Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ- ਭਾਜਪਾ ਦੇ ਜ਼ਿਲ੍ਹਾ ਚੋਣ ਪ੍ਰਬੰਧਕ ਓਮ ਪ੍ਰਕਾਸ਼

Posted on September 14th, 2014

ਹਰਿਆਣਾ ਦੇ ਭਾਜਪਾ ਆਗੂਆਂ ਨੇ ਬਾਦਲ ਵਿਰੁੱਧ ਝੰਡਾ ਚੁੱਕਿਆ

ਮੰਡੀ ਡੱਬਵਾਲੀ (ਨਛੱਤਰ ਸਿੰਘ ਬੋਸ)- ਹਰਿਆਣਾ ਵਿਧਾਨ ਸਭਾ ਚੋਣਾਂ 'ਚ ਇਨੈਲੋ ਦੇ ਸਟਾਰ ਪ੍ਰਚਾਰਕ ਬਣ ਕੇ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਭਾਜਪਾ ਆਗੂ ਨਿੱਤਰ ਆਏ ਹਨ। ਹਰਿਆਣੇ 'ਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਭਾਜਪਾ ਨੇ ਬੂਥ ਸੰਮੇਲਨ ਕਰਨ ਦਾ ਸਿਲਸਿਲਾ ਜੰਗੀ ਪੱਧਰ 'ਤੇ ਆਰੰਭ ਕੀਤਾ ਹੋਇਆ ਹੈ। ਇਸੇ ਕੜੀ ਤਹਿਤ ਡੱਬਵਾਲੀ 'ਚ ਭਾਜਪਾ ਦੇ ਵਰਕਰਾਂ ਦਾ ਬੂਥ ਸੰਮੇਲਨ ਹੋਇਆ, ਜਿੱਥੇ ਬਾਦਲ ਦੀ ਸਖ਼ਤ ਨਿਖੇਧੀ ਕੀਤੀ ਗਈ। 

ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਚੋਣ ਪ੍ਰਬੰਧਕ ਓਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਹੈ ਪਰ ਹਰਿਆਣਾ 'ਚ ਇਨੈਲੋ ਨਾਲ ਯਾਰੀ ਨਿਭਾਉਣ ਲਈ ਬਾਦਲ ਇਨੈਲੋ ਦੇ ਸਟਾਰ ਪ੍ਰਚਾਰਕ ਬਣ ਕੇ ਆ ਰਹੇ ਹਨ। 

ਉਨ੍ਹਾਂ ਬਾਦਲ 'ਤੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਹੈ ਕਿ ਭਾਜਪਾ ਹੁਣ 'ਨੰਗ' ਨਹੀਂ ਰਹੀ 'ਦਬੰਗ' ਬਣ ਚੁਕੀ ਹੈ । ਓਮ ਪ੍ਰਕਾਸ਼ ਨੇ ਇਹ ਵੀ ਕਿਹਾ ਹੈ ਕਿ ਬਾਦਲ ਨੇ ਸਿੱਖਾਂ 'ਚ ਵੰਡੀਆਂ ਪਾਉਣ ਦੇ ਕੰਮ ਕੀਤੇ ਜੋ ਸਭ ਦੇ ਸਾਹਮਣੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਵੱਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਐਡਹਾਕ ਦਾ ਹੱਕ ਹਰਿਆਣਵੀ ਸਿੱਖਾਂ ਦਾ ਹੈ ਪਰ ਬਾਦਲ ਵੱਖਰੀ ਕਮੇਟੀ ਦੇ ਮਾਮਲੇ ਵਿਚ ਤਰ੍ਹਾਂ-ਤਰ੍ਹਾਂ ਦੇ ਅੜਿੱਕੇ ਲਾ ਕੇ ਸਿੱਖਾਂ 'ਚ ਫੁੱਟ ਪਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਬਾਦਲ ਸਿਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਇਸ ਲਈ ਸ. ਬਾਦਲ ਸੱਚੇ ਸਿੱਖ ਕਹਾਉਣ ਦੇ ਲਾਇਕ ਨਹੀਂ। ਭਾਜਪਾ ਦੀਆਂ ਹੋ ਰਹੀਆਂ ਮੀਟਿੰਗਾਂ, ਜਨ ਸਭਾਵਾਂ 'ਚ ਹੁਣ ਭਾਜਪਾ ਆਗੂ ਬਾਦਲ ਵਿਰੁੱਧ ਬੋਲ ਕੇ ਅਪਣੀ ਭੜਾਸ ਕੱਢ ਰਹੇ ਹਨ। ਓਮ ਪ੍ਰਕਾਸ਼ ਨੇ ਭਾਜਪਾ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਉਹ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। 



Archive

RECENT STORIES