Posted on October 21st, 2014

<p>ਸਰੀ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦੇ ਹੋਏ 'ਸਿੱਖਸ ਫ਼ਾਰ ਜਸਟਿਸ' ਦੇ ਅਹੁਦੇਦਾਰ ਜਤਿੰਦਰ ਸਿੰਘ ਗਰੇਵਾਲ (ਖੱਬੇ) ਅਤੇ ਗੁਰਪਤਵੰਤ ਸਿੰਘ ਪੰਨੂੰ (ਸੱਜੇ)<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸਿੱਖਾਂ ਦੇ ਮਨੁੱਖੀ ਅਧਿਕਾਰਾਂ ਲਈ ਸੰਸਾਰ ਪੱਧਰ 'ਤੇ ਲੜਨ ਵਾਲੀ ਸੰਸਥਾ 'ਸਿੱਖਸ ਫ਼ਾਰ ਜਸਟਿਸ' ਨੇ ਸਿੱਖਾਂ ਨੂੰ ਸਵੈ-ਆਜ਼ਾਦੀ ਲਈ ਜਾਗਰੂਕ ਕਰਨ ਵਾਸਤੇ ਮੁਹਿੰਮ ਦਾ ਆਰੰਭ ਸਰੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਕੀਤਾ ਹੈ।
ਸਥਾਨਕ ਪੰਜਾਬੀ ਮੀਡੀਏ ਨਾਲ ਕੀਤੀ ਇਸ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਤੋਂ ਪਹਿਲਾਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜੇਕਰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਕੌਮ ਆਪਣੇ ਆਜ਼ਾਦ ਰਾਜ ਲਈ ਸੰਘਰਸ਼ ਅਰੰਭੇਗੀ। ਉਸਤੋਂ ਬਾਅਦ 29 ਅਪ੍ਰੈਲ 1986 ਨੂੰ ਸ੍ਰੀ ਅਕਾਲ ਤਖਤ ਵਿਖੇ ਬੁਲਾਏ ਗਏ ਸਰਬੱਤ ਖਾਲਸੇ ਸਾਹਵੇਂ ਲੱਖਾਂ ਦੇ ਇਕੱਠ ਵਿੱਚ 'ਖ਼ਾਲਿਸਤਾਨ ਐਲਾਨਨਾਮਾ' ਜਾਰੀ ਹੋਇਆ। ਇਸ ਕਾਰਜ ਨੂੰ ਅਗਾਂਹ ਤੋਰਦਿਆਂ ਆਉਣ ਵਾਲੇ ਸਾਲਾਂ 'ਚ 2020 ਤੱਕ ਦੇਸ਼-ਵਿਦੇਸ਼ ਦੇ ਸਿੱਖਾਂ, ਵਿਸ਼ੇਸ਼ਕਰ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਦਿਆਂ ਸ਼ਾਂਤਮਈ ਤੇ ਕਾਨੂੰਨੀ ਢੰਗਾਂ ਰਾਹੀਂ, ਅੰਤਰਰਾਸ਼ਟਰੀ ਕਾਨੂੰਨਾਂ ਅਧੀਨ ਆਪਣਾ ਹੱਕ ਲੈਣ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਜੇਕਰ ਭਵਿੱਖ 'ਚ ਸੰਯੁਕਤ ਰਾਸ਼ਟਰ ਵਲੋਂ ਇਸ ਮੁੱਦੇ 'ਤੇ ਸਕਾਟਲੈਂਡ ਵਾਂਗ ਰਾਏ-ਸ਼ੁਮਾਰੀ ਕਰਵਾਈ ਜਾਵੇ ਤਾਂ ਕੌਮ ਸੋਚ-ਵਿਚਾਰ ਕੇ ਫ਼ੈਸਲਾ ਲੈ ਸਕੇ।
ਇਸ ਮੌਕੇ ਬੋਲਦਿਆਂ ਸੰਸਥਾ ਦੇ ਆਗੂ ਜਤਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਏਸ਼ੁਮਾਰੀਆਂ 'ਚ ਕੇਵਲ ਉਸ ਖ਼ਿੱਤੇ 'ਚ ਵੱਸਦੇ ਲੋਕ ਹੀ ਨਹੀਂ ਬਲਕਿ ਉਸ ਖ਼ਿੱਤੇ ਨਾਲ ਸਬੰਧ ਰੱਖਦੇ ਵਿਸ਼ਵ ਭਰ 'ਚ ਵੱਸਦੇ ਲੋਕ ਭਾਗ ਲੈਂਦੇ ਹਨ, ਜਿਵੇਂ ਕਿ ਸੁਡਾਨ 'ਚ ਕਰਵਾਈ ਗਈ ਰਾਏ-ਸ਼ੁਮਾਰੀ ਦੌਰਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਜਾਗਰੂਕਤਾ ਫੈਲਾਉਣ ਲਈ 20 ਦੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਯੂਰਪੀ ਮੁਲਕ, ਅਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਫਿਲਪੀਨਜ਼, ਕੀਨੀਆ ਅਤੇ ਮੱਧ ਏਸ਼ੀਆ ਦੇ ਮੁਲਕ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਨਵੰਬਰ 1984 ਦੀ ਨਸਲਕੁਸ਼ੀ ਸਬੰਧੀ ਸੰਯੁਕਤ ਰਾਸ਼ਟਰ ਅੱਗੇ ਪੇਸ਼ ਕੀਤੀ ਲੱਖਾਂ ਦਸਤਖਤਾਂ ਵਾਲੀ ਪਟੀਸ਼ਨ 'ਤੇ ਪੰਜਾਬ ਵੱਸਦੇ 7 ਲੱਖ ਸਿੱਖਾਂ ਨੇ ਦਸਤਖ਼ਤ ਕੀਤੇ ਸਨ, ਇਸ ਲਈ ਇਹ ਨਹੀਂ ਸਮਝਣਾ ਚਾਹੀਦਾ ਕਿ ਪੰਜਾਬ ਦੇ ਸਿੱਖ ਕੌਮੀ ਮੁੱਦਿਆਂ ਬਾਰੇ ਚਿੰਤਤ ਨਹੀਂ। ਉਨ੍ਹਾਂ ਦੱਸਿਆ ਕਿ ਉਕਤ ਜਾਗਰੂਕਤਾ ਮੁਹਿੰਮ ਬਾਰੇ ਵੱਡੀ ਇਕੱਤਰਤਾ ਸਰੀ ਵਿਖੇ ਨਵੰਬਰ ਦੇ ਅੰਤ 'ਤੇ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਮਨੁੱਖੀ ਅਧਿਕਾਰ ਕਾਰਕੁਨ ਤੇਜਿੰਦਰ ਕੌਰ ਅਤੇ ਇੰਦਰਾ ਪ੍ਰਸਥ ਵੀ ਹਾਜ਼ਰ ਸਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026