Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤੁਸੀਂ ‘ਲੜਾਈ ਵਾਲੇ ਸਵਾਲ’ ਨਾ ਕਰਿਆ ਕਰੋ- ਬਾਦਲ

Posted on October 25th, 2014

ਅੰਮ੍ਰਿਤਸਰ- ਇਕ ਸਮਾਗਮ ’ਚ ਹਿੱਸਾ ਲੈਣ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੀਡੀਆ ਨੂੰ ਨਸੀਹਤਾਂ ਦਿੰਦੇ ਨਜ਼ਰ ਆਏ। ਦਰਅਸਲ ਸਰਦਾਰ ਬਾਦਲ ਕੋਲੋਂ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਜਵਾਬ ਦੇਣ ਦੀ ਥਾਂ ਉਨ੍ਹਾਂ ਨੂੰ ਇਸ ਨੂੰ ‘ਲੜਾਈ ਵਾਲੇ ਸਵਾਲ’ ਕਹਿ ਕੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਹਰਿਆਣਾ ’ਚ ਸਿੱਧੂ ਵਾਣੀ ਗੂੰਜਣ ਤੋਂ ਬਾਅਦ ਲਗਾਤਾਰ ਬਾਦਲ ਪਰਿਵਾਰ ਸਿੱਧੂ ਖਿਲਾਫ ਬੋਲਣ ਤੋਂ ਗੁਰੇਜ ਕਰ ਰਿਹਾ ਹੈ। ਸਿੱਧੂ ਦੇ ਹਮਲਾਵਰ ਹੋਣ ਤੋਂ ਬਾਅਦ ਦੋਵੇਂ ਬਾਦਲ ਲਗਾਤਾਰ ਚੁੱਪੀ ਬਣਾਏ ਹੋਏ ਹਨ।



Archive

RECENT STORIES