Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਮਝੌਤਾ ਐਕਸਪ੍ਰੈਸ ਬੰਬ ਧਮਾਕੇ: ਹਾਈ ਕੋਰਟ ਵੱਲੋਂ ਅਸੀਮਾਨੰਦ ਦੀ ਜ਼ਮਾਨਤ ਮਨਜ਼ੂਰ

Posted on August 28th, 2014



ਚੰਡੀਗੜ੍ਹ- ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਦੇ ਕੇਸ ਦੇ ਮੁਲਜ਼ਮ ਸਵਾਮੀ ਅਸੀਮਾਨੰਦ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। 18 ਫਰਵਰੀ 2007 ਨੂੰ ਹਰਿਆਣਾ ’ਚ ਪਾਣੀਪਤ ਨੇੜੇ ਹੋਏ ਇਨ੍ਹਾਂ ਬੰਬ ਧਮਾਕਿਆਂ ’ਚ 68 ਮੁਸਾਫਰ ਮਾਰੇ ਗਏ ਸਨ ਜਿਨ੍ਹਾਂ ’ਚੋਂ ਬਹੁਤੇ ਪਾਕਿਸਤਾਨੀ ਨਾਗਰਿਕ ਸਨ।  

ਅਸੀਮਾਨੰਦ ਦੇ ਵਕੀਲ ਸਤਿਆਪਾਲ ਜੈਨ ਨੇ ਜ਼ਮਾਨਤ ਦੀ ਪੁਰਜ਼ੋਰ ਮੰਗ ਕਰਦਿਆਂ ਆਖਿਆ ਕਿ ਉਸ ਦੇ ਮੁਵੱਕਿਲ ਖ਼ਿਲਾਫ਼ ਇਸਤਗਾਸਾ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਇੰਨੇ ਸਾਲਾਂ ਤੋਂ ਉਸ ਨੂੰ ਜੇਲ੍ਹ ’ਚ ਰੱਖਣਾ ਨਾਇਨਸਾਫੀ ਹੈ ਅਤੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਕੇਸ ਦੀ ਸੁਣਵਾਈ ਜਸਟਿਸ ਐਸਐਸ ਸਾਰੋਂ ਅਤੇ ਜਸਟਿਸ ਲੀਜ਼ਾ ਗਿੱਲ ਦੇ ਬੈਂਚ ਵੱਲੋਂ ਕੀਤੀ ਗਈ।

ਕੌਮੀ ਜਾਂਚ ਏਜੰਸੀ ਨੇ ਸਵਾਮੀ ਅਸੀਮਾਨੰਦ ਅਤੇ ਤਿੰਨ ਹੋਰਨਾਂ ਖ਼ਿਲਾਫ ਪੰਚਕੂਲਾ ਦੀ ਅਦਾਲਤ ਵਿੱਚ ਹੱਤਿਆ, ਦੇਸ਼ ਧਰੋਹ ਅਤੇ ਹੋਰ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕੀਤੀ ਸੀ। ਬਚਾਓ ਪੱਖ ਨੇ ਦਲੀਲ ਦਿੱਤੀ ਕਿ ਜਦੋਂ 19 ਫਰਵਰੀ 2007 ਨੂੰ ਰੇਲਵੇ ਪੁਲੀਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੀ ਤਾਂ ਉਸ ਵਿੱਚ ਅਸੀਮਾਨੰਦ ਦਾ ਨਾਂ ਨਹੀਂ ਆਇਆ ਸੀ। ਬਾਅਦ ਵਿੱਚ ਜਦੋਂ ਜੁਲਾਈ 2010 ਵਿੱਚ ਇਹ ਕੇਸ ਕੌਮੀ ਜਾਂਚ ਏਜੰਸੀ ਨੂੰ ਸੌਂਪਿਆ ਗਿਆ ਤਾਂ ਕੇਸ’ਚ ਅਸੀਮਾਨੰਦ ਦਾ ਨਾਂ ਨਾਮਜ਼ਦ ਕੀਤਾ ਗਿਆ ਸੀ।

ਪਰ ਉਹ ਸ਼ਾਇਦ ਜੇਲ ਵਿਚੋਂ ਬਾਹਰ ਨਹੀਂ ਆ ਸਕੇਗਾ ਕਿਉਂਕਿ ਉਹ ਦੋ ਹੋਰ ਧਮਾਕਾ ਕੇਸਾਂ 'ਚ ਅਦਾਲਤੀ ਕਾਰਵਾਈ ਭੁਗਤ ਰਿਹਾ ਹੈ।



Archive

RECENT STORIES