Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪ੍ਰਦੀਪ ਸਿੰਘ ਬਾਹੜਾ ਬਣਿਆ ਸੈਮਸੰਗ ਮੋਬਾਇਲ ਦੀ ਮਸ਼ਹੂਰੀ ਕਰਨ ਲਈ ਮਾਡਲ

Posted on September 13th, 2014


ਲੰਡਨ- ਮੋਬਾਈਲ ਦੀ ਵਿਕਰੀ ਦੇ ਲਿਹਾਜ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੈਮਸੰਗ ਨੇ ਯੂ. ਕੇ. ‘ਚ ਆਪਣੇ ਨਵੇਂ ਮੋਬਾਈਲ ਸੈਮਸੰਗ ਗਲੈਕਸੀ ਅਲਫਾ ਦੀ ਮਸ਼ਹੂਰੀ ਲਈ ਯੂ. ਕੇ. ਦੇ ਸਿੱਖ ਮਾਡਲ ਪ੍ਰਦੀਪ ਸਿੰਘ ਬਾਹੜਾ ਨੂੰ ਚੁਣਿਆ ਹੈ। ਸੈਮਸੰਗ ਮੋਬਾਈਲ ਵਲੋਂ ਜਾਰੀ ਕੀਤੇ ਗਏ ਵੀਡੀਓ ਇਸ਼ਤਿਹਾਰ ਵਿਚ ਪ੍ਰਦੀਪ ਸਿੰਘ ਨੇ ਸੈਮਸੰਗ ਦੇ ਇਸ ਨਵੇਂ ਮੋਬਾਈਲ ਦੀਆਂ ਖੂਬੀਆਂ ਦੱਸਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਬਾਹੜਾ ਤੋਂ ਇਲਾਵਾ ਕਈ ਹੋਰ ਮਾਡਲ ਵੀ ਸ਼ਾਮਲ ਹਨ ਪਰ ਸੜਕਾਂ ‘ਤੇ ਸੈਮਸੰਗ ਵਲੋਂ ਲਾਏ ਜਾ ਰਹੇ ਇਸ਼ਤਿਹਾਰਾਂ ਵਿਚ ਪ੍ਰਦੀਪ ਸਿੰਘ ਬਾਹਰਾ ਨੂੰ ਸੈਮਸੰਗ ਦਾ ਚਿਹਰਾ ਬਣਾਇਆ ਗਿਆ ਹੈ।

ਸੈਮਸੰਗ ਦੀ ਇਸ ਪ੍ਰਮੋਸ਼ਨ ਬਾਰੇ ਪ੍ਰਦੀਪ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਆਪਣੇ ਇਸ ਇਸ਼ਤਿਹਾਰ ਦੀਆਂ ਕੁਝ ਫੋਟੋਆਂ ਵੀ ਜਾਰੀ ਕੀਤੀਆਂ ਹਨ। ਇਹ ਪਹਿਲਾਂ ਮੌਕਾ ਹੈ, ਜਦੋਂ ਕਿਸੇ ਵੱਡੀ ਮੋਬਾਈਲ ਕੰਪਨੀ ਨੇ ਯੂ. ਕੇ. ‘ਚ ਇਕ ਸਿੱਖ ਨੌਜਵਾਨ ਨੂੰ ਆਪਣੀ ਮਸ਼ਹੂਰੀ ਦੀ ਮੁਹਿੰਮ ਵਿਚ ਥਾਂ ਦਿੱਤੀ ਹੋਵੇ। ਬਾਹੜਾ ਇਸ ਤੋਂ ਪਹਿਲਾਂ ਵੀ ਮਾਡਲਿੰਗ ਦੀ ਦੁਨੀਆ ਵਿਚ ਕਾਫੀ ਨਾਂ ਖੱਟ ਚੁੱਕੇ ਹਨ।



Archive

RECENT STORIES