Posted on October 30th, 2014

ਸਰੀ (ਅਕਾਲ ਗਾਰਡੀਅਨ ਬਿਉਰੋ)- 26 ਅਕਤੂਬਰ ਦੀ ਸੁਹਾਣੀ ਸ਼ਾਮ ਨੂੰ ਜਸਬੀਰ ਗੁਣਾਚੌਰੀਆ ਤੇ ਜੋਬਨ ਇੰਟਰਟੇਨਮੈਂਟ ਕੈਨੇਡਾ ਵੱਲੋਂ ਸਟੂਡੀਓ ਸਰੀ ਵਿਖੇ ਜੁੜੇ ਸਹਿਤਕਾਰਾਂ, ਸੰਗੀਤਕਾਰਾਂ, ਗੀਤਕਾਰਾਂ ਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਇਕ ਨਵੀਂ ਸੀ. ਡੀ. 'ਯਾਦ' ਲੋਕ-ਅਰਪਣ ਕੀਤੀ ਗਈ, ਜਿਸ ਦੇ ਗੀਤ ਜਸਬੀਰ ਗੁਣਾਚੌਰੀਆ ਦੇ ਲਿਖੇ ਹੋਏ ਹਨ ਤੇ ਉਹਨਾਂ ਨੂੰ ਅਵਾਜ਼ ਦਿੱਤੀ ਹੈ, ਰਣਜੀਤ ਰਾਣਾ, ਰੌਸ਼ਨ ਪ੍ਰਿੰਸ, ਮਿੱਸ ਪੂਜਾ, ਰਾਜੂ ਭੰਡਾਲ, ਬਲਰਾਜ, ਉਪਿੰਦਰ ਮਠਾੜੂ, ਸਤਿੰਦਰ ਸ਼ਾਨੂੰ ਤੇ ਮੋਨੀ ਕੁਰਾਲੀ ਨੇ।
ਨਾਮਵਰ ਸ਼ਾਇਰ ਮੋਹਨ ਗਿੱਲ ਨੇ ਸਮਾਗਮ ਦੀ ਕਾਰਵਾਈ ਅਰੰਭ ਕਰਦਿਆਂ ਸਭ ਤੋਂ ਪਹਿਲਾਂ ਸੀ. ਡੀ. ਰੀਲੀਜ਼ ਸਮਾਰੋਹ ਵਿਚ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਫਿਰ ਮੋਹਨ ਗਿੱਲ ਨੇ ਸੀ. ਡੀ. 'ਯਾਦ' ਬਾਰੇ ਗੱਲ ਕਰਦਿਆਂ ਕਿਹਾ ਕਿ ਲੱਚਰ ਗੀਤਕਾਰੀ ਦਾ ਬਦਲ ਉਸ ਨੂੰ ਨਿੰਦਣਾ ਹੀ ਨਹੀਂ ਹੈ ਸਗੋਂ ਉਸ ਦੇ ਮੁਕਾਬਲੇ ਗੀਤਕਾਰਾਂ ਤੇ ਗਾਇਕਾਂ ਵੱਲੋਂ ਚੰਗੇ ਗੀਤਾਂ ਦੀਆਂ ਕੈਸੇਟਾਂ ਨੂੰ ਮਾਰਕੀਟ ਵਿਚ ਲਿਆਉਣਾ ਹੈ। ਚੰਗੇ ਗੀਤ ਤੇ ਚੰਗੇ ਗਾਇਕਾਂ ਦੇ ਗਾਏ ਹੋਏ ਗੀਤ ਹੀ ਅਸ਼ਲੀਲ ਗਾਇਕੀ ਦਾ ਬਦਲ ਬਣ ਸਕਦੇ ਹਨ। ਇਸ ਪੱਖੋਂ ਜਸਬੀਰ ਗੁਣਾਚੌਰੀਆ ਨੇ ਬਹੁਤ ਚੰਗਾ ਉਪਰਾਲਾ ਕੀਤਾ ਹੈ। ਇਸ ਦੇ ਗੀਤ ਜਿੱਥੇ ਸਮਾਜਿਕ ਸਰੋਕਾਰਾਂ ਨੂੰ ਬਿਆਨਦੇ ਹਨ, ਉਥੇ ਇਹ ਸਾਹਿਤਕ ਗੁਣਾਂ ਨਾਲ ਵੀ ਭਰਪੂਰ ਹਨ।
ਨਵਲਪ੍ਰੀਤ ਰੰਗੀ ਨੇ ਇਸ ਸੰਦਰਭ ਵਿਚ ਕਿਹਾ ਕਿ ਪਾਇਰੇਸੀ ਨੂੰ ਕਦੀ ਵੀ ਉਤਸ਼ਾਹਤ ਨਹੀਂ ਕਰਨਾ ਚਾਹੀਦਾ ਸਗੋਂ ਸਮਾਜ ਨੂੰ ਸੇਧ ਦੇਣ ਵਾਲੀਆਂ ਕੈਸੇਟਾਂ ਨੂੰ ਹੀ ਖਰੀਦ ਕੇ ਦੇਖਣਾ ਤੇ ਸੁਣਨਾ ਚਾਹੀਦਾ ਹੈ। ਜੇ ਚੰਗੇ ਗੀਤਕਾਰਾਂ ਦੀਆਂ ਕੈਸੇਟਾਂ ਵਿਕਣਗੀਆਂ ਤਾਂ ਉਹ ਹੋਰ ਉਤਸਾਹਿਤ ਹੋ ਕੇ ਚੰਗੀ ਰਚਨਾ ਕਰਨਗੇ।
