Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਓਕਲੋਹੋਮਾ 'ਚ ਭਾਰੀ ਤੂਫ਼ਾਨ ਨੇ ਸ਼ਹਿਰ ਕੀਤਾ ਪੱਧਰਾ - 9 ਬੱਚਿਆਂ ਸਮੇਤ 24 ਮੌਤਾਂ 200 ਤੋਂ ਵੱਧ ਜ਼ਖਮੀ

Posted on May 21st, 2013

ਵਾਸਿੰਗਟਨ- ਅਮਰੀਕਾ ਦੇ ਸੂਬੇ ਓਕਲੋਹੋਮਾ 'ਚ ਆਏ ਜ਼ਬਰਦਸਤ ਤੂਫਾਨ ਨੇ ਮੂਰ ਸ਼ਹਿਰ ਨੂੰ ਪੱਧਰਾ ਹੀ ਕਰ ਦਿੱਤਾ। 2 ਮੀਲ ਚੌੜੇ ਅਤੇ 17 ਮੀਲ ਲੰਮੇ ਇਸ ਤੂਫਾਨ ਦੇ ਰਾਹ 'ਚ ਆਈ ਹਰ ਇਮਾਰਤ, ਗੱਡੀਆਂ ਅਤੇ ਬਨਸਪਤੀ ਨੂੰ ਇਸ ਨੇ ਬੁਰੀ ਤਰਾਂ ਉਜਾੜ ਦਿੱਤਾ। 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨਾਲ 56,000 ਦੀ ਆਬਾਦੀ ਵਾਲਾ ਮੂਰ ਸ਼ਹਿਰ ਤਾਸ਼ ਦੇ ਪੱਤਿਆਂ ਵਾਂਗ ਖਿੰਡ ਪੁੰਡ ਗਿਆ। ਓਕਲਾਹਾਮਾ ਦੇ ਪ੍ਰਸ਼ਾਸਨ ਅਨੁਸਾਰ 24 ਦੇ ਕਰੀਬ ਲੋਕ ਇਸ 'ਚ ਮਾਰੇ ਗਏ, ਜਿਨਾਂ• 'ਚ 9 ਬੱਚੇ ਸਨ। ਇਹ ਸਾਰੇ ਬੱਚੇ ਇੱਕੋ ਸਕੂਲ ਦੇ ਹਨ, ਜੋ ਤੂਫਾਨ ਦੀ ਲਪੇਟ 'ਚ ਆ ਗਿਆ ਸੀ। ਇਸ ਸਕੂਲ ਦੇ 70 ਬੱਚੇ ਜ਼ਖਮੀ ਹੋਏ ਹਨ, ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ਼ ਹਨ। ਪਹਿਲੀਆਂ ਖਬਰਾਂ 'ਚ ਮਰਨ ਵਾਲਿਆਂ ਦੀ ਗਿਣਤੀ 51 ਦੱਸੀ ਗਈ ਸੀ ਪਰ ਬਹੁਤ ਸਾਰੇ ਗੁੰਮਸ਼ੁਦਾ ਲੋਕ ਮਲਬੇ ਹੇਠੋਂ ਜਿਉਂਦੇ ਕੱਢੇ ਗਏ। ਮੌਸਮ ਵਿਗਿਆਨੀਆਂ ਅਨੁਸਾਰ ਇਸ ਤੂਫਾਨ ਤੋਂ ਬਾਅਦ ਅਜੇ ਹੋਰ ਤੂਫਾਨ ਆਉਚਣ ਦੀ ਸੰਭਾਵਨਾ ਜਤਾਈ ਹੈ ਅਤੇ ਵੱਡੀ ਪੱਧਰ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ ਦੱਸੀ ਹੈ। ਇਸ ਤੂਫਾਨ ਨਾਲ ਆਰਥਿਕ ਅਤੇ ਜਾਨੀ ਨੁਕਸਾਨ ਤਾਂ ਹੋਇਆ ਹੀ ਹੈ, ਇੱਥੇ ਰਹਿਣ ਵਾਲੇ ਲੋਕ ਬੁਰੀ ਤਰਾਂ ਮਾਨਸਿਕ ਤੌਰ 'ਤੇ ਵੀ ਝੰਜੋੜੇ ਗਏ ਹਨ। ਤਬਾਹੀ ਦਾ ਮੰਜ਼ਰ ਦੇਖ ਕੇ ਲੋਕ ਕੁਰਲਾ ਉੱਠੇ। 
ਬਹੁਤ ਤੇਜ਼ ਤੂਫਾਨ 'ਚ ਬਚੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇਹ ਬਿਲਕੁਲ ਹਾਲੀਵੁੱਡ ਦੀ ਫਿਲਮ ”'ਟਵਿਸਟਰ'” ਵਰਗਾ ਸੀ, ਕਿਉਂਕਿ ਉਸ ਨੇ ਘੋੜੇ ਤੇ ਹੋਰ ਕਈ ਕੁਝ ਆਲੇ-ਦੁਆਲੇ ਉੱਡਦਾ ਦੇਖਿਆ ਸੀ। ਇਸ ਵਿਅਕਤੀ ਨੇ ਘੋੜਿਆਂ ਦੇ  ਤਬੇਲੇ 'ਚ ਲੁਕ ਕੇ ਜਾਨ ਬਚਾਈ ਸੀ।


