Posted on September 2nd, 2014

<p>ਗੱਲਬਾਤ ਕਰਦੇ ਹੋਏ ਸਿੱਧੂ ਦਮਦਮੀ (ਵਿਚਕਾਰ), ਖੱਬੇ ਰਣਜੀਤ ਸਿੰਘ ਰਾਣਾ ਅਤੇ ਸੱਜੇ ਅਵਤਾਰ ਸਿੰਘ ਗਿੱਲ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪੰਜਾਬ ਦੇ ਨਾਮਵਰ ਪੱਤਰਕਾਰ ਅਤੇ ਚੰਡੀਗੜ੍ਹ ਤੋਂ ਛਪਦੇ ਅਖ਼ਬਾਰ 'ਪੰਜਾਬੀ ਟ੍ਰਿਬਿਊਨ' ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਇਨ੍ਹੀਂ ਦਿਨੀਂ ਕੈਨੇਡਾ ਫੇਰੀ 'ਤੇ ਹਨ, ਜਿਸ ਦੌਰਾਨ ਉਨ੍ਹਾਂ 'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.' ਨਾਲ ਇੱਕ ਉਚੇਚੀ ਮਿਲਣੀ ਕੀਤੀ। ਇੱਥੋਂ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਉਲੀਕੀ ਇਸ ਮਿਲਣੀ ਦੌਰਾਨ ਸਿੱਧੂ ਦਮਦਮੀ ਨੇ ਕੈਨੇਡੀਅਨ ਪੰਜਾਬੀ ਪੱਤਰਕਾਰੀ ਬਾਰੇ ਖੁੱਲ੍ਹ ਕੇ ਚਰਚਾ ਕਰਦਿਆਂ ਇਸ ਵੱਲੋਂ ਮਾਰੀਆਂ ਮੱਲ੍ਹਾਂ ਦੀ ਤਾਰੀਫ਼ ਕੀਤੀ ਅਤੇ ਨਾਲ ਹੀ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਜ਼ਿੰਮੇਵਾਰੀ ਤੋਂ ਕੰਮ ਲੈਂਦਿਆਂ ਬੇਲਾਗ ਤੇ ਅਸਲ ਪੱਤਰਕਾਰੀ ਨੂੰ ਹੋਰ ਉਤਾਂਹ ਚੁੱਕਣ।
ਪੰਜਾਬ ਦੇ ਸਿਆਸੀ ਅਤੇ ਸਮਾਜਿਕ ਹਾਲਾਤਾਂ ਬਾਰੇ ਦਿਲ ਦੇ ਵਲਵਲੇ ਸਾਂਝੇ ਕਰਦਿਆਂ ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਪੰਜਾਬ ਬੇਵੱਸ ਜਿਹਾ ਜਾਪਦਾ ਹੈ ਪਰ ਉਹ ਆਸਵੰਦ ਹਨ, ਨਿਰਾਸ਼ ਨਹੀਂ। ਇਤਿਹਾਸ ਵੱਲ ਝਾਤ ਮਾਰੀਏ ਤਾਂ ਪੰਜਾਬ 'ਤੇ ਚੰਗੇ-ਮਾੜੇ ਸਮੇਂ ਆਉਂਦੇ-ਜਾਂਦੇ ਰਹੇ ਹਨ। ਬੱਸ ਇੱਕ ਹੰਭਲੇ ਦੀ ਲੋੜ ਹੈ, ਜਿਸ ਨਾਲ ਆਮ ਪੰਜਾਬੀ ਨੂੰ ਜਗਾਇਆ ਜਾ ਸਕੇ। ਉਨ੍ਹਾਂ ਮੁਤਾਬਿਕ ਪੰਜਾਬ 'ਚ ਰਹਿ ਰਿਹਾ ਪੰਜਾਬੀ ਆਪਣਾ ਪੰਜਾਬੀ ਹੋਣ ਦਾ ਖਾਸਾ ਅਤੇ ਖ਼ੂਬੀਆਂ ਬਹੁਤ ਤੇਜ਼ੀ ਨਾਲ ਗਵਾ ਰਿਹਾ ਹੈ, ਜੋ ਕਿ ਚਿੰਤਾ ਵਾਲੀ ਗੱਲ ਹੈ। ਪੰਜਾਬੀ ਕਦਰਾਂ-ਕੀਮਤਾਂ ਖ਼ਤਮ ਹੋ ਰਹੀਆਂ ਹਨ ਪਰ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਇੱਕ ਮੋੜ ਆਵੇਗਾ ਤੇ ਪੰਜਾਬੀ ਮੁੜ ਆਪਣੇ ਆਪ ਨੂੰ ਸੰਭਾਲ ਲੈਣਗੇ। ਇਹ ਬੇਵਸੀ ਦਾ ਦੌਰ ਪੰਜਾਬ 'ਤੇ ਕਈ ਵਾਰ ਆਇਆ ਹੈ ਪਰ ਪੰਜਾਬੀ ਹਰ ਵਾਰ ਇਸ 'ਚੋਂ ਜੇਤੂ ਹੋ ਕੇ ਨਿਕਲਦੇ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ 'ਚ ਪੰਜਾਬੀ ਦੀ ਹਾਲਤ 'ਤੇ ਤਾਂ ਚਿੰਤਾ ਕੀਤੀ ਜਾ ਸਕਦੀ ਹੈ ਪਰ ਕੈਨੇਡਾ ਵਿਚ ਪੰਜਾਬੀ ਦੀ ਸ਼ਾਨ ਵੇਖ ਕੇ ਯਕੀਨ ਹੋ ਜਾਂਦਾ ਹੈ ਕਿ ਲਿਪੀ 'ਚ ਬੇਸ਼ੱਕ ਅੰਤਰ ਆ ਜਾਵੇ ਪਰ ਪੰਜਾਬੀ ਜ਼ੁਬਾਨ ਕਦੇ ਵੀ ਦੁਨੀਆਂ 'ਚੋਂ ਖ਼ਤਮ ਨਹੀਂ ਹੋਵੇਗੀ।
ਆਪਣੇ ਵੱਲੋਂ ਨਿਰਦੇਸ਼ਤ ਅਤੇ ਭਾਈ ਮੰਨਾ ਸਿੰਘ (ਭਾਜੀ ਗੁਰਸ਼ਰਨ ਸਿੰਘ) ਦੇ ਜੀਵਨ 'ਤੇ ਆਧਾਰਿਤ ਦਸਤਾਵੇਜ਼ੀ-ਡਰਾਮਾ 'ਪੰਜਾਬੀ ਰੰਗਮੰਚ ਦਾ ਭਾਜੀ' ਲੈ ਕੇ ਕੈਨੇਡਾ ਪੁੱਜੇ ਸਿੱਧੂ ਦਮਦਮੀ ਨੇ ਕਿਹਾ ਕਿ ਉਹ ਕੈਨੇਡਾ ਦੇ ਲੋਕਾਂ ਨੂੰ ਭਾਈ ਮੰਨਾ ਸਿੰਘ ਬਾਰੇ ਬਹੁਤ ਕੁਝ ਦੱਸਣਾ ਚਾਹੁੰਦੇ ਹਨ, ਜਿਵੇਂ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਾਈ ਮੰਨਾ ਸਿੰਘ ਦੇ ਪੁਰਖੇ ਸਿੰਘ ਸਭਾ ਲਹਿਰ ਦੇ ਮੋਢੀਆਂ 'ਚੋਂ ਸਨ। ਇਹ ਪ੍ਰੋਗਰਾਮ 7 ਸਤੰਬਰ ਦਿਨ ਐਤਵਾਰ ਦੀ ਦੁਪਹਿਰ ਨੂੰ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਹੀ ਹੋਣ ਜਾ ਰਿਹਾ ਹੈ, ਜਿਸ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਕੈਨੇਡਾ ਵੱਸਦੇ ਸਮੂਹ ਪੰਜਾਬੀਆਂ ਨੂੰ ਹਾਰਦਿਕ ਸੱਦਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਅਮਰੀਕਾ ਤੋਂ ਆਏ ਰਣਜੀਤ ਸਿੰਘ ਰਾਣਾ ਅਤੇ ਸਥਾਨਕ ਤਰਕਸ਼ੀਲ ਆਗੂ ਅਵਤਾਰ ਸਿੰਘ ਗਿੱਲ ਵੀ ਸਾਥੀਆਂ ਸਮੇਤ ਮੌਜੂਦ ਸਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026