Posted on September 9th, 2014

ਹੁਸ਼ਿਆਰਪੁਰ- ਪੰਜਾਬ ਦੀ ਵਿਗੜਦੀ ਮਾਲੀ ਹਾਲਤ ਲਈ ਕੇਦਰ ਸਰਕਾਰ ਤੋਂ ਮਾਲੀ ਸਹਾਇਤਾ ਲਈ ਗਿੜਗਿੜਾਉਣਾਂ ਛੱਡਕੇ ਬਾਦਲ ਸਰਕਾਰ, ਪੰਜਾਬ ਦੇ ਪਾਣੀਆਂ ਨੂੰ ਦੋਹੀਂ ਹੱਥੀੰ ਮੁਫਤ ਲੁੱਟਣ ਵਾਲੇ ਰਾਜਾਂ ਤੋਂ ਪਾਣੀਆਂ ਦਾ ਪੈਸਾ ਇਕੱਠਾ ਕਰਕੇ ਪੰਜਾਬ ਦੀ ਮਾਲੀ ਹਾਲਤ ਨੂੰ ਸੁਧਾਰਨਦਾ ਯਤਨ ਕਰੇ।
ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੰਜਾਬ ਸਰਕਾਰ ਨੂੰ ਕੋਈ ਵਿਸ਼ੇਸ਼ ਵਿੱਤੀ ਸਹਾਇਤਾ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਲਿਖੇ ਪੱਤਰ ਦੇ ਸੰਦਰਭ ਵਿੱਚ ਦਲ ਖਾਲਸਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਉਹ ਪੰਜਾਬ ਦਾ ਮੁਫ਼ਤ ਪਾਣੀ ਵਰਤ ਰਹੇ ਰਾਜਾਂ ਤੋਂ ਇਸਦਾ ਬਣਦਾ ਪੈਸਾ ਵਸੂਲਣ ਲਈ ਸਮਾਂ ਸੀਮਾਂ ਨਿਰਧਾਰਤ ਕਰਨ।
ਦਲ ਖਾਲਸਾ ਦੇ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਗਰਾਟਾਂ ਦੀ ਭੀਖ ਮੰਗਣ ਦੀ ਬਜ਼ਾਏ ਬਾਦਲ ਪੰਜਾਬ ਦਾ ਪਾਣੀ ਮੁਫਤ ਵਿੱਚ ਲੁੱਟ ਰਹੇ ਰਾਜਾਂ ਤੋਂ ਇਸਦਾ ਬਣਦਾ ਇਵਜਾਨਾਂ ਵਸੂਲ ਕਰਨ ਦਾ ਹੌਸਲਾ ਕਿਊ ਨਹੀ ਕਰਦਾ? ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 2004 ਵਿੱਚ ਪਾਸ “ ਪੰਜਾਬ ਟਰਮੀਨੇਸ਼ਨ ਐਕਟ 2004 ਦੀ ਧਾਰਾ 5 ਨੁੰ ਖਤਮ ਕਿਊਂ ਨਹੀਂ ਕਰਦਾ?,ਜਿਸਦੇ ਹੁੰਦਿਆਂ ਪੰਜਾਬ ਦਾ ਦੂਜੇ ਰਾਜਾਂ ਵੱਲੋਂ ਲੁਟਿਆ ਜਾ ਰਿਹਾ ਪਾਣੀ ਰੋਕਿਆ ਨਹੀਂ ਜਾ ਸਕਦਾ।
ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਵੱਲੋਂ ਚੋਣਾਂ ਤੋਂ ਪਹਿਲਾਂ ਉਪਰੋਕਤ ਕਾਨੂੰਨ ਦੀ ਧਾਰਾ 5 ਨੂੰ ਖਤਮ ਕਰਨ ਦੇ ਕੀਤੇ ਵਾਧੇ ਨੂੰ ਵੀ ਯਾਦ ਕਰਵਾਇਆ।
