲ 98151-03793 'ਤੇ ਜਾਂ ਬੀਬੀ ਰਜਿੰਦਰ ਕੌਰ ਨਾਲ 99150-83793 'ਤੇ ਸੰਪਰਕ ਕਰਨ।
ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਦੀ ਵੈੱਬਸਾਈਟwww.prabhaasra.org 'ਤੇ ਜਾ ਕੇ ਇਸ ਸਬੰਧੀ ਜਾਣਕਾਰੀ ਲੈਣ ਜਾਂ ਆਪਣੀ ਪੰਜਾਬ ਫੇਰੀ ਦੌਰਾਨ ਖਰੜ ਨਜ਼ਦੀਕ ਪਿੰਡ ਪਡਿਆਲਾ ਵਿਖੇ ਖ਼ੁਦ ਜਾ ਕੇ ਸੰਸਥਾ ਦਾ ਕੰਮ-ਕਾਰ ਦੇਖਣ। ਇਸ ਵੇਲੇ ਸੰਸਥਾ ਵੱਲੋਂ ਹੋਰ ਜ਼ਮੀਨ ਖ਼ਰੀਦ ਕੇ ਇਮਾਰਤ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਤਾਂ ਕਿ ਹੋਰ ਲੋੜਵੰਦ ਵੀ ਸਾਂਭੇ ਜਾ ਸਕਣ। ਇਸ ਕਾਰਜ ਲਈ ਪਰਵਾਸੀ ਪੰਜਾਬੀ ਸੰਸਥਾ ਨਾਲ ਸਿੱਧਾ ਸੰਪਰਕ ਸਾਧ ਕੇ ਮਦਦ ਕਰ ਸਕਦੇ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026