Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਸ਼ਮਾ ਸਵਰਾਜ ਨੇ ਸਕਾਟਲੈਂਡ ਦੀ ਆਜ਼ਾਦੀ ਦਾ ਵਿਰੋਧ ਕੀਤਾ

Posted on September 10th, 2014


ਨਵੀਂ ਦਿੱਲੀ- ਵਿਦੇਸ਼ ਮੰਤਰੀ ਬਣਨ ਪਿੱਛੋਂ ਸੁਸ਼ਮਾ ਸਵਰਾਜ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਅਜਿਹੀ ਗੱਲ ਕਹਿ ਬੈਠੀ, ਜਿਸ ਨੂੰ ਕੂਟਨੀਤਕ ਬੇਵਕੂਫੀ ਕਿਹਾ ਜਾ ਸਕਦਾ ਹੈ। ਇੱਕ ਵਿਦੇਸ਼ੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਸਵਰਾਜ ਨੇ ਸਕਾਟਲੈਂਡ ਦੀ ਆਜ਼ਾਦੀ ਦਾ ਵਿਰੋਧ ਕਰ ਦਿੱਤਾ। ਇਸ ਰਿਪੋਰਟਰ ਨੇ ਵਿਦੇਸ਼ ਮੰਤਰੀ ਤੋਂ ਪੁੱਛਿਆ ਸੀ ਕਿ ਯੂਨਾਈਟਿਡ ਕਿੰਗਡਮ ਤੋ ਸਕਾਟਲੈਂਡ ਦੇ ਅਲੱਗ ਹੋਣ ਬਾਰੇ ਉਹ ਕੀ ਸੋਚਦੀ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਇਸ ਦੀ ਕੋਈ ਸੰਭਾਵਨਾ ਹੈ। ਭਗਵਾਨ ਨਾ ਕਰੇ ਅਜਿਹਾ ਹੋਵੇ।” 

ਜਦ ਸਵਰਾਜ ਇਹ ਗੱਲ ਕਹਿ ਰਹੀ ਸੀ, ਉਨ੍ਹਾਂ ਦੇ ਚਿਹਰੇ ਤੋਂ ਆਤਮ ਵਿਸ਼ਵਾਸ ਗਾਇਬ ਹੋ ਗਿਆ ਸੀ ਅਤੇ ਜ਼ਾਹਰ ਸੀ ਕਿ ਉਨ੍ਹਾਂ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਹੈ। ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਤੁਰੰਤ ਮੰਤਰੀ ਨੂੰ ਹੌਲੀ ਜਿਹੇ ਕੁਝ ਕਿਹਾ ਜਿਸ ਦੇ ਬਾਅਦ ਸੁਸ਼ਮਾ ਸਵਰਾਜ ਨੇ ਆਪਣੀ ਗਲਤੀ ਸੁਧਾਰੀ ਤੇ ਬੋਲੀ, ‘ਇਸ ਬਾਰੇ ਸਕਾਟਲੈਂਡ ਦੇ ਲੋਕਾਂ ਨੂੰ ਫੈਸਲਾ ਕਰਨਾ ਹੈ।” ਸਕਾਟਲੈਂਡ ਵਿੱਚ ਯੂਨਾਈਟਿਡ ਕਿੰਗਡਮ ਨਾਲੋਂ ਅਲੱਗ ਹੋਣ ਦੇ ਸਵਾਲ ‘ਤੇ ਜਨਮਤ ਸੰਗ੍ਰਹਿ ਹੋਣ ਜਾ ਰਿਹਾ ਹੈ।



Archive

RECENT STORIES