Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਧ ਤੋਂ ਦੁਖੀ ਲੋਕਾਂ ਨੇ ਸਾਧ ਦਾ ਸਮਾਨ ਸੁੱਟਿਆ ਪੀਰਖਾਨੇ 'ਚ ਬਾਹਰ -ਕਾਰਵਾਈ ਦੀ ਮੰਗ

Posted on October 24th, 2014

ਰੂੜੇਕੇ ਕਲਾਂ (ਗੁਰਪ੍ਰੀਤ ਸਿੰਘ ਕਾਹਨੇਕੇ)- ਪੀਰਖਾਨਾ ਖੁੱਡੀ ਪੱਤੀ ਧੌਲਾ ਵਿਖੇ ਰਹਿੰਦੇ ਸਾਧ ਦੀਆਂ ਮਾੜੀਆਂ ਹਰਕਤਾਂ ਤੋਂ ਤੰਗ ਆ ਕੇ ਵੱਡੀ ਗਿਣਤੀ ਇਕੱਤਰ ਦੁਖੀ ਪਿੰਡ ਵਾਸੀਆਂ ਨੇ ਸਾਧ ਦਾ ਸਾਰਾ ਸਮਾਨ ਪੀਰਖਾਨੇ ਵਿਚੋਂ ਬਾਹਰ ਕੱਢ ਕੇ ਪੰਚਾਇਤ ਅਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਪੀਰਖਾਨੇ ਨੂੰ ਜਿੰਦਾ ਲਾ ਕੇ ਸਾਧ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਿਸ ਨੂੰ ਸੂਚਿਤ ਕੀਤਾ। ਇਕੱਤਰ ਹੋਏ ਸਾਧ ਤੋਂ ਦੁਖੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਪੀਰਖਾਨਾ ਖੁੱਡੀ, ਤਖ਼ਤੂ ਪੱਤੀ ਧੌਲਾ ਵਿਖੇ ਕਰਨੈਲ ਸਿੰਘ ਕੈਲਾ ਉਰਫ਼ ਮੋਨੀਦਾਸ ਵੈਦ ਪਿਛਲੇ 7-8 ਸਾਲਾਂ ਤੋਂ ਰਹਿ ਰਿਹਾ ਸੀ। ਇਹ ਸਾਧ ਹਰ ਵੀ

ਰਵਾਰ ਨੂੰ ਚੌਂਕੀ ਲਾ ਕੇ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਵਹਿਮਾਂ ਭਰਮਾਂ ਵਿਚ ਫਸਾ ਕੇ ਆਰਥਿਕ ਅਤੇ ਮਾਨਸਿਕ ਤੌਰ ਤੇ ਲੁੱਟ ਕਰਦਾ ਸੀ ਉਕਤ ਸਾਧੂ ਪਿੰਡ ਅਤੇ ਬਾਹਰਲੇ ਪਿੰਡਾਂ ਤੋਂ ਆਈਆਂ ਬੀਬੀਆਂ ਦੀਆਂ ਇੱਜਤਾਂ ਨਾਲ ਖਿਲਵਾੜ ਕਰਦਾ ਸੀ ਅਤੇ ਬੁਰੇ ਸ਼ਬਦ ਬੋਲਦਾ ਸੀ। ਪਿਛਲੀ ਰਾਤ ਜਦੋਂ ਪਿੰਡ ਦੀਆਂ ਔਰਤਾਂ ਦੀਵਾਲੀ ਦੇ ਤਿਉਹਾਰ ਕਰਕੇ ਪੀਰਖਾਨੇ ਗਈਆਂ ਤਾਂ ਉਕਤ ਸਾਧ ਨੇ ਔਰਤਾਂ ਨੂੰ ਗਾਲ਼ੀ ਗਲੋਚ ਕਰਦਿਆਂ ਇੱਜ਼ਤ ਦੇ ਖ਼ਿਲਾਫ਼ ਬੋਲਿਆਂ ਜਿਸ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਉਕਤ ਸਾਧ ਦਾ ਸਾਰਾ ਸਮਾਨ ਪੀਰਖਾਨੇ ਵਿਚੋਂ ਬਾਹਰ ਕੱਢ ਕੇ ਗਲੀ ਵਿਚ ਸੁੱਟ ਕੇ ਪੀਰਖਾਨੇ ਨੂੰ ਜਿੰਦਾ ਲਾ ਦਿੱਤਾ। 

ਪਿੰਡ ਵਾਸੀਆਂ ਦੇ ਇਕੱਤਰ ਹੋਣ ਦਾ ਸਾਧ ਨੂੰ ਜਦੋਂ ਪਤਾ ਲੱਗਿਆ ਤਾਂ ਸਾਧ ਮੌਕੇ ਤੋਂ ਪੀਰਖਾਨੇ ਵਿਚੋਂ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੇ ਸਾਧ ਦਾ ਸਮਾਨ ਪੀਰਖਾਨੇ ਵਿਚੋਂ ਬਾਹਰ ਕੱਢਿਆ ਤਾਂ ਪਿੰਡ ਵਾਸੀਆਂ ਨੂੰ ਸਾਧ ਵੱਲੋਂ ਰੱਖੀਆਂ ਨਸ਼ੀਲੀਆਂ ਵਸਤੂਆਂ ਵੀ ਮਿਲੀਆਂ। ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾ ਵੀ ਉਕਤ ਸਾਧ ਨੇ ਕਈ ਘਟੀਆਂ ਕਿਸਮ ਦੀਆਂ ਗ਼ਲਤੀਆਂ ਕੀਤੀਆਂ ਸਨ। ਪੰਚਾਇਤ ਨੇ ਉਕਤ ਸਾਧ ਨੂੰ ਤਾੜਨਾ ਕਰਕੇ ਛੱਡ ਦਿੱਤਾ ਸੀ। ਇਕੱਤਰ ਹੋਏ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਕਤ ਸਾਧ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।



Archive

RECENT STORIES