Posted on May 18th, 2013

ਬੀਜਿੰਗ : ਚੀਨ ਦੇ 28 ਸਾਲਾ ਲੁਓ ਗਾਂਗ ਨੇ ਗੂਗਲ ਮੈਪ ਦੀ ਮਦਦ ਨਾਲ 23 ਸਾਲ ਬਾਅਦ ਆਪਣੇ ਜੈਵਿਕ ਮਾਂ-ਬਾਪ ਨੂੰ ਲੱਭ ਲਿਆ। ਗਾਂਗ ਦੀ ਆਪਣੇ ਮਾਤਾ ਪਿਤਾ ਨਾਲ ਹੋਈ ਮੁਲਾਕਾਤ ਇਕ ਅਜਿਹਾ ਭਾਵ ਭਰਿਆ ਪਲ ਸੀ, ਜਿਸ ਨੂੰ ਹੁਨਾਨ ਟੀਵੀ 'ਤੇ ਵਿਖਾਇਆ ਗਿਆ।
ਗਾਂਗ ਨੂੰ 23 ਸਾਲ ਪਹਿਲਾਂ ਅਗਵਾ ਕਰ ਲਿਆ ਗਿਆ ਸੀ ਤੇ ਉਨ੍ਹਾਂ ਦੇ ਘਰ ਤੋਂ 15 ਹਜ਼ਾਰ ਕਿਲੋਮੀਟਰ ਦੂਰ ਇਕ ਜੋੜੇ ਨੂੰ ਵੇਚ ਦਿੱਤਾ ਗਿਆ ਸੀ। ਬਚਪਨ ਦੀਆਂ ਧੁੰਦਲੀਆਂ ਯਾਦਾਂ ਦੇ ਸਹਾਰੇ ਗਾਂਗ ਨੇ ਕਈ ਸਾਲ ਤੱਕ ਆਪਣੇ ਮਾਂ ਬਾਪ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੂਗਲ ਮੈਪ ਤੇ ਆਪਣੀਆਂ ਯਾਦਾਂ ਦੇ ਆਧਾਰ 'ਤੇ ਬਣਾਏ ਗੲ ਨਕਸ਼ੇ ਨੇ ਉਨ੍ਹਾਂ ਨੂੰ ਆਖ਼ਰ ਆਪਣੀ ਮੰਜ਼ਲ ਤੱਕ ਪਹੁੰਚਾ ਦਿੱਤਾ। ਗਾਂਗ ਨੇ ਆਪਣਾ ਜ਼ਿਆਦਾਤਰ ਸਮਾਂ ਦੱਖਣ ਪੱਛਮੀ ਖੇਤਰ ਦੇ ਫੁਜਿਆਨ ਸੂਬੇ 'ਚ ਬਤੀਤ ਕੀਤਾ ਸੀ। ਉਸ ਨੇ ਆਪਣੇ ਹੋਮ ਸਿਟੀ ਤੇ ਦੋ ਪੁਲਾ ਦਾ ਇਕ ਧੁੰਦਲਾ ਜਿਹਾ ਨਕਸ਼ਾ ਬਣਾਇਆ। ਇਸ ਤੋਂ ਬਾਅਦ ਇਸ ਨਕਸ਼ੇ ਨੂੰ ਇਕ ਵੈਬਸਾਈਟ 'ਤੇ ਪਾ ਦਿੱਤਾ। ਇਸ ਵੈਬਸਾਈਟ ਨੂੰ ਇਸਤੇਮਾਲ ਕਰਨ ਵਾਲੇ ਦੂਜੇ ਯੂਜ਼ਰਾਂ ਨੇ ਗਾਂਗ ਨੂੰ ਇਸ ਨਕਸ਼ੇ ਨਾਲ ਰਲਦੀਆਂ ਮਿਲਦੀਆਂ ਕਈ ਥਾਵਾਂ ਬਾਰੇ ਦੱਸਿਆ। ਕਈ ਅਜਿਹੇ ਪਿੰਡਾਂ ਬਾਰੇ ਵੀ ਦੱਸਿਆ ਜਿਥੋਂ ਉਸ ਨੂੰ ਅਗਵਾ ਕੀਤਾ ਗਿਆ ਹੋਵੇਗਾ। ਇਸ ਤੋਂ ਬਾਅਦ ਗਾਂਗ ਨੇ ਦੱਸੀਆਂ ਗਈਆਂ ਥਾਵਾਂ ਨੂੰ ਗੂਗਲ ਮੈਪ 'ਤੇ ਲੱਭਿਆ। ਆਖ਼ਰਕਾਰ ਗਾਂਗ ਜਦੋਂ ਯਾਓਜਿਆਬਾ ਨਾਂ ਦੀ ਜਗ੍ਹਾ 'ਤੇ ਪਹੁੰਚਿਆ ਤਾਂ ਉਸ ਦੀਆਂ ਬਚਪਨ ਦੀਆਂ ਯਾਦਾਂ ਮੁੜ ਤੋਂ ਤਾਜ਼ਾ ਹੋ ਗਈਆਂ। ਉਸ ਨੂੰ ਆਪਣੀਆਂ ਯਾਦਾਂ 'ਚ ਘੁੰਮਣ ਵਾਲੀ ਜਗ੍ਹਾ ਤੇ ਯਾਓਜਿਆਬਾ 'ਚ ਕੋਈ ਫਰਕ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਗਾਂਗ ਆਪਣੇ ਜੈਵਿਕ ਮਾਤਾ ਪਿਤਾ ਨੂੰ ਮਿਲਣ ਉਥੇ ਗਿਆ। ਇਸ ਮਿਲਣ ਨੂੰ ਹੁਨਾਨ ਟੈਲੀਵਿਜ਼ਨ 'ਤੇ ਵੀ ਵਿਖਾਇਆ ਗਿਆ।
ਗਾਂਗ ਦੀ ਮਾਂ ਨੇ ਕਿਹਾ ਕਿ ਮੈਂ ਜਦੋਂ ਵੀ ਆਪਣੇ ਬੇਟੇ ਬਾਰੇ ਸੋਚਦੀ ਸੀ ਰੋਣ ਲੱਗ ਜਾਂਦੀ ਸੀ। ਮੈਨੂੰ ਪਤਾ ਨਹੀਂ ਸੀ ਕਿ ਮੇਰੇ ਬੇਟੇ ਨੂੰ ਖਾਣ ਲਈ ਕੁਝ ਮਿਲ ਰਿਹਾ ਹੈ ਜਾਂ ਨਹੀਂ। ਮੇਰੇ ਬੇਟੇ ਕੋਲ ਪਹਿਣਨ ਲਈ ਕੱਪੜਾ ਹੈ ਜਾਂ ਨਹੀਂ। ਚੀਨ 'ਚ ਹਰ ਸਾਲ ਹਜ਼ਾਰਾਂ ਬੱਚੇ ਅਗਵਾ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਬੇਅੌਲਾਦ ਜੋੜਿਆਂ ਜਾਂ ਅਜਿਹੇ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ ਜੋ ਬੇਟੇ ਦੀ ਚਾਹਤ ਰੱਖਦੇ ਹਨ।

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026