Posted on November 10th, 2014

''ਪੰਜਾਬ ਦੇ ਤਿੰਨ ਦਰਜਨ ਤੋਂ ਵੱਧ ਨੌਜਵਾਨ ਗ੍ਰਿਫਤਾਰ ਬਰਤਾਨਵੀ ਜਥੇਬੰਦੀਆਂ ਦਾ ਦੋਸ਼"
ਲੰਡਨ- ਪੰਜਾਬ ਦੀ ਬਾਦਲ ਸਰਕਾਰ ਦਾ ਅੰਤ ਹੋਣਾ ਲਗਭਗ ਨਿਸ਼ਚਤ ਹੋ ਚੁੱਕਾ ਹੈ। ਭਾਜਪਾ ਵਰਗੀ ਫਿਰਕਾਪ੍ਰਸਤ ਅਤੇ ਮੁਤੱਸਵੀ ਪਾਰਟੀ, ਜਿਸ ਨਾਲ ਕਾਲੀ ਦਲ ਬਾਦਲ ਨੇ ਪਤੀ ਪਤਨੀ ਵਾਲਾ ਰਿਸ਼ਤਾ ਬਣਾਇਆ ਹੋਇਆ ਸੀ, ਉਸ ਰਿਸ਼ਤੇ ਵਿੱਚ ਕੁੜੱਤਣ ਇਸ ਕਦਰ ਵਧ ਚੁੱਕੀ ਹੈ ਕਿ ਕਿਸੇ ਵੀ ਵਕਤ ਇਹਨਾਂ ਦਾ ਤਲਾਕ ਹੋ ਸਕਦਾ ਹੈ। ਆਪਣੀ ਸਿਆਸੀ ਮੌਤ ਨੂੰ ਸਾਹਮਣੇ ਦੇਖਦਿਆਂ ਅਤੇ ਸਿਆਸਤ ਦੇ ਡੁੱਬਦੇ ਜ਼ਹਾਜ਼ ਨੂੰ ਬਚਾਉਣ ਲਈ ਇਹਨਾਂ ਵਲੋਂ ਹੱਥ ਪੈਰ ਮਾਰੇ ਜਾ ਰਹੇ ਹਨ। ਇਸੇ ਹੀ ਮਕਸਦ ਦੀ ਪੂਰਤੀ ਲਈ ਪੰਜਾਬ ਵਿੱਚ ਹਿੰਦੂਆਂ ਦਾ ਹਮਦਰਦ ਬਣਕੇ ਉਹਨਾਂ ਦੀਆਂ ਵੋਟਾਂ ਲੈਣ ਖਾਤਰ ਹੀ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਦਾ ਦੌਰ ਦੁਬਾਰਾ ਅਰੰਭ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਤਿੰਨ ਦਰਜਨ ਤੋਂ ਵਧੇਰੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ,ਜਿਹਨਾਂ ਵਿੱਚ ਜਿਆਦਾਤਰ ਮਾਲਵੇ ਅਤੇ ਦੁਆਬੇ ਨਾਲ ਸਬੰਧਤ ਹਨ, ਜੋ ਕਿ ਸਰਕਾਰੀ ਜ਼ੁਲਮ ਦੀ ਇੰਤਹਾ ਹੈ। ਅਖੰਡ ਕੀਰਤਨੀ ਜਥਾ ਯੂ ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਅਤੇ ਯੂਨਾਈਟਿਡ ਖਾਲਸਾ ਦਲ ਯੂ ਕੇ ਦੇ ਜਨਰਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਸਿੱਖ ਨੌਜਵਾਨਾਂ 'ਤੇ ਦੁਬਾਰਾ ਆਰੰਭ ਹੋਏ ਇਸ ਜ਼ੁਲਮੀਂ ਵਰਤਾਰੇ ਦੀ ਨਿਖੇਧੀ ਕਰਦਿਆਂ ਇਸ ਨੂੰ ਮੁਗਲੀਆ ਰਾਜ ਦਾ ਨਮੂਨਾ ਕਰਾਰ ਦਿੱਤਾ ਗਿਆ ਹ । ਅੱਜ ਕਿਸੇ ਸਿੱਖ ਨੂੰ ਪਾਕਿਸਤਾਨ ਜਾਣ ਕਰਕੇ ਖਾੜਕੂ ਅਤੇ ਦੇਸ਼ ਦੇ ਅਮਨ ਕਨੂੰਨ ਨੂੰ ਖਤਰਾ ਆਖਿਆ ਜਾ ਰਿਹਾ ਹੈ ਅਤੇ ਕਿਸੇ ਸਿੱਖ ਵਾਸਤੇ ਥਾਈਲੈਂਡ ਜਾਣਾ ਹੀ ਗੁਨਾਹ ਸਮਝਿਆ ਜਾ ਰਿਹਾ ਹੈ।
