Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਜਪਾ ਵੱਲੋਂ ਬਾਦਲ ਨੂੰ ਨਸ਼ੇ ‘ਤੇ ਸਖਤ ਕਾਰਵਾਈ ਦੀ ਨਸੀਹਤ

Posted on November 3rd, 2014



ਚੰਡੀਗੜ੍ਹ- ਪੰਜਾਬ ਸਰਕਾਰ ਨਸ਼ੇ ਤੋਂ ਨਿਪਟਣ ਲਈ ਭਾਵੇਂ ਕਿੰਨੇ ਵੀ ਦਾਅਵੇ ਕਰ ਰਹੀ ਹੋਵੇ, ਪਰ ਪੰਜਾਬ ਭਾਜਪਾ ਇਸ ਤੋਂ ਸੰਤੁਸ਼ਟ ਨਹੀਂ ਹੈ। ਭਾਜਪਾ ਨੇ ਹੁਣ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਸਾਹਮਣੇ ਚੁੱਕਣ ਦਾ ਫੈਸਲਾ ਕੀਤਾ ਹੈ।

ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਸੀਹਤ ਦਿੱਤੀ ਹੈ ਕਿ ਉਹ ਰਾਜਨੀਤਕ ਇੱਛਾ ਸ਼ਕਤੀ ਦਿਖਾਏ ਅਤੇ ਨਸ਼ੇ ਦੇ ਵਪਾਰ ‘ਚ ਸ਼ਾਮਲ ਵੱਡੀਆਂ ਮੱਛੀਆਂ ‘ਤੇ ਚਾਹੇ ਉਹ ਕਿਸੇ ਵੀ ਰਾਜਨੀਤਕ ਦਲ ਨਾਲ ਸੰਬੰਧਤ ਹੋਵੇ, ਉਨ੍ਹਾਂ ‘ਤੇ ਸਖਤ ਕਾਰਵਾਈ ਕਰੇ। ਕਮਲ ਸ਼ਰਮਾ ਦਾ ਇਹ ਬਿਆਨ ਉਸ ਵੇਲੇ ਆਇਆ, ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ‘ਤੇ ‘ਮਨ ਕੀ ਬਾਤ’ ਵਿੱਚ ਨਸ਼ੇ ਦੀ ਸਮੱਸਿਆ ਨੂੰ ਚੁੱਕ ਲਿਆ। ਪੰਜਾਬ ਦੀ ਬਾਦਲ ਸਰਕਾਰ ਵਿੱਚ ਸਹਿਯੋਗੀ ਭਾਜਪਾ ਪਹਿਲਾਂ ਵੀ ਨਸ਼ੇ ਦੇ ਮੁੱਦੇ ‘ਤੇ ਸਰਕਾਰੀ ਕਾਰਵਾਈ ‘ਤੇ ਨਾਖੁਸ਼ੀ ਜ਼ਾਹਿਰ ਕਰ ਚੁੱਕੀ ਹੈ। ਪ੍ਰਧਾਨ ਕਮਲ ਸ਼ਰਾਮਾ ਨੇ ਇਕ ਬਿਆਨ ਜਾਰੀ ਕਰ ਪੰਜਾਬ ਸਰਾਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਨਸ਼ੇ ਖਿਲਾਫ ਜ਼ੀਰੋ ਟੋਲਰੇਂਸ ਦੀ ਨੀਤੀ ਅਪਣਾਏ ਅਤੇ ਨਸ਼ਾ ਵਪਾਰੀਆਂ ਨਾਲ ਸਖਤੀ ਨਾਲ ਨਿਪਟੇ।

ਕਮਲ ਸ਼ਰਮਾ ਨੇ ਕਿਹਾ ਕਿ ਨਸ਼ਾ ਰਾਸ਼ਟਰ ਵਿਆਪੀ ਸਮੱਸਿਆ ਹੈ, ਪ੍ਰੰਤੂ ਦੇਸ਼ ਦਾ ਸਰਹੱਦੀ ਸੂਬਾ ਪੰਜਾਬ ਇਸ ਨਾਲ ਸਭ ਤੋਂ ਵੱਧ ਪੀੜਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਾ ਕੇਵਲ ਸਿਹਤ ਜਾਂ ਕਾਨੂੰਨ ਵਿਵਸਥਾ ਨਾਲ ਨਹੀਂ, ਬਲਕਿ ਏਕਤਾ ਅਖੰਡਤਾ ਨਾਲ ਵੀ ਜੁੜਿਆ ਹੈ, ਕਿਉਂਕਿ ਨਸ਼ੇ ਦੀ ਆੜ ‘ਚ ਦੇਸ਼ ਵਿਰੋਧੀ ਸ਼ਕਤੀਆਂ ਕਦੇ ਵੀ ਇਥੇ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਸਕਦੀਆਂ ਹਨ। ਕਮਲ ਸ਼ਰਮਾ ਨੇ ਨਸ਼ੇ ਦੇ ਮੁੱਦੇ ਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਸਾਹਮਣੇ ਚੁੱਕਣ ਦੀ ਗੱਲ ਕਹਿ ਕੇ ਨਾ ਸਿਰਫ ਅਕਾਲੀ ਦਲ ‘ਤੇ ਦਬਾਅ ਵਧਾਉਣ ਦਾ ਯਤਨ ਕੀਤਾ ਹੈ, ਬਲਕਿ ਇਹ ਵੀ ਜ਼ਾਹਿਰ ਕਰ ਦਿੱਤਾ ਹੈ ਕਿ ਉਹ ਸਰਕਾਰ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ।



Archive

RECENT STORIES