Posted on October 4th, 2014

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੇ ਦੌਰਾਨ ਵਿਕਲਪਿਕ ਜਹਾਜ਼ ਦੇ ਤੌਰ ‘ਤੇ ਇਸਤੇਮਾਲ ਕੀਤੇ ਜਾਣ ਵਾਲੇ ਜਹਾਜ਼ ‘ਚੋਂ ਇੱਕ ਨਕਾਰਾ ਗਰਨੇਡ ਮਿਲਿਆ ਹੈ। ਪ੍ਰਧਾਨ ਮੰਤਰੀ ਦੇ ਜਹਾਜ਼ ‘ਚ ਗਰਨੇਡ ਮਿਲਣ ਨਾਲ ਸੁਰੱਖਿਆ ਏਜੰਸੀਆਂ ਸਕਤੇ ‘ਚ ਹਨ। ਏਅਰ ਇੰਡੀਆ ਦੇ ਬੋਇੰਗ – 746 ਹਵਾਈ ਜਹਾਜ਼ ਨੂੰ ਉਸ ਸਮੇਂ ਇਸਤੇਮਾਲ ‘ਚ ਲਿਆਇਆ ਜਾਂਦਾ, ਜਦੋਂ ਨਰਿੰਦਰ ਮੋਦੀ ਨੂੰ ਅਮਰੀਕਾ ਲੈ ਜਾਣ ਵਾਲੇ ਜੰਬੋ ਜੈੱਟ ‘ਚ ਕਿਸੇ ਤਰ੍ਹਾਂ ਦੀ ਗੜਬੜੀ ਹੋ ਸਕਦੀ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਇਸ ਜਹਾਜ਼ ਨੂੰ ਫਿਰ ਤੋਂ ਕਮਰਸ਼ੀਅਲ ਸਰਵਿਸ ‘ਚ ਲਗਾ ਦਿੱਤਾ ਸੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਹਾਜ਼ ਨੂੰ ਦਿੱਲੀ – ਮੁੰਬਈ – ਹੈਦਰਾਬਾਦ – ਜੇੱਦਾ ਦੀ ਫਲਾਈਟ ‘ਤੇ ਭੇਜਿਆ ਗਿਆ ਸੀ। ਸ਼ਨੀਵਾਰ ਸਵੇਰੇ ਜੇੱਦਾ ਪੁੱਜਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਜਹਾਜ਼ ਦੇ ਬਿਜ਼ਨਸ ਕਲਾਸ ‘ਚ ਇੱਕ ਨਕਾਰਾ ਗਰਨੇਡ ਮਿਲਿਆ। ਅਜੇ ਇਹ ਜਹਾਜ਼ ਜੇੱਦਾ ‘ਚ ਹੈ ਤੇ ਆਪਣੇ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ ਇਸਨੂੰ ਕਾਲੀਕਟ ਆਉਣਾ ਹੈ। ਸੁਰੱਖਿਆ ਏਜੰਸੀਆਂ ਹੁਣ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀਆਂ ਹਨ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ‘ਚ ਹਨ ਕਿ ਅਖੀਰ ਜਹਾਜ਼ ‘ਚ ਗਰਨੇਡ ਆਇਆ ਕਿੱਥੋਂ। ਨਾਲ ਹੀ ਇਸ ਗੱਲ ਦੀ ਜਾਣਕਾਰੀ ਵੀ ਲਈ ਜਾ ਰਹੀ ਹੈ ਕਿ ਕਿਤੇ ਗਰਨੇਡ ਰੱਖਣ ਦੇ ਪਿੱਛੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਤਾਂ ਨਹੀਂ ਸੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026