Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

1984 ਮਗਰੋਂ ਬਿਹਾਰ ‘ਚ ਸਿੱਖਾਂ ਦੀ ਆਬਾਦੀ ਘਟੀ- ਸਿੱਖਾਂ ਦੀ ਹਿਜਰਤ ਜਾਰੀ

Posted on October 31st, 2014


ਪਟਨਾ ਸਾਹਿਬ- ਤਖਤ ਸ੍ਰੀ ਪਟਨਾ ਸਾਹਿਬ ਸੰਸਾਰ ਭਰ ਦੇ ਸਿੱਖਾਂ ਲਈ ਦੂਜਾ ਵੱਡਾ ਤੀਰਥ ਹੋਣ ਦੇ ਬਾਵਜੂਦ ਬਿਹਾਰ ‘ਚ ਸਿੱਖਾਂ ਦੀ ਹਿਜਰਤ ਜਾਰੀ ਹੈ। ਸੂਬੇ ‘ਚ ਸੱਖਾਂ ਦੀ ਕਦੇ ਢਾਈ ਲੱਖ ਦੀ ਆਬਾਦੀ ਸੀ, ਜਿਹੜੀ 1984 ਤੋਂ ਬਾਅਦ ਘੱਟ ਹੋਣੀ ਸ਼ੁਰੂ ਹੋ ਗਈ। ਹੁਣ ਇਥੇ ਸਿਰਫ ਚਾਲੀ ਹਜ਼ਾਰ ਦੇ ਕਰੀਬ ਹੀ ਸਿੱਖ ਰਹਿ ਗਏ ਹਨ। ਸੂਬੇ ‘ਚ ਸਿੱਖ ਆਬਾਦੀ ਦੇ ਘਟਣ ਦਾ ਇੱਕ ਵੱਡਾ ਕਾਰਨ ਝਾਰਖੰਡ ਬਣਨਾ ਵੀ  ਹੈ।

ਸਿੱਖ ਫਿਰਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਅਗਵਾਈ ਨਾ ਹੋਣ ਕਾਰਨ ਉਨ੍ਹਾਂ ਦੀ ਆਵਾਜ਼ ਸੂਬੇ ਵਿੱਚ ਡੁੱਬਦੀ ਚਲੀ ਗਈ। ਖੁਦ ਨੂੰ ਅਣਗੌਲਿਆਂ ਸਮਝਣ ਵਾਲੇ ਇਸ ਭਾਈਚਾਰੇ ਦਾ ਵੱਡਾ ਵਰਗ ਇਥੋਂ ਹਿਜਰਤ ਕਰ ਚੁੱਕਾ ਹੈ। ਸੂਬੇ ਦੇ ਘੱਟ ਗਿਣਤੀ ਕਮਿਸ਼ਨ ਨੇ ਉਪ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਸਿੱਖਾਂ ਨੂੰ ਵੱਡਾ ਧੱਕਾ 1984 ਦੌਰਾਨ ਲੱਗਾ। ਆਬਾਦੀ ਦਾ ਵੱਡਾ ਹਿੱਸਾ ਇਥੋਂ ਚਲਾ ਗਿਆ। ਰਹੀ ਕਸਰ ਬਿਹਾਰ-ਝਾਰਖੰਡ ਦੀ ਵੰਡ ਨੇ ਪੂਰੀ ਕਰ ਦਿੱਤੀ। 2001 ਵਿੱਚ ਵੰਡ ਨਾਲ ਪੂਰਬ ਉਤਰ ਬਿਹਾਰ ‘ਚ 84 ਤੇ ਦੱਖਣੀ ਬਿਹਾਰ ਵਿੱਚ 54 ਗੁਰਦੁਆਰੇ ਸਨ।

ਦੱਖਣੀ ਬਿਹਾਰ ਦੀ ਨੁਮਾਇੰਦਗੀ ਕਰਨ ਵਾਲੇ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਝਾਰਖੰਡ ‘ਚ ਸਿੱਖਾਂ ਦੀ ਆਬਾਦੀ ਡੇਢ ਲੱਖ ਹੈ, ਜਦ ਕਿ ਬਿਹਾਰ ਵਿੱਚ ਘਟ ਕੇ 40 ਹਜ਼ਾਰ ਹੋ ਗਈ ਹੈ। ਪਟਨਾ ਤੋਂ ਬਿਨਾ ਸਾਸਾਰਾਮ, ਕਟਿਹਾਰ ‘ਚ ਸਿੱਖਾਂ ਦੀ ਆਬਾਦੀ 30 ਹਜ਼ਾਰ ਦੇ ਕਰੀਬ ਹੈ। 




Archive

RECENT STORIES