Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਿੰਕੀ ਕੈਟ ਨੇ ਅਮਰੀਕ ਸਿੰਘ ਨੂੰ ਮਾਰਨ ਦੀ ਧਮਕੀ ਦਿਤੀ

Posted on September 20th, 2014


ਲੁਧਿਆਣਾ- ਲੁਧਿਆਣਾ ਵਿਚ ਬੇਕਸੂਰ ਨੌਜਵਾਨ ਗੋਲੇ ਨੂੰ ਮਾਰਨ ਵਾਲੇ ਪੁਲਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਗੋਲੇ ਦੇ ਪਿਤਾ ਅਮਰੀਕ ਸਿੰਘ ਨੁੰ ਮਾਰਨ ਦੀ ਧਮਕੀ ਦਿਤੀ ਹੈ ਅਤੇ ਕਿਹਾ ਹੈ ਕਿ ੳਹ ਉਸ ਖਿਲਾਫ ਪਾਇਆ ਅਦਾਲਤ ਵਿਚ ਕੇਸ ਵਾਪਸ ਲੈ ਲਵੇ ਨਹੀਂ ਤਾ ਉਸ ਨੂੰ ਉਹ ਮਾਰ ਦੇਵੇਗਾ ਜਾਂ ਮਰਵਾ ਦੇਵੇਗਾ। 

ਅਮਰੀਕ ਸਿੰਘ ਨੇ ਦੋਸ ਲਗਾਇਆ ਕਿ ੳੁਸ ਨੂੰ ਰਸਤੇ ਵਿਚ ਪਿੰਕੀ ਨੇ ਘੇਰਿਆ, ਉਸ ਸਮੇ ਉਸ ਨਾਲ ਹੋਰ ਵੀ ਵਿਅਕਤੀ ਸਨ ਤੇ ਉਸ ਨੇ ਮੈਨੂੰ ਕਿਹਾ ਕਿ ਤੂੰ ਕੇਸ ਵਾਪਸ ਲੈ ਨਹੀਂ ਤਾਂ ਤੇੇਰੇ ਮੁੰਡੇ ਵਾਂਗ ਮੈਂ ਤੈਨੂੰ ਵੀ ਮਾਰ ਦਿਆਂਗਾ। ਉਸ ਸਮੇਂ ਉਸ ਨਾਲ ਇਕ ਗੰਨ ਹਾਉਸ ਚਲਾਉਣ ਵਾਲੇ ਮਾਲਕ ਤੇ ਕੁਝ ਕਮਾਂਡੋ ਵਾਲੇ ਵੀ ਸਨ। ਅਮਰੀਕ ਸਿੰਘ ਨੇ ਕਿਹਾ ਕਿ ਉਹ ਬਜ਼ਾਰ ਵਿਚੋਂ ਕੁਝ ਸਮਾਨ ਲੈਕੇ ਜਦੋ਼ ਵਾਪਸ ਜਾ ਰਿਹਾ ਸੀ ਤਾਂ ਜਦੋਂ ਉਹ ਦੰਡੀ ਸਵਾਮੀਂ ਆਸਰਮ ਨੂੰ ਹੁੰਦਾ ਹੋਇਆ ਡੀ ਐਮ ਸੀ ਹਸਪਤਾਲ ਕੋਲ ਪੁੱਜਾ ਤਾਂ ਇਕ ਸਫੇਦ ਰੰਗ ਦੀ ਵੱਡੀ ਕਾਰ ਉਸ ਕੋਲ ਆਕੇ ਰੁਕੀ ਜਿਸ ਵਿਚ ਡਰਾਇਵਰ ਸੀਟ ਦੇ ਨਾਲ ਪਿੰਕੀ ਬੈਠਾ ਸੀ, ਪਿੰਕੀ ਨੇ ਸ਼ੀਸ਼ਾ ਉਤਾਰ ਕੇ ਉਸ ਨੂੰ ਮਾਨਯੋਗ ਹਾੲੀਕੋਰਟ ਵਿਚ ਪਾਇਆ ਕੇਸ ਵਾਪਸ ਲੈਣ ਲਈ ਕਿਹਾ ਤੇ ਧਮਕਾਇਆ, ਉਸ ਸਮੇਂ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ, ਤਾਂ ਪਿੰਕੀ ਧਮਕੀ ਦੇਕੇ ਚਲਾ ਗਿਆ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਸਵੇਰ ਦਾ ਹੀ ਪਿੰਕੀ ਇਥੇ ਘੁੰਮ ਰਿਹਾ ਹੈ, ਜੋ ਕਿ ਅੱਜ ਇਕ ਬਦਮਾਸ਼ ਰਹੇ ਵਿਆਕਤੀ ਦੇ ਘਰੇ ਵੀ ਗਿਆ ਸੀ।  ਇਸ ਸਬੰਧ ਵਿਚ ਜਦੋਂ ਪੁਲਸ ਦੇ ਏ ਐਸ ਪੀ ਰਵਿੰਦਰਪਾਲ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜਾਂਚ ਜਾਰੀ ਹੈ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।

ਜਿਕਰਯੋਗ ਹੈ ਕਿ 7 ਜਨਵਰੀ 2001 ਨੂੰ ਪੁਲਸ ਕੈਟ ਰਹੇ ਪਿੰਕੀ ਨੇ ਅਵਤਾਰ ਸਿੰਘ ਗੋਲਾ ਤੇ ਉਸ ਦੇ ਸਾਥੀਆਂ ਤੋਂ ਰਸਤਾ ਮੰਗਣ ਸਮੇਂ ਗੋਲਾ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਸੀ,  ਜਿਸ ਸਬੰਧੀ ਮਾਨਯੋਗ ਅਦਾਲਤ ਨੇ ਪਿੰਕੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੋਈ ਹੈ , ਪਰ ਪੰਜਾਬ ਸਰਕਾਰ ਨੇ ਪਿੰਕੀ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿਤਾ ਜਿਸ ਦੇ ਵਿਰੋਧ ਵਿਚ ਗੋਲਾ ਦੇ ਪਿਤਾ ਅਮਰੀਕ ਸਿੰਘ ਨੇ ਰਿਟ ਪਟੀਸ਼ਨ ਮਾਨਯੋਗ ਅਦਾਲਤ ਵਿਚ ਪਾਈ ਹੈੇ।



Archive

RECENT STORIES