Posted on November 27th, 2014

ਜਲੰਧਰ, 27 ਨਵੰਬਰ (ਜੇ.ਐਸ. ਸੋਢੀ) : ਆਪਣੇ ਆਪ ਨੂੰ ਪੰਥ ਦਾ ਵਾਲੀ ਵਾਰਿਸ ਅਖਵਾਉਣ ਵਾਲੇ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਗੁਰੂਆਂ ਦਾ ਨਾ ਸਿਰਫ ਨਿਰਾਦਰ ਕੀਤਾ ਹੈ ਬਲਕਿ ਸਿੱਖ ਇਤਿਹਾਸ ਪ੍ਰਤੀ ਆਪਣੀ ਅਗਿਆਨਤਾ ਦਾ ਮੁਕੰਮਲ ਸਬੂਤ ਪੇਸ਼ ਕੀਤਾ ਹੈ। ਉਹਨਾਂ ਨੇ ਆਪਣੇ ਪੇਜ ਉੱਪਰ ਹਾਲ ਹੀ ਵਿੱਚ 24 ਨਵੰਬਰ 2014 ਨੂੰ ਨੋਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਉਸ ਉੱਪਰ ਫੋਟੋ ਸਾਡੇ ਦਸਵੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਲਗਾ ਦਿੱਤੀ। ਇਸ ਤਰਾਂ ਕਰਕੇ ਉਹਨਾਂ ਨੇ ਦੁਨੀਆਂ ਭਰ ਵਿੱਚ ਵਸਦੇ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਭੰਬਲ ਭੂਸੇ ਵਿੱਚ ਪਾਇਆ ਅਤੇ ਨੌਜਵਾਨਾਂ ਨੂੰ ਗਲਤ ਇਤਿਹਾਸ ਪੜਾਉਣ ਦਾ ਉਪਰਾਲਾ ਕੀਤਾ।
ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸਾਬਕਾ ਐਮ.ਐਲ.ਏ ਅਤੇ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਨਾਂ ਕਿਹਾ ਕਿ ਬੀਬੀ ਬਾਦਲ ਦਾ ਇਹ ਕਦਮ ਇਸ ਵਾਸਤੇ ਵੀ ਨਿੰਦਣਯੋਗ ਹੈ ਕਿ ਉਹਨਾਂ ਦੇ ਪਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਹਨਾਂ ਦੇ ਸਹੁਰਾ ਸਾਹਿਬ ਪੰਥ ਰਤਨ ਦੀ ਉਪਾਧੀ ਸਮੇਤ ਅਕਾਲੀ ਦਲ ਦੇ ਸਰਪ੍ਰਸਤ ਵੀ ਹਨ ਅਤੇ ਇਹ ਪਰਿਵਾਰ ਖੁਦ ਨੂੰ ਪੰਥ ਦਾ ਠੇਕੇਦਾਰ ਵੀ ਅਖਵਾਉਂਦਾ ਹੈ। ਜੇਕਰ ਅਜਿਹੀ ਗਲਤੀ ਕਿਸੇ ਆਮ ਸਿੱਖ ਜਾਂ ਵਿਰੋਧੀ ਧਿਰ ਦੇ ਆਗੂ ਨੇ ਕੀਤੀ ਹੁੰਦੀ ਤਾਂ ਹੁਣ ਤੱਕ ਉਸ ਨੂੰ ਅਕਾਲ ਤਖਤ ਸਾਹਿਬ ਉੱਪਰ ਤਲਬ ਕਰ ਲਿਆ ਗਿਆ ਹੁੰਦਾ ਅਤੇ ਉਸ ਨੂੰ ਮਰਿਆਦਾ ਭੰਗ ਕਰਨ ਦੀ ਸਜ਼ਾ ਵੀ ਦੇ ਦਿਤੀ ਗਈ ਹੁੰਦੀ। ਉਨਾਂ ਕਿਹਾ ਕਿ ਹੁਣ ਆਮ ਜਨਤਾ ਦੀ ਨਜ਼ਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲ ਹੈ ਕਿ ਕੀ ਉਹ ਅਜਿਹੀ ਅਵੱਗਿਆ ਲਈ ਬੀਬੀ ਹਰਸਿਮਰਤ ਕੋਰ ਬਾਦਲ ਨੂੰ ਲੋੜੀਂਦੀ ਸਜ਼ਾ ਦੇਣਗੇ?
Courtesy: rozanapehredar.com

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026