Posted on May 20th, 2013
<p>ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਏਐਫ ਐਸਪੀਏ) ਵਿਰੁੱਧ 4 ਨਵੰਬਰ 2004 ਤੋਂ ਬਿਨਾਂ ਭੋਜਨ ਤੇ ਪਾਣੀ ਦੇ ਡਟੀ ਹੋਈ ਇਰੋਮ ਸ਼ਰਮੀਲਾ<br></p>
ਨਵੀਂ ਦਿੱਲੀ- ਪਿਛਲੇ 12 ਸਾਲ ਤੋਂ ਭੁੱਖ ਹੜਤਾਲ ’ਤੇ ਚੱਲ ਰਹੀ ਇਰੋਮ
ਸ਼ਰਮੀਲਾ ਨੇ 1000 ਸ਼ਬਦਾਂ ਦੀ ਇਕ ‘ਬੜੀ ਲੰਮੀ’ ਕਵਿਤਾ ਲਿਖੀ ਹੈ, ਜੋ ਉਸ ਬਾਰੇ ਲਿਖੀ ਗਈ ਨਵੀਂ ਕਿਤਾਬ ਦਾ ਹਿੱਸਾ ਹੋਏਗੀ। ਸ਼ਰਮੀਲਾ ਵੱਡੇ
ਪੱਧਰ ’ਤੇ ਮਾਨਵੀ ਹੱਕਾਂ ਦਾ ਘਾਣ ਕਰ ਰਹੇ
ਦਮਨਕਾਰੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ’ਚ ਹੈ। ‘ਜਨਮ’ (ਬਰਥ) ਸਿਰਲੇਖ ਵਾਲੀ
ਇਸ ਕਵਿਤਾ ਨਾਲ ਲੇਖਕ ਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਵਾਲੀ ਮਿੰਨੀ ਵੈਦ ਦੀ ਲਿਖੀ ਪੁਸਤਕ ‘ਆਇਰਨ ਇਰੋਮ, ਟੂ ਜਰਨੀਜ਼’: ਵੇਅਰ ਦਿ ਐਬਰਨੌਰਮਲ ਇਜ਼ ਨੌਰਮਲ’ ਮੁਕੰਮਲ ਹੋਈ ਹੈ। ਇਹ ਪੁਸਤਕ ਰਾਜਪਾਲ ਐਂਡ ਸੰਨਜ਼ ਨੇ ਛਾਪੀ ਹੈ। ਇਹ
ਪੁਸਤਕ ਇਰੋਮ ਸ਼ਰਮੀਲਾ ਦੇ ਜੀਵਨ ’ਤੇ ਆਧਾਰਤ ਤੇ ਉਨ੍ਹਾਂ ਤੱਥਾਂ ਦਾ ਖੁਲਾਸਾ ਕਰਦੀ ਹੈ, ਜਿਨ੍ਹਾਂ ਕਰਕੇ ਹੁਣ 40 ਸਾਲ ਦੀ ਹੋ ਗਈ
ਸ਼ਰਮੀਲਾ ਨੇ ਮੁਕੰਮਲ ਭੁੱਖ ਹੜਤਾਲ ਆਰੰਭੀ ਸੀ।
ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਏਐਫ ਐਸਪੀਏ)
ਵਿਰੁੱਧ ਉਹ 4 ਨਵੰਬਰ 2004 ਤੋਂ ਬਿਨਾਂ ਭੋਜਨ ਤੇ ਪਾਣੀ ਦੇ ਡਟੀ ਹੋਈ ਹੈ। ਮਨੀਪੁਰ ਤੋਂ ਮਿੰਨੀ
ਵੈਦ ਨੇ ਦੱਸਿਆ ਕਿ ਸ਼ਰਮੀਲਾ ਉਦੋਂ 28 ਸਾਲ ਦੀ ਸੀ ਤੇ ਉਹ
ਦੁਨੀਆਂ ਭਰ ’ਚ ਸਭ ਤੋਂ ਲੰਮੇ ਸਮੇਂ ਲਈ ਭੁੱਖ
ਹੜਤਾਲ ਕਰਨ ਵਾਲੀ ਇਕੋ ਇਕ ਹੈ। ਇਸ ਪੁਸਤਕ ’ਚ ਉਸ ਦੇ ਪਰਿਵਾਰ ਤੇ