ਸਿੱਖ ਜਥੇਬੰਦੀਆਂ ਵਲੋਂ ਇਹ ਸਵਾਲ ਦੁਨੀਆਂ ਸਾਹਮਣੇ ਰੱਖਿਆ ਗਿਆ ਕਿ ਅਗਰ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਪਾਕਿਸਤਾਨ ਜਾਣਾ ਜ਼ੁਰਮ ਹੈ ਤਾਂ ਭਾਰਤ ਸਰਕਾਰ ਨੇ ਪਾਕਿਸਤਾਨ ਵਿੱਚ ਅਪਣਾ ਹਾਈ ਕਮਿਸ਼ਨਰ ਕਿਉਂ ਨਿਯੁਕਤ ਕੀਤਾ ਹੋਇਆ ਹੈ? ਇਸ ਅਨੁਸਾਰ ਤਾਂ ਸਭ ਤੋਂ ਖਤਰਨਾਕ ਅੱਤਵਾਦੀ ਅਤੇ ਵੱਖਵਾਦੀ ਉੱਥੇ ਬੈਠਾ ਭਾਰਤੀ ਹਾਈ ਕਮਿਸ਼ਨਰ ਅਤੇ ਉਸਦਾ ਭਾਰਤੀ ਅਮਲਾ ਹੈ। ਅਸਲੀਅਤ ਵਿੱਚ ਬਹੁਗਿਣਤੀ ਹਿੰਦੂਤਵੀਆਂ ਲਈ ਸਭ ਕੁੱਝ ਜ਼ਾਇਜ਼ ਹੈ ਪਰ ਸਿੱਖਾਂ ਸਮੇਤ ਭਾਰਤ ਦੀਆਂ ਘੱਟ ਗਿਣਤੀਆਂ ਲਈ ਸੱਭ ਕੁੱਝ ਨਜ਼ਾਇਜ਼ ਹੈ, ਜੋ ਕਿ ਗੁਲਾਮੀ ਦੀ ਪ੍ਰਤੱਖ ਤਸਵੀਰ ਹੈ।
ਸਿੱਖ ਜੇਬੰਦੀਆਂ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ, ਭਾਈ ਰਤਨਦੀਪ ਸਿੰਘ ,ਭਾਈ ਰਮਨਦੀਪ ਸਿੰਘ ਗੋਲਡੀ, ਭਾਈ ਰਮਨਦੀਪ ਸਿੰਘ ਸਨੀ ਸਮੇਤ ਗ੍ਰਿਫਤਾਰ ਕੀਤੇ ਗਏ ਸਮੂਹ ਸਿੱਖਾਂ 'ਤੇ ਹੋ ਰਹੇ ਭਾਰੀ ਤਸ਼ੱਦਦ ਦੀ ਸਖਤ ਨਿਖੇਧੀ ਕੀਤੀ ਗਈ। ਪੰਜਾਬ ਭਰ ਦੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ੳਹ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ। ਇਸ ਵਕਤ ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਨੂੰ ਆਪਣਾ ਕੌਮੀ ਫਰਜ਼ ਸਮਝਦਿਆਂ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਖੜਨ ਦੀ ਲੋੜ ਹੈ। ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਵਾਂਗ ਕੌਮੀ ਅਜਾਦੀ ਲਈ ਸੰਘਰਸ਼ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਆਪਣੇ ਪੁੱਤਰਾਂ ਦੇ ਸਮਾਨ ਸਮਝਣ। ਉਹਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਿਆਂ ਉਹਨਾਂ ਦੀ ਢਾਲ ਬਣਨ ਦੀ ਕ੍ਰਿਪਾਲਤਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦਾ ਪਾਤਰ ਬਣਨ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026