Posted on October 24th, 2014

ਨਵੀਂ ਦਿੱਲੀ (ਏਜੰਸੀ)- ਹਵਾਈ ਉਡਾਣਾਂ 'ਤੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਦੇਸ਼ ਦੇ ਕਈ ਹਵਾਈ ਅੱਡਿਆਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਧਮਕੀ ਭਰੇ ਇਕ ਪੱਤਰ ਦੇ ਰਾਹੀਂ ਚੇਤਾਵਨੀ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ ਹੈ। ਵਿਸ਼ੇਸ਼ ਤੌਰ 'ਤੇ ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਦੀ ਖ਼ਬਰ ਅਤੇ ਆਤਮਘਾਤੀ ਹਮਲੇ ਦੇ ਖ਼ਦਸ਼ੇ ਨਾਲ ਹੜਕੰਪ ਮੱਚ ਗਿਆ ਹੈ।
ਅਲਰਟ ਤੋਂ ਬਾਅਦ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜਿਨ੍ਹਾਂ ਹਵਾਈ ਅੱਡਿਆਂ ਨੂੰ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ 'ਚ ਅਹਿਮਦਾਬਾਦ, ਮੁੰਬਈ, ਕੋਲਕਾਤਾ ਅਤੇ ਕੋਚੀ ਹਵਾਈ ਅੱਡੇ ਸ਼ਾਮਲ ਹਨ। ਸੂਤਰਾਂ ਮੁਤਾਬਿਕ ਮੁੰਬਈ ਏਅਰਪੋਰਟ ਨੂੰ ਖ਼ਾਸ ਤੌਰ 'ਤੇ ਅਗਲੇ ਦੋ ਦਿਨ ਲਈ ਸਾਵਧਾਨੀ ਰੱਖਣ ਦੀ ਹਿਦਾਇਤ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਕ ਅਣਪਛਾਤੀ ਚਿੱਠੀ ਨਾਲ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਮੁੰਬਈ ਜਾਂ ਅਹਿਮਦਾਬਾਦ ਦੀ ਕਿਸੇ ਵੀ ਫਲਾਈਟ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026