Posted on November 15th, 2014

<p>ਚੇ ਗੁਵੇਰਾ ਦੀ ਆਖ਼ਰੀ ਵੇਲੇ ਦੀ ਤਸਵੀਰ।<br></p>
ਮੈਡਰਿਡ- ਕਿਊਬਾ ਦੇ ਇਨਕਲਾਬੀ ਆਗੂ ਚੇ ਗੁਵੇਰਾ ਦੀਆਂ ਮੌਤ ਵਾਲੀਆਂ ਇਤਿਹਾਸਕ ਤਸਵੀਰਾਂ ਕਰੀਬ ਅੱਧੀ ਸਦੀ ਤੱਕ ਗੁਆਚੀਆਂ ਰਹਿਣ ਤੋਂ ਬਾਅਦ ਸਪੇਨ ਦੇ ਛੋਟੇ ਕਸਬੇ ‘ਚੋਂ ਮਿਲੀਆਂ ਹਨ। ਇਹ ਤਸਵੀਰਾਂ ਏਐਫਪੀ ਦੇ ਫੋਟੋਗਰਾਫਰ ਨੇ ਉਸ ਸਮੇਂ ਖਿੱਚੀਆਂ ਸਨ ਜਦੋਂ ਗੁਵੇਰਾ ਨੂੰ ਗੋਲੀਆਂ ਮਾਰਨ ਬਾਅਦ ਸਟਰੈਚਰ ‘ਤੇ ਲਿਆਂਦਾ ਜਾ ਰਿਹਾ ਸੀ।
ਬਾਗੀ ਆਗੂ ਚੇ ਗੁਵੇਰਾ ਨੂੰ ਅਕਤੂਬਰ 1967 ‘ਚ ਬੋਲੀਵੀਅਨ ਫੌਜ ਨੇ ਗੋਲੀਆਂ ਮਾਰੀਆਂ ਸਨ। ਇਨ੍ਹਾਂ ਅੱਠ ਕਾਲੀ ਚਿੱਟੀਆਂ ਤਸਵੀਰਾਂ ‘ਚ ਉਸ ਦੀ ਨੰਗੀ ਛਾਤੀ ਖੂਨ ਨਾਲ ਲੱਥਪਥ ਦਿਖਾਈ ਗਈ ਹੈ ਅਤੇ ਉਸ ਦੀਆਂ ਅੱਖਾਂ ਖੁੱਲ੍ਹੀਆਂ ਹਨ।
ਇਹ ਇਤਿਹਾਸਕ ਤਸਵੀਰਾਂ ਉੱਤਰੀ ਸਪੇਨ ਦੇ ਰਿਕਲਾ ਕਸਬੇ ਦੇ ਸਥਾਨਕ ਕੌਂਸਲਰ ਇਮਾਨੋਲ ਅਰਟੇਗਾ ਕੋਲ ਪਈਆਂ ਹਨ। ਉਸ ਨੂੰ ਇਹ ਤਸਵੀਰਾਂ ਉਸ ਦੇ ਅੰਕਲ ਲੁਈਸ ਕੁਆਰਟੇਰੋ ਤੋਂ ਮਿਲੀਆਂ ਸਨ ਜੋ 1960ਵਿਆਂ ‘ਚ ਬੋਲੀਵੀਆ ‘ਚ ਮਿਸ਼ਨਰੀ ਸਨ।
ਅਰਟੇਗਾ (45) ਨੇ ਦੱਸਿਆ ਕਿ ਉਸ ਦੀ ਮਾਂ ਮੁਤਾਬਕ ਫਰੈਂਚ ਪੱਤਰਕਾਰ ਨੇ ਇਹ ਤਸਵੀਰਾਂ ਅੰਕਲ ਨੂੰ ਦਿੱਤੀਆਂ ਸਨ ਅਤੇ ਉਨ੍ਹਾਂ ਦੀ 2012 ‘ਚ ਮੌਤ ਤੋਂ ਬਾਅਦ ਸਾਮਾਨ ‘ਚੋਂ ਇਹ ਤਸਵੀਰਾਂ ਮਿਲੀਆਂ ਸਨ।
ਇਨਕਲਾਬੀ ਚੇ ਗੁਵੇਰਾ ਦੀਆਂ ਹੋਰ ਰੰਗੀਨ ਤਸਵੀਰਾਂ ਏਐਫਪੀ ਦੇ ਪੱਤਰਕਾਰ ਮਾਰਕ ਹਟਨ ਨੇ ਲਈਆਂ ਸਨ ਜੋ ਉਸ ਸਮੇਂ ਕੌਮਾਂਤਰੀ ਮੀਡੀਆ ‘ਚ ਪ੍ਰਕਾਸ਼ਤ ਹੋਈਆਂ ਸਨ। ਇਕ ਤਸਵੀਰ ਗੁਵੇਰਾ ਦੀ ਸਾਥੀ ਤਮਾਰਾ ਬੁੰਕੇ ਦੀ ਵੀ ਹੈ, ਜਿਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਕੁਚਲਿਆ ਹੋਇਆ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026