Posted on September 26th, 2014

ਭਾਦਸੋਂ-ਸਥਾਨਕ ਨਗਰ ਪੰਚਾਇਤ ਦੇ ਵਾਰਡ ਨੰਬਰ 8 ਦੇ ਅਕਾਲੀ ਕੌਂਸਲਰ ਮੱਖਣ ਸਿੰਘ ਚੌਹਾਨ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਵਿਚ ਭਿਖਾਰੀ ਤੇ ਦਿਮਾਗੀ ਪ੍ਰੇਸ਼ਾਨੀ ਭਰੇ ਵਿਅਕਤੀ ਦੇ ਲਿਬਾਸ ਵਿਚ ਆਪਣਾ ਰੋਸ ਪ੍ਰਦਰਸ਼ਨ ਕੀਤਾ। ਉਕਤ ਕੌਂਸਲਰ ਨੇ ਆਪਣੇ ਗਲ ਵਿਚ ਪਾਟੀਆਂ ਬੋਰੀਆਂ, ਕੱਪੜੇ, ਲੀਰਾਂ, ਗਲ ਵਿਚ ਜੁੱਤੀਆਂ ਪਾ ਕੇ ਸ਼ਹਿਰ ਦੇ ਬਾਜ਼ਾਰ ਵਿਚ ਆਪਣਾ ਰੋਸ ਜ਼ਾਹਿਰ ਕੀਤਾ। ਇੱਥੇ ਹੀ ਬਸ ਨਹੀਂ ਉਸ ਨੇ ਸ਼ਰੇਆਮ ਬਾਜ਼ਾਰ ਵਿਚ ਅਕਾਲੀ ਦਲ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਸਨੂੰ ਪਾਰਟੀ ਨੇ ਪਾਗਲ ਕਰ ਦਿੱਤਾ ਹੈ ਤੇ ਦਫਤਰਾਂ ਵਿਚ ਉਸ ਨੂੰ ਕੋਈ ਨਹੀਂ ਪੁੱਛਦਾ।
ਉਸਨੇ ਦੱਸਿਆ ਕਿ ਉਸ ਨੇ ਵਾਰਡ ਨੰਬਰ 8 ਵਿਚੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ। ਨਗਰ ਪੰਚਾਇਤ ਦੇ ਕੌਂਸਲਰਾਂ ਵਿਚ ਧੜੇਬੰਦੀ ਹੋਣ ਕਾਰਨ ਉਸ ਦੇ ਵਾਰਡ ਵਿਚ ਕੰਮ ਨਹੀਂ ਹੋ ਰਹੇ, ਜਿਸ ਕਾਰਨ ਉਸ ਦੇ ਵਾਰਡ ਦੇ ਵਸਨੀਕ ਉਸ ਤੋਂ ਕੰਮ ਨਾ ਹੋਣ ਦਾ ਕਾਰਨ ਪੁੱਛ ਰਹੇ ਹਨ। ਉਸਨੇ ਦੱਸਿਆ ਕਿ ਉਸਨੇ ਮਿਤੀ 2-6-2014 ਨੂੰ ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਨੂੰ ਉਸ ਦੇ ਵਾਰਡ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਪੱਤਰ ਲਿਖਿਆ ਸੀ, ਜਿਸ ਵਿਚ ਗਲੀਆਂ ਪੱਕੀਆਂ ਕਰਨ, ਟਿਊਬ ਲਾਈਟਾਂ ਲਗਾਉਣ ਤੇ ਹੋਰ ਕਈ ਅਹਿਮ ਕੰਮ ਸ਼ਾਮਲ ਹਨ।
ਉਸ ਨੇ ਇਹ ਵੀ ਦੱਸਿਆ ਕਿ ਉਸਦੇ ਵਾਰਡ ਵਿਚ ਕਿਸੇ ਵਿਅਕਤੀ ਵਲੋਂ ਆਪਣੇ ਘਰ ਦੇ ਅੱਗੇ ਸਰਕਾਰੀ ਇੱਟਾਂ ਲਗਾਈਆਂ ਜਾ ਰਹੀਆਂ ਹਨ, ਜਿਸਨੂੰ ਰੋਕਣ ਲਈ ਉਸ ਨੇ ਕੌਂਸਲ ਪ੍ਰਧਾਨ, ਕਾਰਜਸਾਧਕ ਅਫਸਰ ਨੂੰ ਬੇਨਤੀ ਕੀਤੀ ਪਰ ਕਿਸੇ ਨੇ ਵੀ ਗਲੀ ਵਿਚ ਚੱਲ ਰਹੇ ਕੰਮ ਨੂੰ ਨਹੀਂ ਰੋਕਿਆ, ਜਿਸ ਕਾਰਨ ਉਸਨੂੰ ਇਹ ਤਰੀਕਾ ਅਪਨਾਉਣਾ ਪਿਆ। ਉਕਤ ਕੌਂਸਲਰ ਸਵੇਰ ਤੋਂ ਦੁਪਹਿਰ ਤੱਕ ਬਾਜ਼ਾਰ ਵਿਚ ਆਪਣਾ ਰੋਸ ਜ਼ਾਹਿਰ ਕਰਦਾ ਰਿਹਾ। ਇਸ ਦੌਰਾਨ ਉਕਤ ਕੌਂਸਲਰ ਨੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਨਰਿੰਦਰ ਜੋਸ਼ੀ ਨੂੰ ਆਪਣੀਆਂ ਮੰਗਾਂ ਸੰਬੰਧੀ ਉੱਚ ਅਧਿਕਾਰੀਆਂ ਤੋਂ ਵਾਰਡ ਦੇ ਕੰਮ ਕਰਵਾਉਣ ਸੰਬੰਧੀ ਮੰਗ ਪੱਤਰ ਦਿੱਤਾ ਤਾਂ ਜੋ ਇਹ ਸਾਰਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਸਕੇ। ਉਕਤ ਮਸਲੇ ਸੰਬੰਧੀ ਕੌਂਸਲਰ ਮੱਖਣ ਸਿੰਘ ਥਾਣਾ ਭਾਦਸੋਂ ਦੇ ਮੁਖੀ ਸਬ-ਇੰਸਪੈਕਟਰ ਅਮਰਵਿੰਦਰ ਸਿੰਘ ਨੂੰ ਵੀ ਮਿਲੇ ਤੇ ਸਾਰੀ ਗਲਬਾਤ ਦੱਸੀ। ਥਾਣਾ ਮੁਖੀ ਨੇ ਦੱਸਿਆ ਕਿ ਉਹ ਵਾਰਡ ਨਿਵਾਸੀਆਂ ਵਲੋਂ ਚੁਣੇ ਗਏ ਨੁਮਾਇੰਦੇ ਹਨ ਤੇ ਉਨ੍ਹਾਂ ਦੇ ਵਾਰਡ ਦੇ ਕੰਮਾਂ ਸੰਬੰਧੀ ਸੰਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026