Posted on October 17th, 2014

ਸਿੱਖ ਸ਼ਾਂਤੀ ਪਸੰਦ ਕੌਮ ਹੈ ਅਤੇ ਕੈਨੇਡਾ 'ਚ ਰਹਿੰਦੇ 2 ਫੀਸਦੀ ਸਿੱਖਾਂ ਨੇ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਕੈਨੇਡਾ ਦੀ ਉੱਨਤੀ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ
ਅੰਮ੍ਰਿਤਸਰ- ਕੈਨੇਡਾ ਦੀ ਮਾਲ ਮੰਤਰੀ ਕੈਰੀ ਲਿਨ ਡੀ ਫਿਨਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਗੁਰੂ ਨਗਰੀ ਪੁੱਜੀ, ਜਿਸਦਾ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਸ਼੍ਰੋਮਣੀ ਕਮੇਟੀ ਦੇ ਦਸਤੇ ਵਲੋਂ ਮੀਤ ਸਕੱਤਰ ਸ: ਗੁਰਬਚਨ ਸਿੰਘ ਦੀ ਅਗਵਾਈ 'ਚ ਸਵਾਗਤ ਕੀਤਾ ਗਿਆ।
ਸ੍ਰੀਮਤੀ ਫਿਨਲੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੌਰਾਨ ਸੂਚਨਾ ਅਧਿਕਾਰੀਆਂ ਤੋਂ ਸਿੱਖ ਇਤਿਹਾਸ ਤੇ ਸੁਨਹਿਰੇ ਮੁਜੱਸਮੇ ਦੀ ਉਸਾਰੀ ਸਬੰਧੀ ਜਾਣਕਾਰੀ ਲੈਣ 'ਚ ਵਿਸ਼ੇਸ਼ ਰੁਚੀ ਦਿਖਾਈ। ਮੱਥਾ ਟੇਕਣ ਉਪਰੰਤ ਉਨ੍ਹਾਂ ਕੁੱਝ ਸਮਾਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਉਪਰੰਤ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਲੰਗਰ ਬਣਨ ਤੇ ਵਰਤਾਉਣ ਦੀ ਪ੍ਰਕਿਰਿਆ ਨੂੰ ਉਤਸੁਕਤਾ ਨਾਲ ਵੇਖਿਆ। ਬੀਬੀ ਫਿਨਲੇ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਰੂਹਾਨੀ ਸਕੂਨ ਤੇ ਆਤਮਿਕ ਸ਼ਾਂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਾਂਤੀ ਪਸੰਦ ਕੌਮ ਹੈ ਅਤੇ ਕੈਨੇਡਾ 'ਚ ਰਹਿੰਦੇ 2 ਫੀਸਦੀ ਸਿੱਖਾਂ ਨੇ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਕੈਨੇਡਾ ਦੀ ਉੱਨਤੀ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਸ ਮਗਰੋਂ ਸੂਚਨਾ ਕੇਂਦਰ ਵਿਖੇ ਸਕੱਤਰ ਸ: ਮਨਜੀਤ ਸਿੰਘ, ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ, ਸ: ਮਹਿੰਦਰ ਸਿੰਘ ਆਹਲੀ ਤੇ ਮੀਤ ਸਕੱਤਰ ਸ: ਗੁਰਬਚਨ ਸਿੰਘ ਨੇ ਸ੍ਰੀਮਤੀ ਫਿਨਲੇ ਤੇ ਉਨ੍ਹਾਂ ਨਾਲ ਆਏ ਕੈਨੇਡੀਅਨ ਹਾਈ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਧਾਰਮਿਕ ਪੁਸਤਕਾਂ ਦਾ ਸੈਟ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026