Posted on October 7th, 2014

<p>ਚੁੰਨੀ ਲਾਲ ਗਾਬਾ<br></p>
ਜਲੰਧਰ- ਗੋਰਾਇਆ ਵੱਸਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਦੇ ਪਰਿਵਾਰ ਨੇ ਪੰਜਾਬ ਦੀਆਂ ਸਿਆਸੀ ਸਫ਼ਾਂ ਵਿੱਚ ਹਿਲਜੁਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਦੇ ਆਗੂਆਂ ਦੇ ਨਾਮ ਰਸੂਖਵਾਨ ਗਾਬਾ ਪਰਿਵਾਰ ਤੋਂ 'ਪੈਸੇ ਲੈਣ ਵਾਲਿਆਂ ਵਿੱਚ ਸ਼ਾਮਲ ਹੋਣ' ਦੇ ਖੁਲਾਸੇ ਹੋ ਰਹੇ ਹਨ।
ਇਸ ਵੇਲੇ ਐਨਫੋਰਸਮੈਂਟ ਦੇ ਕਬਜ਼ੇ ਵਿੱਚ ਦੱਸੀ ਜਾਂਦੀ ਡਾਇਰੀ ਬਾਰੇ ਚੱਲ ਰਹੀ ਜਾਂਚ ਮੁਤਾਬਕ ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ (ਸਿੱਖਿਆ) ਤੇ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਵਿਨਾਸ਼ ਚੰਦਰ, ਕਾਂਗਰਸ ਦੇ ਸੀਨੀਅਰ ਆਗੂ ਤੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਉਨ੍ਹਾਂ ਨੌਕਰਸ਼ਾਹਾਂ, ਸਿਆਸਤਦਾਨਾਂ ਤੇ ਪੁਲੀਸ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਗਾਬਾ ਪਰਿਵਾਰ ਤੋਂ ਕਥਿਤ ਤੌਰ 'ਤੇ 'ਧਨ ਲਿਆ' ਸੀ। ਤਿੰਨਾਂ ਨੇ ਗਾਬਾ ਪਰਿਵਾਰ ਨਾਲ ਕੋਈ 'ਕਾਰੋਬਾਰੀ ਸਬੰਧ' ਹੋਣ ਤੋਂ ਇਨਕਾਰ ਕੀਤਾ ਹੈ। ਇਹ ਪਰਿਵਾਰ 6000 ਕਰੋੜ ਰੁਪਏ ਦੇ ਡਰੱਗ ਰੈਕੇਟ ਨਾਲ ਸਬੰਧਤ ਹੋਣ ਦੇ ਖੁਲਾਸੇ ਮਗਰੋਂ ਵਿਵਾਦਾਂ 'ਚ ਆ ਗਿਆ ਸੀ।
ਈ ਡੀ ਨੇ ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ ਤੇ ਚੌਧਰੀ ਸੰਤੋਖ ਸਿੰਘ ਨੂੰ 'ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਵਾਲੇ ਐਕਟ' (ਪੀਐਮਐਲਏ) ਅਧੀਨ ਸੰਮਨ ਕੀਤਾ ਹੈ। ਅਵਿਨਾਸ਼ ਚੰਦਰ ਤੇ ਫਿਲੌਰ ਨੂੰ 17 ਅਕਤੂਬਰ ਨੂੰ ਤੇ ਚੌਧਰੀ ਸੰਤੋਖ ਸਿੰਘ ਨੂੰ 13 ਅਕਤੂਬਰ ਨੂੰ ਈ ਡੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਸੰਪਰਕ ਕਰਨ 'ਤੇ ਅਵਿਨਾਸ਼ ਚੰਦਰ ਨੇ ਕਿਹਾ ਕਿ ਉਸ ਦਾ ਚੁੰਨੀ ਲਾਲ ਗਾਬਾ ਦੇ ਪੁੱਤਰ ਗੁਰਜੀਤ ਗਾਬਾ ਤੇ ਉਨ੍ਹਾਂ ਦੇ ਡਰੱਗ ਰੈਕੇਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਚੌਧਰੀ ਸੰਤੋਖ ਸਿੰਘ ਦਾ ਦਾਅਵਾ ਹੈ ਕਿ ਗਾਬਾ ਪਰਿਵਾਰ 1997 ਤੋਂ ਮਗਰੋਂ ਚੋਣਾਂ ਵਿੱਚ ਉਸ ਦਾ ਵਿਰੋਧ ਕਰਦਾ ਰਿਹਾ ਹੈ ਤੇ ਉਸ ਦੇ ਵਿਰੋਧੀਆਂ ਤੇ ਦੋਵੇਂ ਅਕਾਲੀ ਆਗੂਆਂ ਸਰਵਣ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ ਦੀ ਇਮਦਾਦ ਕਰਦਾ ਰਿਹਾ ਹੈ। ਇਸ ਕਰਕੇ ਡਾਇਰੀ 'ਚ ਉਸ ਦਾ ਨਾਮ ਕਿਵੇਂ ਆ ਗਿਆ। ਚੌਧਰੀ ਨੇ ਫਿਰ ਦਾਅਵਾ ਕੀਤਾ ਕਿ ਇਹ ਤਾਂ ਕਿਸੇ ਨੇ ਸ਼ਰਾਰਤ ਕੀਤੀ ਲੱਗਦੀ ਹੈ, ਨਾਲ ਹੀ ਕਿਹਾ ਕਿ ਉਸ ਨੂੰ ਕੋਈ ਸੰਮਨ ਪ੍ਰਾਪਤ ਨਹੀਂ ਹੋਏ।
