Posted on September 20th, 2014

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸਿੱਖ ਮੋਟਰਸਾਇਕਲ ਕਲੱਬ ਦੀ ਇੱਕ ਹੰਗਾਮੀ ਇਕੱਤਰਤਾ ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਲੱਬ ਦੇ ਬਹੁਤ ਸਾਰੇ ਮੈਂਬਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਕਲੱਬ ਦੇ ਮੈਂਬਰ ਅਤੇ ਉੱਘੇ ਰੇਡੀਓ ਹੋਸਟ ਸ. ਹਰਜੀਤ ਸਿੰਘ ਗਿੱਲ 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਕਲੱਬ ਦੇ ਮੈਂਬਰ ਸਤਨਾਮ ਸਿੰਘ ਪਵਾਰ ਨੇ ਦਿੱਤੀ।
ਇਸ ਤੋਂ ਇਲਾਵਾ ਬੀ. ਸੀ. ਦੇ ਬਹੁਤ ਸਾਰੇ ਪੱਤਰਕਾਰਾਂ, ਰੇਡੀਓ ਅਤੇ ਟੀ. ਵੀ. ਹੋਸਟਾਂ ਨੇ ਵੀ ਇਸ ਪੱਤਰਕਾਰ ਨਾਲ ਸੰਪਰਕ ਕਰਕੇ ਮੌਜੂਦ ਜਾਣਕਾਰੀ ਦੇ ਆਧਾਰ 'ਤੇ ਇਸ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਇਸ ਮੰਦਭਾਗੇ ਘਟਨਾਕ੍ਰਮ ਵਿੱਚ ਸ਼ਾਮਲ ਦੋਵੇਂ ਧਿਰਾਂ 'ਚ ਭਾਈਚਾਰੇ ਦੇ ਉਹ ਆਗੂ ਸ਼ਾਮਲ ਹਨ, ਜੋ ਭਾਈਚਾਰੇ ਨੂੰ ਸੇਧ ਦੇਣ ਦੀ ਸਮਰੱਥਾ ਰੱਖਦੇ ਹਨ। ਮਸਲੇ ਦਾ ਹੱਲ ਟੇਬਲ 'ਤੇ ਬਹਿ ਕੇ ਆਪਸੀ ਗੱਲਬਾਤ ਨਾਲ ਕੀਤਾ ਜਾ ਸਕਦਾ ਸੀ, ਜਿਸ ਲਈ ਨੌਬਤ ਹੱਥੋ-ਪਾਈ ਤੱਕ ਨਹੀਂ ਸੀ ਪਹੁੰਚਣੀ ਚਾਹੀਦੀ। ਬੇਸ਼ੱਕ ਇਸ ਘਟਨਾਕ੍ਰਮ ਨੂੰ ਵਾਪਰਿਆਂ ਹਫਤੇ ਤੋਂ ਵਧੇਰੇ ਸਮਾਂ ਹੋ ਚੁੱਕਿਆ ਹੈ ਪਰ ਅਸਲੀਅਤ ਸਾਹਮਣੇ ਆਉਣ ਦੀ ਬਜਾਇ ਅਫਵਾਹਾਂ ਦਾ ਬਾਜ਼ਾਰ ਜ਼ਿਆਦਾ ਗਰਮ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026