Posted on November 10th, 2014

ਅੰਮ੍ਰਿਤਸਰ- ਪੰਜਾਬ ਦੀ ਸੱਤਾ ਹਾਸਲ ਕਰਨ ਲਈ ਭਾਜਪਾ ਰਾਸ਼ਟਰੀ ਸਿੱਖ ਸੰਗਤ ਦੇ ਰੂਪ ਵਿੱਚ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ‘ਤੇ ਕਾਬਜ਼ ਹੋਣ ਦੀ ਤਾਕ ਵਿੱਚ ਹੈ। ਇਸ ਲਈ ਉਹ ਸ਼੍ਰੋਮਣੀ ਕਮੇਟੀ ਦੀਆਂ ਅਗਲੀਆਂ ਚੋਣਾਂ ਤੱਕ ਬਾਦਲ ਦਲ ਨਾਲੋਂ ਤੋੜ ਵਿਛੋੜਾ ਨਹੀਂ ਕਰੇਗੀ, ਕਿਉਂਕਿ ਉਹ ਸਮਝਦੀ ਹੈ ਕਿ ਇਨ੍ਹਾਂ ਦੇ ਕੰਧਾੜੇ ਚੜ੍ਹ ਕੇ ਸਿੱਖ ਸੰਸਥਾਵਾਂ ‘ਤੇ ਕਾਬਜ਼ ਹੋਇਆ ਜਾ ਸਕਦਾ ਹੈ। ਇਸ ਪੱਖੋਂ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਇਹ ਲਫਜ਼ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਨੇ ਓਦੋਂ ਕਹੇ, ਜਦੋਂ ਉਨ੍ਹਾਂ ਨੂੰ ਭਾਜਪਾ ਤੇ ਬਾਦਲਕਿਆਂ ਦੇ ਤੋੜ ਵਿਛੋੜੇ ਬਾਰੇ ਪੁੱਛਿਆ ਗਿਆ।
ਗਿਆਨੀ ਜਾਚਕ ਨੇ ਕਿਹਾ ਕਿ ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਧੇ ਤੌਰ ‘ਤੇ ਆਪਣੇ ਕੰਟਰੋਲ ਵਿੱਚ ਕਰਨਾ ਤੇ ਚੀਫ ਖਾਲਸਾ ਦੀਵਾਨ ਵੱਲੋਂ ਆਰ ਐਸ ਐਸ ਦੀ ਅਖਿਲ ਏਸੇ ਖੇਡ ਦੀਆਂ ਹੀ ਦੋ ਕੜੀਆਂ ਹਨ। ਸੱਤਾਧਾਰੀ ਹਿੰਦੂਤਵ ਦੇ ਦੁਬੇਲ ਹੋਣ ਕਾਰਨ ਨਾ ਸਿੱਖ ਲੀਡਰਾਂ ਨੇ ਗੁਰਦੁਆਰਾ ਕਮਿਸ਼ਨ ਦੇ ਮਾਮਲੇ ਵਿੱਚ ਜ਼ੋਰਦਾਰ ਵਿਰੋਧ ਪ੍ਰਗਟਾਇਆ ਅਤੇ ਨਾ ਚੀਫ ਖਾਲਸਾ ਦੀਵਾਨ ਨੂੰ ਆਪਣਾ ਸਿੱਖ ਵਿਰੋਧੀ ਫੈਸਲਾ ਬਦਲਣ ਲਈ ਮਜਬੂਰ ਕੀਤਾ ਹੈ। ਜਾਚਕ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਲੰਮਾ ਸਮਾਂ ਪ੍ਰਧਾਨ ਰਹੇ ਟੌਹੜਾ ਨੇ ਇੱਕ ਵਾਰ ਆਨੰਦਪੁਰ ਸਾਹਿਬ ਵਿੱਚ ਪ੍ਰੀਸ਼ਦ ਨੂੰ ਕੈਂਪ ਲਈ ਰਿਹਾਇਸ਼ ਦੇਣ ਦੀ ਗਲਤੀ ਕੀਤੀ ਸੀ, ਪਰ ਸਿੱਖਾਂ ਦੀ ਜਾਗਰੂਕਤਾ ਕਾਰਨ ਅਸਲੀਅਤ ਦਾ ਪਤਾ ਲੱਗਣ ‘ਤੇ ਉਨ੍ਹਾਂ ਨੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਸਮਝ ਗਏ ਸਨ ਕਿ ਆਰ ਐਸ ਐਸ ਦਾ ਮੁੱਖ ਏਜੰਡਾ ਹੈ ਕਿ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਦੇ ਭਗਵੇਂ ਰੰਗ ਵਿੱਚ ਰੰਗ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹਲੇਮੀ ਰਾਜ ਦੇ ਗੁਰਮਤੀ ਸੰਕਲਪ ਕਾਰਨ ਖਾਲਸਾ ਰਾਜ ਨੂੰ ਛੱਡ ਕੇ ਜਿਸ ਵੀ ਕੌਮ ਦੇ ਕੋਲ ਰਾਜ ਸੱਤਾ ਆਈ, ਉਸੇ ਨੇ ਯਤਨ ਕੀਤਾ ਕਿ ਉਥੇ ਸਾਰੇ ਲੋਕ ਸੱਤਾਧਾਰੀ ਧਰਮ ਨੂੰ ਪ੍ਰਵਾਨ ਕਰ ਲੈਣ। ਇਸ ਲਈ ਭਾਜਪਾ ਵੱਲੋਂ ਹਿੰਦੂਤਵ ਨੂੰ ਫੈਲਾਉਣਾ ਕੋਈ ਨਵੀਂ ਗੱਲ ਨਹੀਂ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026