Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਦੇ ਦੋਸ਼ਾਂ ਤੋਂ ਮੈਂ ਇੰਨਾ ਦੁਖੀ ਨਹੀਂ ਹਾਂ, ਜਿੰਨਾ ਭਾਰਤ ‘ਚ ਆਪਣੇ ਲੋਕਾਂ ਵਲੋਂ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਤੋਂ ਹਾਂ- ਦੇਵਯਾਨੀ

Posted on October 13th, 2014


ਨਵੀਂ ਦਿੱਲੀ- ਵੀਜ਼ਾ ‘ਚ ਗੜਬੜੀ ਅਤੇ ਨੌਕਰਾਨੀ ਦੀ ਤਨਖਾਹ ‘ਚ ਧਾਂਧਲੀ ਕਰਨ ਦੇ ਅਮਰੀਕੀ ਪ੍ਰਸ਼ਾਸਨ ਦੇ ਦੋਸ਼ ਦਾ ਸਾਹਮਣਾ ਕਰ ਰਹੀ ਭਾਰਤੀ ਡਿਪਲੋਮੈਟ ਦੇਵਯਾਨੀ ਖੋਬਰਾਗੜੇ ਨੇ ਖੁਦ ‘ਤੇ ਲੱਗੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਅਤੇ ਕਿਹਾ ਕਿ ਆਪਣੇ ਦੇਸ਼ ‘ਚ ਲੋਕਾਂ ਨੇ ਉਨ੍ਹਾਂ ‘ਤੇ ਭਰੋਸਾ ਨਹੀਂ ਕੀਤਾ ਜਿਸ ਕਰਕੇ ਉਹ ਬਹੁਤ ਦੁਖੀ ਹੈ।

ਦੇਵਯਾਨੀ ਨੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਦੇ ਦੋਸ਼ਾਂ ਤੋਂ ਮੈਂ ਇੰਨਾ ਦੁਖੀ ਨਹੀਂ ਹਾਂ, ਜਿੰਨਾ ਭਾਰਤ ‘ਚ ਆਪਣੇ ਲੋਕਾਂ ਵਲੋਂ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਤੋਂ ਹਾਂ। 

ਨਿਊਯਾਰਕ ‘ਚ ਭਾਰਤ ਦੀ ਵਣਜ-ਮਹਾਦੂਤ ਰਹਿ ਚੁੱਕੀ ਦੇਵਯਾਨੀ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਦੀ ਨੌਕਰਾਨੀ ਸੰਗੀਤਾ ਦੇ ਗਾਇਬ ਹੋਣ ਦੀ ਗੱਲ ਸਾਹਮਣੇ ਆਈ ਸੀ ਤਾਂ ਅਮਰੀਕੀ ਪ੍ਰਸ਼ਾਸਨ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮੇਰੀ ਇਹ ਚਿੰਤਾ ਸੀ ਕਿ ਆਖਿਰ ਉਸ ਨੂੰ ਕੀ ਹੋ ਗਿਆ ਹੈ। ਮੈਂ ਜਦੋਂ ਉਸ ਦੇ ਗਾਇਬ ਹੋਣ ਦੀ ਰਿਪੋਰਟ ਲਿਖਾਉਣੀ ਚਾਹੀ ਤਾਂ ਇਸ ਮਾਮਲੇ ‘ਚ ਮੈਨੂੰ ਕੋਈ ਸਮਰਥਨ ਨਹੀਂ ਮਿਲਿਆ।



Archive

RECENT STORIES