Posted on October 17th, 2014

ਪਟਿਆਲਾ- ਸਿੱਖ ਧਰਮ ਦੇ ਅਧਿਐਨ ਦੀ ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਫਰੇਜਰ ਵੈਲੀ ਕੈਨੇਡਾ 'ਚ ਲਿਖਤੀ ਸਮਝੌਤਾ ਹੋਇਆ, ਜਿਸ ਵਿਚ ਫਰੇਜਰ ਵੈਲੀ ਯੂਨੀਵਰਸਿਟੀ ਵਲੋਂ ਉੱਥੋਂ ਦੇ ਉਪ ਕੁਲਪਤੀ ਮਾਰਕ ਡੀ ਐਵਰੇਡ ਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦਸਤਖ਼ਤ ਕੀਤੇ।
ਪੰਜਾਬੀ ਯੂਨੀਵਰਸਿਟੀ ਵਲੋਂ ਇਸ ਪ੍ਰੋਗਰਾਮ ਦਾ ਕਾਰਜ ਭਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਨੂੰ ਸੌਂਪਿਆ ਗਿਆ। ਮਾਰਕ ਡੀ ਐਵਰੈਡ ਨੇ ਕਿਹਾ ਕਿ ਬਹੁਤ ਜਲਦੀ ਉੱਥੇ ਪੂਰੇ ਦਾ ਪੂਰਾ ਵੱਖਰਾ ਵਿਭਾਗ ਸਥਾਪਿਤ ਕਰ ਦਿੱਤਾ ਜਾਵੇਗਾ ਤੇ ਇਸ ਕਾਰਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਅਕਾਦਮਿਕ ਜਗਤ ਵਿਚ ਅਹਿਮ ਭੂਮਿਕਾ ਨਿਭਾਵੇਗਾ, ਇਸ ਸਮਝੌਤੇ ਨਾਲ ਕੈਨੇਡਾ ਤੇ ਭਾਰਤ ਸਰਕਾਰ ਦੇ ਰਿਸ਼ਤੇ ਵਧੀਆ ਹੋਣਗੇ ਤੇ ਉੱਥੇ ਸਿੱਖਾਂ ਬਾਰੇ ਪਾਈਆਂ ਜਾਂਦੀਆਂ ਭ੍ਰਾਂਤੀਆਂ ਦੂਰ ਹੋ ਜਾਣਗੀਆਂ।
ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਏ. ਐਸ. ਚਾਵਲਾ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਅਹਿਮ ਲੋੜ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਮਿਲ ਕੇ ਕੰਮ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਸ ਵਿਭਾਗ ਦੀ ਸਥਾਪਨਾ ਪਿਛੇ ਮੂਲ ਭਾਵਨਾ ਹੀ ਸਿੱਖ ਭਾਵਨਾ ਨੂੰ ਦੂਸਰਿਆਂ ਤੱਕ ਲੈ ਕੇ ਜਾਣਾ ਹੈ। ਫਰੇਜਰ ਵੈਲੀ ਦੀ ਨਿਰਦੇਸ਼ਕ ਸਤਵਿੰਦਰ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਬਹੁਤ ਮਾਣ ਪ੍ਰਾਪਤ ਹੋਇਆ ਹੈ। ਡਾ. ਸਰਬਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰੋਗਰਾਮ ਤਹਿਤ 'ਸਰਟੀਫਿਕੇਟ ਕੋਰਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ' ਸ਼ੁਰੂ ਕੀਤਾ ਜਾਵੇਗਾ। ਜਿਸ ਦੇ ਸਿਲੇਬਸ ਨੂੰ ਦੋਵਾਂ ਵਿਭਾਗਾਂ ਦੇ ਮੁਖੀ ਡਿਜ਼ਾਈਨ ਕਰਨਗੇ। ਵਿਭਾਗ ਇਕੱਠੀਆਂ ਕਲਾਸਾਂ ਸ਼ੁਰੂ ਕਰੇਗਾ। ਹੌਲੀ ਹੌਲੀ ਕੋਰਸਾਂ ਵਿਚ ਵਾਧਾ ਕੀਤਾ ਜਾਵੇਗਾ। ਵਿਦਿਆਰਥੀ 6 ਹਫਤੇ ਫਰੇਜਰ ਵੈਲੀ ਤੇ 6 ਹਫਤੇ ਪੰਜਾਬੀ ਯੂਨੀਵਰਸਿਟੀ 'ਚ ਅਧਿਐਨ ਕਰਨਗੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026