Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਲੰਧਰ ਦੇ ਸਾਬਕਾ ਯੂਥ ਅਕਾਲੀ ਆਗੂ ਸਮੇਤ 2 ਨੂੰ 12-12 ਸਾਲ ਕੈਦ ਤੇ ਇਕ-ਇਕ ਲੱਖ ਜੁਰਮਾਨਾ

Posted on November 29th, 2014

<p>ਪ੍ਰਸ਼ੋਤਮ ਲਾਲ ਸੋਂਧੀ&nbsp;<br></p>

ਅੰਮਿ੍ਤਸਰ- ਜਲੰਧਰ ਨਾਲ ਸਬੰਧਿਤ ਤੇ ਯੂਥ ਅਕਾਲੀ ਦਲ ਦੇ ਇਕ ਸਾਬਕਾ ਆਗੂ ਸਮੇਤ 2 ਨੂੰ ਹੈਰੋਇਨ ਦੀ ਤਸਕਰੀ ਦੇ ਇਕ ਚਰਚਿਤ ਮਾਮਲੇ 'ਚ ਇਥੇ ਅਦਾਲਤ ਵੱਲੋਂ 12-12 ਸਾਲ ਕੈਦ ਤੇ ਇਕ-ਇਕ ਲੱਖ ਰੁਪਿਆ ਜੁਰਮਾਨਾ ਕੀਤਾ ਗਿਆ | ਵਧੀਕ ਜਿਲ੍ਹਾ ਸੈਸ਼ਨ ਜੱਜ ਸ: ਸੁਰਿੰਦਰ ਸਿੰਘ ਸਾਹਨੀ ਦੀ ਅਦਾਲਤ ਵੱਲੋਂ ਅੱਜ ਸੁਣਾਈ ਉਕਤ ਫ਼ੈਸਲੇ ਸਬੰਧੀ ਐਡਵੋਕੇਟ ਸ੍ਰੀ ਪੀ. ਐਲ. ਬਿੰਦਰਾ ਨੇ ਦੱਸਿਆ ਕਿ ਉਕਤ ਮਾਮਲਾ 2008 ਦਾ ਹੈ, ਜਦੋਂ ਕਿ ਡਾਇਰੈਕਟੋਰੇਟ ਆਫ਼ ਰੈਵਿਨਿਊ ਇੰਟੈਲੀਜੈਂਸ ਦੀ ਟੀਮ ਨੇ ਸਥਾਨਕ ਮੀਰਾਂਕੋਟ ਚੌਕ ਨੇੜਿਓਾਾ ਸਾਢੇ 22 ਕਿਲੋ ਗ੍ਰਾਮ ਹੈਰੋਇਨ ਸਮੇਤ ਉਕਤ ਦੋਹਾ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | 

ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਪ੍ਰਸ਼ੋਤਮ ਲਾਲ ਸੋਂਧੀ ਵਾਸੀ ਅਰਜਨ ਨਗਰ, ਸੁਰਿੰਦਰ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਸੰਨੀ ਦੋਵੇਂ ਜਿਲ੍ਹਾ ਜਲੰਧਰ ਵਜੋਂ ਹੋਈ ਸੀ | ਉਕਤ ਵਿਅਕਤੀਆਂ 'ਚੋ ਇਕ ਅਕਾਲੀ ਦਲ ਦਾ ਆਗੂ ਵੀ ਰਹਿ ਚੁੱਕਾ ਹੈ | ਦੋਵੇਂ ਕੈਨੇਡਾ ਭੇਜਣ ਲਈ ਰਾਜਾਸਾਂਸੀ ਹਵਾਈ ਅੱਡੇ ਵੱਲ ਡਰੱਗ ਲਿਜਾ ਰਹੇ ਸਨ।



Archive

RECENT STORIES