Posted on September 19th, 2014

ਜਲੰਧਰ- ਕੁਝ ਮਹੀਨੇ ਪਹਿਲਾਂ ਤੱਕ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਪੰਜਾਬ ਫੇਰੀ ‘ਤੇ ਨਹੀਂ ਆਉਂਦੇ ਸਨ, ਪਰ ਕੁਝ ਸਮੇਂ ਤੋਂ ਉਨ੍ਹਾਂ ਦੀ ਪੰਜਾਬ ਵਿੱਚ ਵਧ ਰਹੀ ਸਰਗਰਮੀ ਦਾ ਅਸਰ ਦਿੱਸਣ ਲੱਗਾ ਹੈ। ਉਨ੍ਹਾਂ ਦੀਆਂ ਅਚਾਨਕ ਵਧੀਆਂ ਪੰਜਾਬ ਫੇਰੀਆਂ ਪਿੱਛੋਂ ਹੁਣ ਸੰਘ ਵੱਲੋਂ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਵਿਸਥਾਰ ਕਰਨ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਤਰਨ ਤਾਰਨ ਦੇ 200 ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਸੰਘ ਦੇ ਅਧਿਕਾਰੀਆਂ ਦੀਆਂ ਗੁਪਤ ਬੈਠਕਾਂ ਦੀ ਤਿਆਰੀ ਹੈ।
ਜਾਣਕਾਰ ਸੂਤਰ ਦੱਸਦੇ ਹਨ ਕਿ ਇਸ ਸਰਗਰਮੀ ਵਿੱਚ ਸੰਘ ਦੀ ਵਿਵਸਥਾ ਨਾਲ ਤਾਲਮੇਲ ਰੱਖਣ ਵਾਲੇ ਲੋਕ ਸ਼ਾਮਲ ਹਨ, ਜੋ ਕੁਝ ਦਿਨਾਂ ਤੱਕ ਸੰਗਠਨ ਦੇ ਆਗੂ ਭਈਆਜੀ ਜੋਸ਼ੀ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਲੋਕਾਂ ਨਾਲ ਸੰਘ ਦੇ ਅਧਿਕਾਰੀ ਵੀ ਲਗਾਤਾਰ ਸੰਪਰਕ ਵਿੱਚ ਹਨ। ਦਿਹਾਤੀ ਖੇਤਰਾਂ ਵਿੱਚ ਸੰਘ ਦਾ ਵਿਸਥਾਰ ਕਰਨਾ ਸੰਘ ਦੀ ਯੋਜਨਾ ਦਾ ਮੁੱਖ ਹਿੱਸਾ ਹੈ। ਇਸ ਦੇ ਲਈ ਉਂਜ ਸੰਘ ਦੀਆਂ ਕੁਝ ਯੋਜਨਾਵਾਂ ਹਨ ਜਿਨ੍ਹਾਂ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਹੈ। ਖੁਦ ਸੰਘ ਮੁਖੀ ਮੋਹਨ ਭਾਗਵਤ ਨੇ ਵੀ ਪਿੰਡਾਂ ਤੱਕ ਸੰਘ ਦੀ ਪਹੁੰਚ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਦਾ ਇਹ ਬਿਆਨ ਵੀ ਸੰਘ ਦੀ ਭਵਿੱਖ ਦੀ ਯੋਜਨਾ ਦਾ ਹਿੱਸਾ ਹੈ। ਪੰਜਾਬ ਵਿੱਚ ਸੰਘ ਦੇ ਪਿੰਡਾਂ ਵਿੱਚ ਪਹੁੰਚ ਬਣਾਉਣ ਦੀ ਮੁਹਿੰਮ ਦੇ ਤਹਿਤ ਨੌਜਵਾਨਾਂ ਅਤੇ ਬੱਚਿਆਂ ਨੂੰ ਸੰਗਠਨ ਨਾਲ ਜੋੜਨ ਦੀ ਯੋਜਨਾ ਵੀ ਸ਼ਾਮਲ ਹੈ। ਪਿੰਡਾਂ ਵਿੱਚ ਬ੍ਰਾਂਚਾਂ ਸ਼ੁਰੂ ਕਰਾ ਕੇ ਸੰਘ ਮਜ਼ਬੂਤ ਸਥਿਤੀ ਦੱਸਣਾ ਚਾਹੁੰਦਾ ਹੈ।
ਸੰਘ ਦੀ ਇਸ ਕੋਸ਼ਿਸ਼ ਦਾ ਇੱਕ ਅਰਥ ਕੱਢਿਆ ਜਾ ਰਿਹਾ ਹੈ। ਪੰਜਾਬ ਵਿੱਚ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਚਲਾ ਰਹੀ ਹੈ। ਕੁਝ ਸਮੇਂ ਤੋਂ ਹਰਿਆਣਾ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ਵਿਚਾਲੇ ਰਿਸ਼ਤੇ ਪਹਿਲਾਂ ਹੀ ਠੀਕ ਨਹੀਂ ਤੇ ਹਰਿਆਣੇ ਦੀ ਚੋਣ ਨੇ ਖਿੱਚੋਤਾਣ ਵਧਾ ਦਿੱਤੀ ਹੈ। ਇਸੇ ਕਾਰਨ ਭਾਜਪਾ ਲਈ ਪੰਜਾਬ ਵਿੱਚ ਜ਼ਮੀਨ ਤਿਆਰ ਕਰਨ ਦਾ ਕੰਮ ਸੰਘ ਨੇ ਆਪਣੇ ਹੱਥ ਲਿਆ ਹੈ। ਪੰਜਾਬ ਵਿੱਚ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੀ ਪਹਿਲਾਂ ਹੀ ਪੈਠ ਹੈ। ਹੁਣ ਸੰਘ ਪਿੰਡਾਂ ਵਿੱਚ ਜਾ ਕੇ ਜੋ ਕੰਮ ਕਰ ਰਿਹਾ ਹੈ, ਉਸ ਤੋਂ ਕਿਤੇ ਨਾ ਕਿਤੇ ਲਾਭ ਭਾਜਪਾ ਨੂੰ ਵੀ ਹੋਵੇਗਾ। ਉਂਝ ਵੀ ਹੁਣ ਤੱਕ ਸੰਘ ਦੀ ਇਹ ਯੋਜਨਾ ਗੁਪਤ ਹੈ।
ਤਰਨ ਤਾਰਨ ਤੋਂ ਸੰਘ ਵੱਲੋਂ ਜੋ ਯੋਜਨਾ ਤਿਆਰ ਕੀਤੀ ਗਈ ਹੈ ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਕੁਝ ਹੰਗਾਮਾ ਵੀ ਹੋ ਸਕਦਾ ਹੈ। ਤਰਨ ਤਾਰਨ ਉਂਝ ਅਕਾਲੀ ਦਲ ਦਾ ਕਾਫੀ ਮਜ਼ਬੂਤ ਖੇਤਰ ਹੈ, ਪਰੰਤੂ ਜੇ ਸੰਘ ਨੂੰ ਉਥੇ ਜ਼ਮੀਨ ਤਿਆਰ ਕਰਨ ਦੀ ਜਗ੍ਹਾ ਮਿਲ ਜਾਂਦੀ ਹੈ ਤਾਂ ਕਾਫੀ ਹੱਦ ਤੱਕ ਭਾਜਪਾ ਨੂੰ ਇਸ ਦਾ ਲਾਭ ਹੋਵੇਗਾ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026