Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਗੋਡਸੇ ਨੂੰ ਗਾਂਧੀ ਨੂੰ ਨਹੀਂ ਨਹਿਰੂ ਨੂੰ ਮਾਰਨਾ ਚਾਹੀਦਾ ਸੀ’- ਰਾਸ਼ਟਰੀ ਸਵੈ ਸੋਇਮ ਸੰਘ

Posted on October 25th, 2014


ਤਿਰੁਅਨੰਪੁਰਮ- ਰਾਸ਼ਟਰੀ ਸਵੈ ਸੋਇਮ ਸੰਘ ਦੇ ਮੁੱਖ ਪੱਤਰ ‘ਕੇਸਰੀ’ ‘ਚ ਛਪੇ ਇਕ ਲੇਖ ਵਿਚ ਇਹ ਲਿਖਿਆ ਗਿਆ ਹੈ ਕਿ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲਾ ਨੱਥੂ ਵਿਨਾਇਕ ਗੋਡਸੇ ਨੂੰ ਮਹਾਤਮਾ ਗਾਂਧੀ ਦੀ ਨਹੀਂ ਸਗੋਂ ਜਵਾਹਲਾਲ ਨਹਿਰੂ ਦੀ ਹੱਤਿਆ ਕਰਨੀ ਚਾਹੀਦੀ ਸੀ। ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਤ ਲੇਖ ਵਿਚ ਦੱਸਿਆ ਗਿਆ ਹੈ ਕਿ ਦੇਸ਼ ਦੀ ਵੰਡ ਅਤੇ ਮਹਾਤਮਾ ਗਾਂਧੀ ਦੀ ਹੱਤਿਆ ਸਮੇਤ ਦੇਸ਼ ਦੀਆਂ ਹੋਰ ਤਬਾਹੀਆਂ ਪਿੱਛੇ ਨਹਿਰੂ ਦਾ ਸਵਾਰਥ ਜੁੜਿਆ ਸੀ।
17 ਅਕਤੂਬਰ ਦੇ ਲੇਖ ਵਿਚ ਭਾਜਪਾ ਨੇਤਾ ਬੀ. ਗੋਪਾਲਕ੍ਰਿਸ਼ਨਨ ਨੇ ਲਿਖਿਆ ਹੈ ਕਿ ਜੇਕਰ ਇਤਿਹਾਸ ਦੇ ਵਿਦਿਆਰਥੀਆਂ ਨੇ ਵੰਡ ਤੋਂ ਪਹਿਲਾਂ ਇਤਿਹਾਸਕ ਤੱਥਾਂ ਅਤੇ ਗੋਡਸੇ ਦੇ ਵਿਚਾਰਾਂ ਦਾ ਅਧਿਐਨ ਕੀਤਾ ਹੁੰਦਾ ਤਾਂ ਉਹ ਇਸ ਸਿੱਟੇ ‘ਤੇ ਪਹੁੰਚਦੇ ਕਿ ਗੋਡਸੇ ਨੇ ਗਲਤ ਨਿਸ਼ਾਨਾ ਚੁਣਿਆ। ਲੇਖ ਵਿਚ ਇਹ ਵੀ ਕਿਹਾ ਗਿਆ ਹੈ ਕਿ ਨੇਤਾ ਬਣਨ ਲਈ ਨਹਿਰੂ ਨੂੰ ਗਾਂਧੀ ਦਾ ਨਾਂ, ਖਾਦੀ ਅਤੇ ਟੋਪੀ ਚਾਹੀਦੀ ਸੀ।



Archive

RECENT STORIES