ਨੇੜਲਿਆਂ ਦੀਆਂ ਅਤੇ ਪਿਛਲੇ 12 ਸਾਲ ਤੋਂ ਉਸ ਦੀ ਮਦਦ
ਕਰ ਰਹੇ ਲੋਕਾਂ ਦੀਆਂ ਇੰਟਰਵਿਊਆਂ ਵੀ ਸ਼ਾਮਲ ਹਨ।ਇਸ ਮਨੀਪੁਰੀ ਕਾਰਕੁਨ
’ਤੇ ਦੋ ਪੁਸਤਕਾਂ ਲਿਖ ਚੁੱਕੀ ਦੀਪਤੀ ਗਹਿਰੋਤਰਾ ਨੇ ਇਸ ਨਵੀਂ ਪੁਸਤਕ ਦੇ ਮੁੱਖ ਬੰਦ ’ਚ ਲਿਖਿਆ ਹੈ ਕਿ ਸ਼ਰਮੀਲਾ ਬੇਹੱਦ ਸੰਵੇਦਨਸ਼ੀਲ ਮੁਟਿਆਰ ਸੀ ਜੋ ਸਮਾਜ ਤੇ ਮਨੁੱਖਾਂ ’ਚ ਬੇਹੱਦ ਗਹਿਰੀ ਹਮਦਰਦੀ ਰੱਖਦੀ ਸੀ। 2006 ’ਚ ਮਰਨ ਵਰਤ ਰੱਖਣ ਮਗਰੋਂ ਗ੍ਰਿਫਤਾਰ ਕਰਕੇ ਇਕੱਲੀ ਸੈੱਲ ’ਚ ਬੰਦ ਕੀਤੀ ਗਈ ਸ਼ਰਮੀਲਾ ਨੇ ਦਿੱਲੀ ’ਚ ਦੀਪਤੀ ਨੂੰ ਦੱਸਿਆ ਸੀ ਕਿ ਉਹ ਇਕ ਕਵਿਤਾ ਲਿਖੇਗੀ, ਲੰਮੀ ਕਵਿਤਾ, ਇਹ ਹਜ਼ਾਰ ਸਤਰਾਂ ਦੀ ਕਵਿਤਾ ਹੋਏਗੀ। ਉਸ ਵਿਚ ਉਹ ਆਪਣੇ ਬਚਪਨ ਦੇ ਤਜਰਬੇ ਤੇ ਸਮਾਜ ਬਾਰੇ ਲਿਖੇਗੀ। ਦਿੱਲੀ ਤੋਂ ਵਾਪਸੀ ਮਗਰੋਂ ਉਸ ਨੇ ਸਾਫ-ਸੁਥਰੀ ਬਾਂਗਲਾ ਭਾਸ਼ਾ ’ਚ ‘ਬਰਥ’ ਨਾਮ ਦੀ ਕਵਿਤਾ ਲਿਖੀ ਸੀ। ਟੀ. ਬਿਜੋਏ ਕੁਮਾਰ ਸਿੰਘ ਨੇ ਇਹ ਕਵਿਤਾ ਅੰਗਰੇਜ਼ੀ ’ਚ ਅਨੁਵਾਦ ਕੀਤੀ ਹੈ। ਇਸ ਵਿਚ ਉਸ ਨੇ ਆਦਰਸ਼ ਵਿਸ਼ਵ ਦਾ ਖਾਕਾ ਖਿੱਚਿਆ ਹੈ ਜਿੱਥੇ ਆਦਮੀ ਦੋਸਤਾਂ ਵਾਂਗ ਵਸਦੇ ਹਨ।
Posted on September 10th, 2025
Posted on September 9th, 2025
Posted on September 8th, 2025
Posted on September 5th, 2025
Posted on September 4th, 2025
Posted on September 3rd, 2025
Posted on September 2nd, 2025
Posted on August 29th, 2025
Posted on August 28th, 2025
Posted on August 27th, 2025
Posted on August 26th, 2025
Posted on August 25th, 2025