Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਪੁਲਸ ਨੇ ਆਸ਼ੂਤੋਸ਼ ਦੇ ਡੇਰੇ ਤੋਂ ਹਟਾਈ ਜ਼ੈਡ ਸਕਿਓਰਿਟੀ

Posted on September 11th, 2014


ਜਲੰਧਰ- ਜਲੰਧਰ ਦੇ ਨੂਰਮਹਿਲ ਸਥਿਤ ਦਿਵਯ ਜਿਓਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼  ਦੇ ਸਰੀਰ ਨੂੰ ਪੰਜਾਬ ਪੁਲਸ ਵਲੋਂ ਦਿੱਤੀ ਗਈ ਜ਼ੈਡ ਸਕਿਓਰਿਟੀ ਵਾਪਸ ਲੈ ਲਈ ਹੈ। ਇਸ ਦਾ ਖੁਲਾਸਾ ਪੰਜਾਬ ਪੁਲਸ ਵਲੋਂ ਮੋਹਾਲੀ ਹਾਈਕੋਰਟ ‘ਚ ਦਿੱਤੇ ਹਲਫਨਾਮੇ ਰਾਹੀਂ ਹੋਇਆ ਹੈ। ਆਸ਼ੂਤੋਸ਼  ਦੀ ਸਕਿਓਰਿਟੀ ਨੂੰ ਲੈ ਕੇ ਦਿਲਬਾਗ ਸਿੰਘ ਨਾਂ ਦੇ ਵਕੀਲ ਵਲੋਂ ਪਟੀਸ਼ਨ ਲਗਾਈ ਗਈ ਸੀ, ਜਿਸਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ। ਪਟੀਸ਼ਨਰ ਦਿਲਬਾਗ ਸਿੰਘ ਨੇ ਦੱਸਿਆ ਕਿ ਹੁਣ ਪੁਲਸ ਵਲੋਂ ਸਿਰਫ ਆਸ਼ਰਮ ‘ਚ ਹੀ ਕਾਨੂੰਨ ਵਿਵਸਥਾ ਬਨਾਏ ਰੱਖਣ ਲਈ ਇਹ ਸੁਰੱਖਿਆ ਦਿੱਤੀ ਜਾ ਰਹੀ ਹੈ।

ਪਟੀਸ਼ਨ ਦੌਰਾਨ ਹਾਈਕੋਰਟ ਨੂੰ ਦੱਸਿਆ ਗਿਆ ਸੀ ਕਿ ਆਸ਼ੂਤੋਸ਼  ਦੇ ਸਰੀਰ ਨੂੰ ਦਿੱਤੀ ਸੁਰੱਖਿਆ ਵਾਪਸ ਲੈਣ ਲਈ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਪਰ ਉਸ ਵਲੋਂ ਕੋਈ ਕਾਰਵਾਈ ਨਾ ਕਰਨ ‘ਤੇ ਮਾਣਯੋਗ ਹਾਈਕੋਰਟ ‘ਚ ਪਟੀਸ਼ਨ ਲਾਈ ਗਈ ਸੀ।



Archive

RECENT STORIES