ਲਾਂਡੋ ਹਾਇਟ ਨਾਮ ਦਾ ਇਕ ਵਿਅਕਤੀ ਪਰਿਵਾਰਕ ਫਾਰਮ 'ਤੇ ਸੀ, ਜਦੋਂ ਮੂਰ ਖੇਤਰ 'ਚ ਇਸ ਭਿਆਨਕ ਤੂਫਾਨ ਨੇ ਦਸਤਕ ਦਿੱਤੀ। ਜਦੋਂ ਉਸ ਨੇ ਹਵਾ ਗਤੀ ਫੜਦੀ ਮਹਿਸੂਸ ਕੀਤੀ ਤਾਂ ਉਹ ਇਕਦਮ ਬਾਹਰ ਨਿਕਲਿਆ। ਉਸ ਨੇ ਦੇਖਿਆ ਕਿ ਆਲੇ-ਦੁਆਲੇ ਸਾਰਾ ਕੁਝ ਤੂਫਾਨ 'ਚ ਉੱਡ ਰਿਹਾ ਸੀ। ਹਾਇਟ ਨੇ ਕਿਹਾ ਕਿ ਉਸ ਨੂੰ ਖਦਸ਼ਾ ਹੈ ਕਿ ਸਾਰੇ ਪਸ਼ੂ ਮਰ ਗਏ ਹੋਣਗੇ। ਉਸ ਨੇ ਦੱਸਿਆ ਕਿ ਉਸ ਨੇ ਕੁਝ ਘੋੜਿਆਂ ਨੂੰ ਤਬੇਲੇ 'ਚੋਂ ਕੱਢਣ ਦਾ ਵੀ ਯਤਨ ਕੀਤਾ ਤਾਂ ਕਿ ਉਹ ਜਾਨ ਬਚਾ ਸਕਣ। ਉਸ ਉੱਤੇ ਤਬੇਲੇ ਦਾ ਸਾਰਾ ਮਲਬਾ ਡਿੱਗ ਪਿਆ ਸੀ।


ਇਸ ਤੂਫਾਨ ਨੇ 32 ਕਿਲੋਮੀਟਰ ਖੇਤਰ 'ਚ 40 ਮਿੰਟ ਮਾਰ ਕੀਤੀ। ਰਾਹਤ ਕਾਮੇ ਘਰ-ਘਰ ਅਤੇ ਹਰੇਕ ਬਲਾਕ 'ਚ ਜਾ ਕੇ ਜਿਉਂਦੇ ਲੋਕ ਲੱਭਣ ਦੇ ਯਤਨ ਕਰ ਰਹੇ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਮੌਤਾਂ ਦੀ ਅੰਤਮ ਗਿਣਤੀ ਫ਼ਿਲਹਾਲ ਨਹੀਂ ਦੱਸੀ ਜਾ ਸਕਦੀ ਕਿਉੁਂਕਿ ਬਹੁਤ ਸਾਰੇ ਇਲਾਕੇ ਦਾ ਮੁਆਇਨਾ ਕਰਨਾ ਹੈ। ਗਵਰਨਰ ਮੈਰੀ ਫਾਲਿਨ ਨੇ ਕਿਹਾ ਸਾਡੇ ਦਿਲ ਉਨ•ਾਂ ਮਾਪਿਆਂ ਲਈ ਟੁੱਟ ਗਏ ਹਨ ਜਿਹੜੇ ਅਪਣੇ ਬੱਚਿਆਂ ਦੀ ਹਾਲਤ ਬਾਰੇ ਸੋਚ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਓਕਲਾਹੋਮਾ 'ਚ ਐਮਰਜੈਂਸੀ ਐਲਾਨ ਦਿੱਤੀ ਹੈ ਅਤੇ ਰਾਹਤ ਤੇ ਬਚਾਅ ਕਾਮੇ ਭੇਜ ਦਿਤੇ ਹਨ। ਰਾਸ਼ਟਰਪਤੀ ਓਬਾਮਾ ਨੇ ਇਸ ਨੂੰ ਕੌਮੀ ਤਰਾਸਦੀ ਐਲਾਨ ਕੇ ਪੀੜ•ਤ ਲੋਕਾਂ ਦੀ ਮੱਦਦ ਲਈ ਪੂਰਾ ਜ਼ੋਰ ਲਗਾਉਣ ਦਾ ਭਰੋਸਾ ਦਿਵਾਇਆ ਹੈ।



Archive

RECENT STORIES