ਈ ਡੀ ਤੋਂ ਕੀਤੀ ਗਈ ਪੜਤਾਲ ਅਨੁਸਾਰ ਤਿੰਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਤੇ ਉਨ੍ਹਾਂ ਨੇ ਇਹ ਹਾਸਲ ਵੀ ਕੀਤੇ।
'ਪੈਸਾ ਦਿੱਤੇ ਜਾਣ ਬਾਰੇ' ਸੰਪਰਕ ਕਰਨ 'ਤੇ ਫਿਲੌਰ ਨੇ ਇਸ ਤੋਂ ਇਨਕਾਰ ਕੀਤਾ, ਪਰ ਨਾਲ ਹੀ ਸਵੀਕਾਰ ਕੀਤਾ ਕਿ ਉਸ ਦੇ ਗਾਬਾ ਪਰਿਵਾਰ ਨਾਲ 'ਪੁਰਾਣੇ ਸਬੰਧ' ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੰਮਨ ਮਿਲੇ ਹਨ ਤੇ ਈ ਡੀ ਦੇ ਸੁਆਲਾਂ ਦੇ ਉਹ ਜੁਆਬ ਦੇਣਗੇ। ਇਸ ਤੋਂ ਵਧੇਰੇ ਵੇਰਵੇ ਦੇਣੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ।
ਇਹ ਡਾਇਰੀ ਆਮਦਨ ਕਰ ਵਿਭਾਗ ਤੇ ਈ ਡੀ ਵਿੱਚ ਕਈ ਮਹੀਨੇ 'ਝਗੜੇ ਦੀ ਜੜ੍ਹ' ਬਣੀ ਰਹੀ। ਆਈ ਟੀ ਵਿਭਾਗ ਨੇ ਇਹ ਮਈ 'ਚ ਕਿਤੇ ਜਾ ਕੇ ਈ ਡੀ ਨੂੰ ਇਹ ਡਾਇਰੀ ਦਿੱਤੀ, ਉਹ ਵੀ ਪਟਿਆਲਾ ਦੀ ਪੀ ਐਮ ਐਲ ਏ ਅਦਾਲਤ ਦੇ ਨਿਰਦੇਸ਼ਾਂ ਮਗਰੋਂ ਹੀ ਇਹ ਸੰਭਵ ਹੋ ਸਕਿਆ।
ਆਮਦਨ ਕਰ ਵਿਭਾਗ ਵੱਲੋਂ ਗਾਬਾ ਪਰਿਵਾਰ ਦੇ ਗੋਰਾਇਆ ਸਥਿਤ ਟਿਕਾਣਿਆਂ 'ਤੇ 16 ਫਰਵਰੀ ਨੂੰ ਮਾਰੇ ਛਾਪਿਆਂ ਦੌਰਾਨ ਇਸ ਨੂੰ ਇਹ ਡਾਇਰੀ ਮਿਲੀ ਸੀ, ਇਸ ਤੋਂ ਮਗਰੋਂ ਹੀ ਇਸ ਪਰਿਵਾਰ ਨੇ 16 ਕਰੋੜ ਰੁਪਏ ਦੀ ਰਕਮ ਆਈਟੀ ਵਿਭਾਗ ਨੂੰ ਸੌਂਪੀ ਸੀ।
ਸਮਝਿਆ ਜਾਂਦਾ ਹੈ ਕਿ ਡਾਇਰੀ ਵਿੱਚ 300 ਤੋਂ ਵੱਧ ਨਾਮ ਉਹ ਹਨ, ਜਿਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕਦੀ ਤੇ 30-40 ਨਾਮ ਬਾ-ਸ਼ਨਾਖਤ ਹਨ। ਦਿਲਚਸਪ ਗੱਲ ਹੈ ਕਿ ਜਦੋਂ ਡਾਇਰੀ ਈ ਡੀ ਨੂੰ ਮਿਲੀ ਤਾਂ ਇਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਫਾ 6, 7 ਤੋਂ ਕੁਝ ਨਾਮ ਕੱਟੇ ਹੋਏ ਸਨ। ਈ ਡੀ ਨੇ ਇਹ ਸਫੇ ਪਹਿਲਾਂ ਹੀ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਨੂੰ ਇਹ ਪਤਾ ਲਾਉਣ ਲਈ ਭੇਜ ਦਿੱਤੇ ਹਨ ਕਿ ਇਨ੍ਹਾਂ ਸਫਿਆਂ 'ਤੇ ਉਕਰੇ ਅਸਲ ਨਾਵਾਂ ਦੀ ਸ਼ਨਾਖਤ ਕੀਤੀ ਜਾਵੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026