Posted on October 29th, 2014

ਸ਼੍ਰੋਮਣੀ ਕਮੇਟੀ ਜੇ ਅਜਿਹੇ ਲੋਕਾਂ ਨੂੰ ਰੋਕ ਨਹੀਂ ਸਕਦੀ ਤਾਂ ਦੀਵਾਨ ਹਾਲ ਵਾਲਾ ਬੋਰਡ ਹਟਾ ਦੇਵੇ
ਦਮਦਮਾ ਸਾਹਿਬ- ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਾਇਆ ਹੈ ਕਿ ਉਹ ਤਖ਼ਤ ਦਮਦਮਾ ਸਾਹਿਬ ਵਿੱਚ ਆਉਣ ਵਾਲੇ ਮਾੜੇ ਅਨਸਰਾਂ ਨੂੰ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਤੋਂ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਆਖਿਆ ਕਿ ਲੰਘੇ ਚਾਰ ਮਹੀਨੇ ਤੋਂ ਸੰਗਤ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਸ਼ਿਕਾਇਤਾਂ ਕਰ ਰਹੀ ਹੈ ਕਿ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਰੋਕਿਆ ਜਾਵੇ। ਉਨ੍ਹਾਂ ਗੁੱਸੇ ਵਿੱਚ ਆਖਿਆ ਕਿ ਸ਼੍ਰੋਮਣੀ ਕਮੇਟੀ ਜੇ ਅਜਿਹੇ ਲੋਕਾਂ ਨੂੰ ਰੋਕ ਨਹੀਂ ਸਕਦੀ ਤਾਂ ਦੀਵਾਨ ਹਾਲ ਵਾਲਾ ਬੋਰਡ ਹਟਾ ਦੇਵੇ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਜਥੇਦਾਰ ਨੰਦਗੜ੍ਹ ਨੇ ਦੀਵਾਨ ਹਾਲ ਵਿੱਚ ਸ੍ਰੀ ਗਰੰਥ ਸਾਹਿਬ ਦੇ ਸਰੂਪ ਲਿਜਾਣ ਨਹੀਂ ਦਿੱਤੇ ਸਨ। ਜਥੇਦਾਰ ਨੰਦਗੜ੍ਹ ਨੇ ਬਠਿੰਡਾ ਜੇਲ੍ਹ ਵਿੱਚ ਬੰਦ ਸ਼੍ਰੋਮਣੀ ਕਮੇਟੀ ਦੇ ਗਰੰਥੀ ਅਤੇ ਇੱਕ ਸੇਵਾਦਾਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਵਾਲੇ ਇੱਕ ਵਿਅਕਤੀ ਨੂੰ ਰੋਕਿਆ ਸੀ। ਰੋਕਣ ਸਮੇਂ ਝਗੜਾ ਵਧ ਗਿਆ ਸੀ, ਜਿਸ ਕਰਕੇ ਤਲਵੰਡੀ ਸਾਬੋ ਪੁਲੀਸ ਨੇ ਗਰੰਥੀ ਅਤੇ ਸੇਵਾਦਾਰ ਖ਼ਿਲਾਫ਼ ਪੁਲੀਸ ਕੇਸ ਦਰਜ ਕਰ ਦਿੱਤਾ ਸੀ।
ਜਥੇਦਾਰ ਨੰਦਗੜ੍ਹ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਮਰਿਯਾਦਾ ਲਾਗੂ ਕਰਨ ਵਾਲੇ ਗਰੰਥੀ ਅਤੇ ਸੇਵਾਦਾਰ ਦੇ ਹੱਕ ਵਿਚ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਜੇਲ੍ਹ ਵਿੱਚ ਮੁਲਾਕਾਤ ਕਰਨ ਮਗਰੋਂ ਉਨ੍ਹਾਂ ਆਖਿਆ ਕਿ ਦੀਵਾਨ ਹਾਲ ਵਿੱਚ ਕੁਝ ਦਿਨ ਪਹਿਲਾਂ ਸ਼ਰਾਬ ਪੀ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪਹਿਲਾਂ ਵੀ ਮਾੜੇ ਅਨਸਰ ਦੀਵਾਨ ਹਾਲ ਵਿੱਚ ਬੈਠ ਕੇ ਸ਼ਰਾਬ ਪੀਂਦੇ ਹਨ, ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਜਾਂ ਹੋਰਨਾਂ ਨੇ ਉਨ੍ਹਾਂ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤਾ। ੳਨ੍ਹਾਂ ਧਮਕੀ ਦਿੱਤੀ ਕਿ ਜਿੰਨਾ ਸਮਾਂ ਸ਼੍ਰੋਮਣੀ ਕਮੇਟੀ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਵਾਲਿਆਂ ਨੂੰ ਨਹੀਂ ਰੋਕਦੀ, ਓਨਾ ਸਮਾਂ ਉਹ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਦੀਵਾਨ ਹਾਲ ਵਿੱਚ ਲਿਜਾਣ ਨਹੀਂ ਦੇਣਗੇ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026