ਸੀ. ਡੀ. ਰੀਲੀਜ਼ ਕਰਨ ਤੋਂ ਪਹਿਲਾਂ ਰਾਜੂ ਭੰਡਾਲ ਦੀ ਅਵਾਜ਼ ਵਿਚ 'ਪਰੀਏ' ਤੇ ਉਪਿੰਦਰ ਮਠਾੜੂ ਦੀ ਅਵਾਜ਼ ਵਿਚ 'ਦੁਨੀਆਂ' ਗੀਤਾਂ ਦੀ ਵੀਡੀਉ ਦਿਖਾਈ ਗਈ ਤੇ ਮੋਨੀ ਕੁਰਾਲੀ ਦੀ ਅਵਾਜ਼ ਵਿਚ 'ਉਜਾੜੇ' ਗੀਤ ਦੀ ਆਡੀਉ ਵੀ ਸੁਣਾਈ ਗਈ। ਹਾਜ਼ਰ ਸਰੋਤਿਆਂ ਨੇ ਗੀਤਾਂ ਦੀ ਸ਼ਬਦਾਵਲੀ ਤੇ ਗਾਇਕਾਂ ਦੀ ਅਵਾਜ਼ ਦੀ ਭਰਪੂਰ ਸ਼ਲਾਘਾ ਕੀਤੀ। ਮਿਸ ਪੂਜਾ ਦਾ ਗਾਇਆ ਗੀਤ 'ਡੋਂਟ ਟੱਚ, ਬਲਰਾਜ ਦਾ 'ਤੇਰੇ ਨਾਲ' ਅਤੇ ਰੌਸ਼ਨ ਪ੍ਰਿੰਸ ਦਾ 'ਦਿਲਾ' ਗੀਤ ਦੇ ਬੋਲ ਦਿਲਾਂ ਨੂੰ ਧੂਹ ਪਾਉਣ ਵਾਲੇ ਸਨ।
ਇਸ ਤੋਂ ਮਗਰੋਂ ਜਸਬੀਰ ਗੁਣਾਚੌਰੀਆ, ਮੋਹਨ ਗਿੱਲ, ਪ੍ਰੋ. ਅਵਤਾਰ ਸਿੰਘ ਵਿਰਦੀ, ਰਾਜੂ ਭੰਡਾਲ, ਗੁਰ ਰੰਧਾਵਾ, ਗੈਰੀ ਸੰਧੂ, ਮੋਨੀ ਕੁਰਾਲੀ, ਡਾ. ਅਨਮੋਲ ਕਪੂਰ ਅਤੇ ਕੁਲਬੀਰ ਔਜਲਾ ਵੱਲੋਂ ਤਾੜੀਆਂ ਦੀ ਗੂੰਜ ਵਿਚ ਸੀ. ਡੀ. 'ਯਾਦ' ਨੂੰ ਰਿਲੀਜ਼ ਕੀਤਾ ਗਿਆ। ਇਸ ਸੀ. ਡੀ. ਨੂੰ ਪੇਸ਼ ਕਰਨ ਦੀ ਭੂਮਿਕਾ ਜੈਸ ਔਜਲਾ ਨੇ ਨਿਭਾਈ ਹੈ, ਜਿਸਦੀ ਸਰਵਪੱਖੀ ਇਮਦਾਦ ਹੀ ਇਸ ਸੀ. ਡੀ. ਨੂੰ ਮਾਰਕੀਟ ਲਿਆਉਣ ਵਿਚ ਸਹਾਈ ਹੋਈ ਹੈ। ਸੀ. ਡੀ. ਦੇ ਗੀਤਾਂ ਨੂੰ ਮਿਊਜ਼ਿਕ ਨਾਲ ਸ਼ਿੰਗਾਰਨ ਵਿਚ ਜੁਆਏ ਅਤੁੱਲ, ਅਮਦਾਦ ਅਲੀ ਤੇ ਸੁਖਬੀਰ ਵਰਗੇ ਸੰਗੀਤਕਾਰਾਂ ਦਾ ਵੱਡਾ ਹੱਥ ਹੈ।
ਯਾਦ ਰਹੇ ਕਿ ਜਸਬੀਰ ਗੁਣਾਚੌਰੀਆ ਦੇ ਗੀਤ ਨਾਮੀ ਗਾਇਕਾਂ ਨੇ ਗਾਏ ਹਨ, ਜਿਨ੍ਹਾਂ ਵਿਚ ਗੁਰਦਾਸ ਮਾਨ ਦਾ ਨਾਮ ਵੀ ਸ਼ਾਮਿਲ ਹੈ। ਉਹਨਾਂ ਦੇ ਗੀਤ ਲੋਕ ਗੀਤਾਂ ਦਾ ਰੂਪ ਧਾਰਨ ਕਰ ਗਏ ਹਨ। 'ਕਿਤੇ 'ਕੱਲੀ ਬਹਿ ਕੇ ਸੋਚੀਂ ਨੀਸ਼' ਵਰਗੇ ਗੀਤ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ ਹਨ। ਇਹ ਆਸ ਹੀ ਨਹੀਂ ਵਿਸ਼ਵਾਸ ਹੈ ਕਿ ਗੁਣਾਚੌਰੀਆ ਦੇ ਗੀਤ ਪੰਜਾਬੀ ਜ਼ੁਬਾਨ ਦੇ ਨਾਮੀ ਗਾਇਕਾਂ ਦੀ ਗਾਇਕੀ ਦਾ ਹਿੱਸਾ ਬਣਦੇ ਰਹਿਣਗੇ। ਗੁਣਾਚੌਰੀਆ ਕੋਲੋਂ ਪੰਜਾਬੀ ਗੀਤਕਾਰੀ ਤੇ ਗਾਇਕੀ ਨੂੰ ਬਹੁਤ ਆਸਾਂ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026