Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੰਗਾਲੀ ਐਕਟਰੈੱਸ ਸਵਾਸਤਿਕਾ ਸਿੰਗਾਪੁਰ ਵਿੱਚ ਚੋਰੀ ਕਰਦੀ ਫਸ ਗਈ

Posted on November 5th, 2014


ਨਵੀਂ ਦਿੱਲੀ- ਮਸ਼ਹੂਰ ਬੰਗਾਲੀ ਅਦਾਕਾਰਾ ਸਵਾਸਤਿਕਾ ਮੁਖਰਜੀ, ਜੋ ਹਾਲ ਹੀ ਵਿੱਚ ਦਿਵਾਕਰ ਬੈਨਰਜੀ ਦੀ ਫਿਲਮ ‘ਡਿਟੈਕਟਿਵ ਬਿਓਮਕੇਸ਼ ਬਖਸ਼ੀ’ ਨਾਲ ਬਾਲੀਵੁੱਡ ‘ਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਹੈ, ਨੂੰ ਸਿੰਘਾਪੁਰ ਵਿੱਚ ਇਕ ਜਿਊਲਰੀ ਸਟੋਰ ‘ਚ ਚੋਰੀ ਕਰਦਿਆਂ ਫੜਿਆ ਗਿਆ।

ਬੰਗਾਲੀ ਅਦਾਕਾਰਾ ਸਿੰਗਾਪੁਰ ਦੇ ਬੰਗਾਲੀ ਫਿਲਮ ਫੈਸਟੀਵਲ ‘ਚ ਪਹੁੰਚੀ ਸੀ। ਇਸੇ ਦੌਰਾਨ ਇਸ ਅਦਾਕਾਰਾ ਨੂੰ ਇਕ ਸ਼ਾਪਿੰਗ ਮਾਲ ਵਿੱਚ ਇਕ ਜਿਊਲਰੀ ਵਾਲੀ ਦੁਕਾਨ ਤੋਂ ਸੋਨੇ ਦੇ ਝੁਮਕੇ ਚੋਰੀ ਕਰਦਿਆਂ ਫੜਿਆ ਗਿਆ। ਇਨ੍ਹਾਂ ਝੁਮਕਿਆਂ ਦੀ ਕੀਮਤ ਲਗਭਗ 12,139 ਰੁਪਏ ਦੱਸੀ ਗਈ ਹੈ। ਜਦੋਂ ਇਸ ਅਦਾਕਾਰਾ ਨੇ ਇਨ੍ਹਾਂ ਝੁਮਕਿਆਂ ਨੂੰ ਆਪਣੇ ਬੈਗ ਵਿੱਚ ਪਾਇਆ ਤਾਂ ਉਸ ਦੀ ਇਹ ਹਰਕਤ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਸਟੋਰ ਮਾਲਕ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਉਸ ਦੀ ਇਸ ਹਰਕਤ ਤੋਂ ਬਾਅਦ ਸਟੋਰ ਦੇ ਮਾਲਕ ਨੇ ਸਵਾਸਤਿਕਾ ਦੇ ਨਾਲ-ਨਾਲ ਦਰਪਣ ਫਿਲਮ ਫੈਸਟੀਵਲ ਦੇ ਆਰਗੇਨਾਈਜ਼ਰ ਖਿਲਾਫ ਵੀ ਸ਼ਿਕਾਇਤ ਕੀਤੀ।



Archive

RECENT STORIES