Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਏਅਰਲਾਈਨਜ਼ ਦੀਆਂ 16 ਏਅਰ ਹੋਸਟੇਸ, ਚਾਲਕ ਦਲ ਦੇ ਮੈਂਬਰ ਕੈਨੇਡਾ 'ਚ ਲਾਪਤਾ

Posted on October 2nd, 2014


ਕਰਾਚੀ- ਪਾਕਿਸਤਾਨ ਦੀ ਸਰਕਾਰੀ ਜਹਾਜ਼ ਸੇਵਾ ਦੀਆਂ ਘੱਟ ਤੋਂ ਘੱਟ 16 ਏਅਰ ਹੋਸਟੇਸ ਅਤੇ ਚਾਲਕ ਦਲ ਦੇ ਮੈਂਬਰ ਪਿਛਲੇ ਮਹੀਨੇ 'ਚ ਅੰਤਰਰਾਸ਼ਟਰੀ ਜਹਾਜ਼ਾਂ ਵਿਚੋਂ ਕੈਨੇਡਾ ਜਾਣ ਤੋਂ ਬਾਅਦ ਉਥੇ ਲਾਪਤਾ ਹੋ ਗਏ ਹਨ। ਇਕ ਨਿਊਜ਼ ਚੈਨਲ ਦੀ ਖ਼ਬਰ ਅਨੁਸਾਰ ਪਿਛਲੇ ਮਹੀਨੇ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ ਦੀ ਚਾਰ ਏਅਰ ਹੋਸਟੇਸ ਹੋਟਲ ਤੋਂ ਗ਼ਾਇਬ ਹੋਣ ਤੋਂ ਬਾਅਦ ਆਪਣੀ ਵਾਪਸੀ ਉਡਾਣ 'ਚ ਨਹੀਂ ਪਹੁੰਚ ਸਕੀਆਂ , ਜਿਸ 'ਚ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਠਹਿਰੇ ਹੋਏ ਸਨ। ਚੈਨਲ ਮੁਤਾਬਿਕ ਪੀ.ਆਈ. ਏ. ਦੇ ਇਕ ਬੁਲਾਰੇ ਨੇ ਇਸ ਗੱਲ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਪੰਜ ਮਹੀਨਿਆਂ 'ਚ ਪੀ.ਆਈ.ਏ. ਦੀਆਂ ਉਡਾਣਾਂ 'ਚ ਕੈਨੇਡਾ ਜਾਣ ਤੋਂ ਬਾਅਦ ਏਅਰ ਹੋਸਟੇਸ ਅਤੇ ਚਾਲਕ ਦਲ ਦੀ ਮਹਿਲਾ ਮੈਂਬਰ ਲਾਪਤਾ ਹੋ ਗਈ ਹੈ।



Archive

RECENT STORIES