Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਜਪਾ ਨੇ ਕੀਤੀ ਸੀ ਰਿਸ਼ਵਤ ਦੀ ਪੇਸ਼ਕਸ਼-ਭਗਵੰਤ ਮਾਨ

Posted on September 26th, 2014



ਜਲੰਧਰ-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦੀ ਮੈਂਬਰ ਭਗਵੰਤ ਮਾਨ ਨੇ ਖੁਲਾਸਾ ਕੀਤਾ ਹੈ ਕਿ ਸੰਸਦ ‘ਚ ਪੁੱਜਣ ਤੋਂ ਬਾਅਦ ਭਾਜਪਾ ਦੇ ਇਕ ਏਜੰਟ ਨੇ ਉਨ੍ਹਾਂ ਨੂੰ ਮੋਦੀ ਟੀਮ ‘ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਕਤ ਏਜੰਟ ਸਾਬਕਾ ਆਈ. ਏ. ਐੱਸ. ਅਫਸਰ ਹੈ।
ਪੱਤਰਕਾਰਾਂ ਵਲੋਂ ਇਸ ਏਜੰਟ ਦਾ ਨਾਂ ਪੁੱਛੇ ਜਾਣ ਦੇ ਸਵਾਲ ‘ਤੇ ਭਗਵੰਤ ਮਾਨ ਨੇ ਉਸ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਨਤਾ ਦੀ ਸੇਵਾ ਕਰਨਗੇ ਅਤੇ ਉਹ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਮਿਸ਼ਨ ‘ਤੇ ਹਨ, ਕਮਿਸ਼ਨ ‘ਤੇ ਨਹੀਂ।



Archive

RECENT STORIES