Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੈਤੋ ਵਿੱਚ ਆਰ.ਐਸ.ਐਸ. ਦੇ ਕਾਰਕੁਨਾਂ ਵੱਲੋਂ ਤਾਕਤ ਦਾ ਮੁਜ਼ਾਹਰਾ - ਸੰਘ ਵਰਕਰਾਂ ਦੀ ਮਨਸ਼ਾ ਮਾੜੀ ਨਹੀਂ: ਡੀ.ਐਸ.ਪੀ.

Posted on October 6th, 2014

<p>ਜੈਤੋ ਦੇ ਬਾਜ਼ਾਰਾਂ ਵਿੱਚ ਹਥਿਆਰ ਚੁੱਕ ਕੇ ਮਾਰਚ ਕਰਦੇ ਹੋਏ ਆਰ.ਐਸ.ਐਸ. ਵਰਕਰ।<br></p>



ਜੈਤੋ- ਆਰ.ਐਸ.ਐਸ. ਦੇ ਕਾਰਕੁਨਾਂ ਵੱਲੋਂ ਇੱਥੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਸੋਇਮਸੇਵਕ ਸੰਘ ਦਾ ਸਥਾਪਨਾ ਦਿਵਸ ਮਨਾਇਆ ਗਿਆ। ਸੰਘ ਦੇ ਵਰਕਰਾਂ ਨੇ ਹੱਥਾਂ ਵਿੱਚ ਨੰਗੇ ਹਥਿਆਰ ਲੈ ਕੇ ਸ਼ਹਿਰ ਵਿੱਚ ਮਾਰਚ ਕੱਢਿਆ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਵਰਕਰਾਂ ਨੇ ਇੱਥੋਂ ਦੇ ਸਰਵ ਹਿੱਤਕਾਰੀ ਸਕੂਲ ਵਿੱਚ ਸ਼ਸਤਰ ਪੂਜਾ ਕਰਨ ਦੀ ਰਸਮ ਅਦਾ ਕੀਤੀ। ਉਂਜ ਇਸ ਤੋਂ ਪਹਿਲਾਂ ਇਹ ਰਸਮ ਵਿਜੈ ਦਸ਼ਮੀ ਦੇ ਅਵਸਰ ’ਤੇ ਹੀ ਕੀਤੀ ਜਾਂਦੀ ਰਹੀ ਹੈ। ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਅਸ਼ੋਕ ਗੁਪਤਾ ਨੇ ਕਿਹਾ ਕਿ ਸੰਘ ਦੀ ਸਥਾਪਨਾ 1925 ਵਿੱਚ ਡਾ. ਕੇਸ਼ਵ ਰਾਮ ਬਲ਼ੀ ਰਾਮ ਹੈਡਗਵਾਰ ਵੱਲੋਂ ਕੀਤੀ ਗਈ।

ਸਮਾਗਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਟਰੱਸਟ ਜੈਤੋ ਦੇ ਸੰਚਾਲਕ ਸੰਤ ਰਿਸ਼ੀ ਰਾਮ ਨੇ ਕਿਹਾ ਕਿ ਜਦੋਂ ਵੀ ਧਰਤੀ ’ਤੇ ਪਾਪਾਂ ਦਾ ਭਾਰ ਵਧਿਆ, ਉਦੋਂ ਹੀ ਚੰਗੇ ਪੁਰਸ਼ਾਂ ਨੇ ਧਰਤ ’ਤੇ ਆ ਕੇ ਲੋਕਾਂ ਦੀ ਅਗਵਾਈ ਕੀਤੀ। ਵਿਭਾਗ ਸੰਘ ਚਾਲਕ ਡਾ. ਦੀਪਕ ਗੋਇਲ ਵੱਲੋਂ ਪੁੱਜੇ ਮਹਿਮਾਨਾਂ ’ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਸ਼ਸਤਰ ਪੂਜਾ ਮਗਰੋਂ ਆਰ.ਐਸ.ਐਸ. ਵਰਕਰਾਂ ਵੱਲੋਂ ਆਧੁਨਿਕ ਤੇ ਰਵਾਇਤੀ ਹਥਿਆਰਾਂ ਨੂੰ ਹੱਥਾਂ ’ਚ ਫੜ ਕੇ ਸ਼ਹਿਰ ਵਿੱਚ ਪੈਦਲ ਮਾਰਚ ਕੀਤਾ ਗਿਆ। ਮਾਰਚ ਦੀ ਅਗਵਾਈ ਬੈਂਡ ਪਾਰਟੀ ਕਰ ਰਹੀ ਸੀ। 

ਮਾਰਚ ਵਿੱਚ ਕਰੀਬ 250 ਵਰਕਰਾਂ ਸ਼ਾਮਿਲ ਸਨ। ਰਸਤੇ ਵਿੱਚ ਚੰਦ ਕੁ ਥਾਵਾਂ ’ਤੇ ਮਾਰਚ ਉਪਰ ਪੁਸ਼ਪ ਵਰਖਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸੰਘ ਚਾਲਕ ਮਾਸਟਰ ਤੀਰਥ ਵਰਮਾ, ਭਾਜਪਾ ਜ਼ਿਲ੍ਹਾ ਪ੍ਰਧਾਨ ਜੈ ਪਾਲ ਗਰਗ, ਭਾਜਪਾ ਮੰਡਲ ਜੈਤੋ ਦੇ ਪ੍ਰਧਾਨ ਰਾਮ ਰਤਨ ਜਿੰਦਲ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਸ਼ਾਮ ਲਾਲ ਗੋਇਲ, ਚੰਦਰ ਸ਼ੇਖ਼ਰ ਸੂਰੀ ਆਦਿ ਹਾਜ਼ਰ ਸਨ।

ਸੰਘ ਵਰਕਰਾਂ ਦੀ ਮਨਸ਼ਾ ਮਾੜੀ ਨਹੀਂ: ਡੀ.ਐਸ.ਪੀ.
ਡੀ.ਐਸ.ਪੀ. ਸੁਖਦੇਵ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਸੰਘ ਵਰਕਰ ਹਥਿਆਰਾਂ ਦੀ ਨੁਮਾਇਸ਼ ਕਿਸੇ ਮਾੜੀ ਮਨਸ਼ਾ ਨਾਲ ਨਹੀਂ ਕਰ ਰਹੇ ਸਨ। ਇਸ ਲਈ ਕਾਨੂੰਨੀ ਪਾਬੰਦੀ ਦੀ ਲੋੜ ਨਹੀਂ ਸਮਝੀ ਗਈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ।



Archive

RECENT STORIES