Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤੁਰਕੀ ‘ਚ ਕਨੇਡੀਅਨ ਦੂਤਘਰ ਤੇ ਲੈਟਰ ਬੰਬ ਹਮਲਾ

Posted on October 24th, 2014


ਇਸਤਾਨਬੁਲ- ਤੁਰਕੀ ਸਥਿਤ ਕੈਨੇਡਾ ਦੇ ਦੂਤਘਰ ਵਿਚ ਆਏ ਇਕ ਪੈਕਟ ਵਿਚੋਂ ਪੀਲੇ ਰੰਗ ਦਾ ਪਾਊਡਰ ਮਿਲਿਆ, ਜਿਸ ਕਾਰਨ ਇਕ ਕਰਮਚਾਰੀ ਬਿਮਾਰ ਹੋ ਗਿਆ ਅਤੇ ਹਸਪਤਾਲ ਦਾਖਲ ਕਰਵਾਉਣਾ ਪਿਆ। ਤੁਰਕੀ ਦੇ ਅਧਿਕਾਰੀਆਂ ਮੁਤਾਬਕ ਇਹ ਪੈਕਟ ਸ਼ੁੱਕਰਵਾਰ ਦੁਪਹਿਰੇ ਦੂਤਘਰ ਪਹੁੰਚਿਆ। ਅਜਿਹਾ ਹੀ ਪੈਕਟ ਜਰਮਨ ਅਤੇ ਬੈਲਜੀਅਨ ਦੂਤਘਰਾਂ ਨੂੰ ਵੀ ਗਏ ਹਨ। 

ਤੁਰਕੀ ਦੇਅਧਿਕਾਰੀਆਂ ਮੁਤਾਬਕ ਜਿਸ ਕਰਮਚਾਰੀ ਨੇ ਇਹ ਪੈਕਟ ਖੋਲ੍ਹਿਆ ਉਹ ਤੁਰੰਤ ਬਿਮਾਰ ਹੋ ਗਿਆ। ਇਸ ਪਾਊਡਰ ਦੀ ਪਰਖ ਕੀਤੀ ਜਾ ਰਹੀ ਹੈ। ਕਨੇਡੀਅਨ ਵਿਦੇਸ਼ ਵਿਭਾਗਨੇ ਅੱਜ ਇਸਤਾਨਬੁਲ ਸਥਿਤ ਕੌਂਸਲੇਟ ਦਫਤਰ ਨੂੰ ਬੰਦ ਕਰ ਦਿੱਤਾ ਅਤੇ ਸਾਰੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਈ ਗਈ।



Archive

RECENT STORIES