Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਜਦੋਂ ਤੋਂ ਮੈਂ ਮੋਦੀ ਨੂੰ ਧਾਰਾ-370 ਸਮਝਾਈ ਹੈ, ਉਦੋਂ ਤੋਂ ਭਾਜਪਾ ਚੁੱਪ ਹੈ’

Posted on November 8th, 2014



ਸ਼੍ਰੀਨਗਰ- ਮੰਨੇ-ਪ੍ਰਮੰਨੇ ਵਕੀਲ ਰਾਮ ਜੇਠਮਲਾਨੀ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਹੁਣ ਇਸ ਮੁੱਦੇ ‘ਤੇ ਚੁੱਪ ਹੈ। ਜੇਠਮਲਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਧਾਰਾ-370 ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ ਕਿਉਂਕਿ ਅਸੀਂ ਇਸ ਨੂੰ ਜੰਮੂ ਕਸ਼ਮੀਰ ਦੀ ਸੰਵਿਧਾਨ ਸਭਾ ਦੀ ਇੱਛਾ ਮੁਤਾਬਕ ਸ਼ਾਮਲ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਹੁਣ ਇਹ ਇਕ ਅਜਿਹੀ ਧਾਰਾ ਹੈ, ਜਿਸ ਨੂੰ ਕੋਈ ਛੂਹ ਨਹੀਂ ਸਕਦਾ। ਕਸ਼ਮੀਰ ਕਮੇਟੀ ਇਹ ਸਮਝਦੀ ਹੈ ਕਿ ਧਾਰਾ-370 ਨੂੰ ਖਤਮ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਇਕ ਤੋਂ ਬਾਅਦ ਇਕ ਆਈਆਂ ਸਰਕਾਰਾਂ ਨੇ ਹਾਲਾਂਕਿ ਧਾਰਾ ਵਿਚ ਸਮੇਂ-ਸਮੇਂ ‘ਤੇ ਕੀਤੇ ਗਏ ਬਦਲਾਵਾਂ ‘ਤੇ ਕੋਈ ਇਤਰਾਜ਼ ਨਹੀਂ ਕੀਤਾ। ਜੇਠਮਲਾਨੀ ਨੇ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਵਲੋਂ ਧਾਰਾ-370 ਵਿਚ ਸੋਧਾਂ ‘ਤੇ ਕੋਈ ਇਤਰਾਜ਼ ਨਹੀਂ ਕੀਤਾ ਗਿਆ। ਜੇਕਰ ਤੁਸੀਂ ਸੋਧ ਪਸੰਦ ਨਹੀਂ ਕਰਦੇ ਤਾਂ ਉਸ ਨੂੰ ਕੱਢ ਦਿਓ ਪਰ ਲੋਕਤੰਤਰ ਤਰੀਕੇ ਨਾਲ।



Archive

RECENT STORIES