ਉਨਾਂ ਨੇ ਕਿਹਾ ਕਿ ਜਿਸ ਤਰਾਂ ਕੁਦਰਤ ਨੇ ਹੋਰਨਾਂ ਰਾਜਾਂ ਨੂੰ ਜਿਵੇਂ ਕਿ ਮੱਧ ਪ੍ਰਦੇਸ਼ ਅਤੇ ਝਾਰਖੰਡ ਨੂੰ ਕੋਲੇ ਦੇ, ਰਾਜਸਥਾਨ ਨੂੰ ਪੱਥਰ ਦੇ ਅਤੇ ਹੋਰ ਰਾਜਾਂ ਨੂੰ ਲੋਹੇ ਦੇ ਭੰਡਾਰ ਬਖਸ਼ੇ ਹਨ, ਅਤੇ ਉਹ ਇਨ੍ਹਾਂ ਲਈ ਦੂਜਿਆਂ ਰਾਜਾਂ ਤੋਂ ਪੈਸਾ ਵਸੂਲਦੇ ਹਨ।ਠੀਕ ਇਸੇ ਤਰਾਂ ਪਾਣੀ ਪੰਜਾਬ ਦਾ ਕੁਦਰਤ ਵੱਲੋਂ ਬਖਸਿਆ ਹੋਇਆ ਧਨ ਹੈ ਅਤੇ ਇਸ ਲਈ ਹੋਰ ਰਾਜਾਂ ਨੂੰ ਇਸਦੀ ਵਰਤੋਂ ਦਾ ਬਣਦਾ ਪੈਸਾ ਪੰਜਾਬ ਨੂੰ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਦੂਸਰੇ ਰਾਜ ਆਪਣੇ ਕੁਦਰਤੀ ਭੰਡਾਰਾਂ ਦੀ ਵਰਤੋਂ ਲਈ ਦੂਸਰੇ ਰਾਜਾਂ ਤੋਂ ਪੈਸਾ ਵਸੂਲ ਸਕਦੇ ਹਨ ਤਾਂ ਪੰਜਾਬ ਨੂੰ ਇਸਦੇ ਪਾਣੀਆਂ ਦਾ ਪੈਸਾ ਦੂਸਰੇ ਰਾਜਾਂ ਤੋਂ ਉਗਰਾਉਣ ਲਈ ਕਿਉਂ ਵਾਝਿਆਂ ਰੱਖਿਆ ਜਾ ਰਹਿਾ ਹੈ।ਜਦਕਿ ਭਾਰਤ- ਪਾਕਿ ਬਟਵਾਰੇ (1947) ਤੋਂ ਪਹਿਲਾਂ ਰਾਜਸਥਾਨ ਪੰਜਾਬ ਦਾ ਪਾਣੀ ਲੈਣ ਬਦਲੇ ਇਸਦਾ ਬਣਦਾ ਪੈਸਾ ਪੰਜਾਬ ਨੂੰ ਦਿੰਦਾ ਰਿਹਾ ਹੈ।
ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਦੂਸਰੇ ਰਾਜਾਂ ਤੋਂ ਆਪਣੇ ਪਾਣੀ ਦਾ ਪੈਸੇ ਦੀ ਮੰਗ ਕਰਨਾ ਪੰਜਾਬ ਦਾ ਅਧਿਕਾਰ ਹੈ। ਭਾਵੇਂ ਕਿ ਪੰਜਾਬ ਨੇ ਦੁਸਰੇ ਰਾਜਾਂ ਨੂੰ ਪਾਣੀ ਦਿੱਤਾ ਹੋਇਆ ਹੈ ਪਰ ਪੰਜਾਬ ਖੁਦ ਇਸ ਸਬੰਧੀ ਦੁਬਾਰਾ ਉਨ੍ਹਾਂ ਨਾਲ ਨਵਾ ਇਕਰਾਰਨਾਮਾ ਕਰ ਸਕਦਾ ਹੈ।ਕੇਂਦਰ ਸਰਕਾਰ ਦੇ ਦਖਲ ਦੀ ਇਸ ਵਿੱਚ ਕੋਈ ਜਗ੍ਹਾ ਨਹੀਂ ਕਿਉਂੁਕਿ ਦਰਿਆਵਾਂ ਦੇ ਪਾਣੀ ਦਾ ਮਸਲਾ ਇੱਕ ਰਾਜ ਦਾ ਮਸਲਾ ਹੈ।
ਉਨਾਂ ਨੇ ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਅੰਮ੍ਰਿਤਸਰ ਵਿੱਚ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲੈਦਿਆਂ ਕਿਹਾ ਕਿ “ਸਿੱਖ ਸੰਘਰਸ਼ ਅੱਤਵਾਦ ਨਹੀਂ ਸੀ, ਇਹ ਸਿੱਖ ਕੌਮ ਦੀ ਅਜ਼ਾਦੀ, ਇਨਸਾਫ਼, ਕੌਮੀ ਆਨ ਸ਼ਾਨ ਲਈ ਲੜੀ ਗਈ ਲੜਾਈ ਸੀ”।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦ ਨਾਲ ਲੜਾਈ ਲੜੀ ਸੀ, ਇਸ ਲਈ ਕੇਂਦਰ ਪੰਜਾਬ ਨੂੰ ਵਿਸ਼ੇਸ਼ ਆਰਥਿਕ ਸਹਾਿੲਤਾ ਦੇਵੇ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026