Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਸਾਡੇ ਨਾਲੋ ਕਿਤੇ ਅੱਗੇ ਲੰਘ ਗਿਆ- ਬਾਦਲ

Posted on October 12th, 2014


ਯਮੁਨਾਨਗਰ- ਯਮੁਨਾਨਗਰ 'ਚ ਇਨੈਲੋ ਦੇ ਪ੍ਰਚਾਰ 'ਚ ਆਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਣ 'ਚ ਪਾਕਿਸਤਾਨ ਨੂੰ ਭਾਰਤ ਤੋਂ ਵਧੀਆ ਕਹਿ ਦਿੱਤਾ। ਯਮੁਨਾਨਗਰ ਤੋਂ ਇਨੈਲੋ ਉਮੀਦਵਾਰ ਲਈ ਵੋਟ ਅਪੀਲ ਕਰਨ ਆਏ ਬਾਦਲ ਨੇ ਸਟੇਜ 'ਤੇ ਕਾਂਗਰਸ ਦੀ ਬੁਰਾਈ ਕਰਦੇ-ਕਰਦੇ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੂੰ ਭ੍ਰਿਸ਼ਟਾਚਾਰੀ ਕਹਿ ਦਿੱਤਾ। ਬਾਦਲ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਤਾਂ ਪਾਕਿਸਤਾਨ ਨੂੰ ਭਾਰਤ ਤੋਂ ਜ਼ਿਆਦਾ ਖੁਸ਼ਹਾਲ ਦੇਸ਼ ਤੱਕ ਕਹਿ ਦਿੱਤਾ। 

ਹਰਿਆਣੇ ਦੀ ਚੋਣ ਮੁਹਿੰਮ ਵਿਚ ਬਾਦਲਾਂ ਵਲੋਂ ਭਾਜਪਾ ਦੀ ਥਾਂ ਕਾਂਗਰਸ ਨੂੰ ਹੀ ਆਪਣੇ ਨਿਸ਼ਾਨੇ ਤੇ ਰੱਖਿਆ ਗਿਆ, ਜਿਸ ਕਾਰਨ ਮੁੱਖ ਮੰਤਰੀ ਭਾਰਤ ਅਤੇ ਪਾਕਿਸਤਾਨ ਦੀ ਤੁਲਨਾ ਕਰਨ ਤੱਕ ਆ ਗਏ ਅਤੇ ਕਾਂਗਰਸ ਨੂੰ ਮਾੜੀ ਸਿੱਧ ਕਰਨ ਲਈ ਇਹ ਆਖ ਗਏ ਕਿ ਕਾਂਗਰਸ ਦੇ 65 ਸਾਲਾਂ ਰਾਜ ਵਿਚ ਵਿਕਾਸ ਨਹੀਂ ਹੋਇਆ ਜਦੋਂ ਕਿ ਪਾਕਿਸਤਾਨ ਸਾਡੇ ਨਾਲੋ ਕਿਤੇ ਅੱਗੇ ਲੰਘ ਗਿਆ ਹੈ। 



Archive

RECENT STORIES