Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ ਭਾਜਪਾ ਗਠਜੋੜ ਟੁੱਟ ਗਿਆ ਤਾਂ ਇਸ ਨਾਲ ਪੰਜਾਬ ਦਾ ਅਮਨ ਪ੍ਰਭਾਵਿਤ ਹੋਵੇਗਾ- ਬਾਦਲ

Posted on November 7th, 2014

ਸੁਲਤਾਨਪੁਰ ਲੋਧੀ- ਅਕਾਲੀ ਭਾਜਪਾ ਗਠਜੋੜ ਕੇਵਲ ਚੋਣ ਲੜਨ ਤੱਕ ਮਹਿਦੂਦ ਨਹੀਂ ਸਗੋਂ ਇਹ ਦੋਵੇਂ ਧਿਰਾਂ ਦਾ ਸੱਚਾ ਸੁੱਚਾ ਰਿਸ਼ਤਾ ਹੈ, ਇਹ ਗਠਜੋੜ ਦੇਸ਼ ਤੇ ਪੰਜਾਬ ਦੇ ਹਿਤ ਵਿਚ ਹੈ, ਜੇ ਕਿਸੇ ਕਾਰਨ ਦੋਵਾਂ ਧਿਰਾਂ ਵਿਚ ਆਪਸੀ ਰਿਸ਼ਤਾ ਟੁੱਟ ਗਿਆ ਤਾਂ ਇਸ ਨਾਲ ਪੰਜਾਬ ਦਾ ਅਮਨ ਪ੍ਰਭਾਵਿਤ ਹੋਵੇਗਾ | ਇਹ ਪ੍ਰਗਟਾਵਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ |

ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਤੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਦਿੱਲੀ ਵਿਚ ਮਿਲੇ ਸਨ | ਭਾਜਪਾ ਹਾਈ ਕਮਾਨ ਦੇ ਇਹ ਆਗੂ ਚਾਹੁੰਦੇ ਹਨ ਕਿ ਅਕਾਲੀ ਭਾਜਪਾ ਗਠਜੋੜ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇ | ਸ: ਬਾਦਲ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਜਿਹੜੇ ਆਗੂ ਗਠਜੋੜ ਵਿਚ ਪਈਆਂ ਦੂਰੀਆਂ ਬਾਰੇ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਅਗਵਾਈ ਵਿਚ ਪੰਜਾਬ ਵਿਚ ਦੂਜੀ ਵਾਰ ਬਣੀ ਸਰਕਾਰ ਕਾਰਨ ਜਿੱਥੇ ਪੰਜਾਬ ਵਿਚ ਸਥਾਈ ਅਮਨ ਸਥਾਪਿਤ ਹੋਇਆ ਹੈ, ਉਥੇ ਦੋਵੇਂ ਭਾਈਚਾਰਿਆਂ 'ਚ ਭਾਈਚਾਰਕ ਏਕਤਾ ਵੀ ਮਜ਼ਬੂਤ ਹੋਈ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੋੜ 'ਤੇ ਗਠਜੋੜ ਟੁੱਟਣ ਦੀ ਗੱਲ ਸਾਹਮਣੇ ਆਈ ਤਾਂ ਉਹ ਮੌਕੇ ਦੀ ਸਥਿਤੀ ਮੁਤਾਬਿਕ ਫ਼ੈਸਲਾ ਲੈਣਗੇ | 



Archive

RECENT STORIES