Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਛੋਟੀ ਉਮਰੇ ਨਾਮਣਾ ਖੱਟ ਰਹੇ ਸਰੀ ਦੇ ਪਹਿਲਵਾਨ ਕਰਨਵੀਰ ਸਿੰਘ ਮਾਹਲ ਦਾ ਸਨਮਾਨ

Posted on May 21st, 2013

ਵੈਨਕੂਵਰ, 21 ਮਈ (ਗੁਰਪ੍ਰੀਤ ਸਿੰਘ ਸਹੋਤਾ)-ਪਿਛਲੇ ਤਿੰਨ ਸਾਲਾਂ ਤੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਕਰਵਾਏ ਜਾਂਦੇ ਖੇਡ ਮੇਲਿਆਂ 'ਚ ਲਗਾਤਾਰ ਸੋਨ ਤਗਮੇ ਜਿੱਤਣ ਵਾਲੇ ਸਰੀ ਦੇ ਛੋਟੀ ਉਮਰ ਦੇ ਪਹਿਲਵਾਨ ਕਰਨਵੀਰ ਸਿੰਘ ਮਾਹਲ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ | 8 ਸਾਲਾ ਕਰਨਵੀਰ ਨੇ ਕੱਲ੍ਹ ਸਮਾਪਤ ਹੋਏ ਦੋ-ਦਿਨਾ ਖੇਡ ਮੇਲੇ ਦੌਰਾਨ 8 ਸਾਲ ਤੇ 10 ਸਾਲ ਉਮਰ ਦੇ ਦੋਵਾਂ ਮੁਕਾਬਲਿਆਂ 'ਚ ਕੁਸ਼ਤੀ ਲੜਦਿਆਂ ਸੋਨ ਤਗਮੇ ਹਾਸਿਲ ਕੀਤੇ | ਸਰੀ ਦੇ 'ਖਾਲਸਾ ਰੈਸਲਿੰਗ ਕਲੱਬ' ਦੇ ਇਸ ਹੋਣਹਾਰ ਪਹਿਲਵਾਨ ਨੂੰ ਨਾਮਵਰ ਪੰਜਾਬੀ ਕੁਸ਼ਤੀ ਕੋਚ ਸ਼ੀਰੀ ਪਹਿਲਵਾਨ ਸਿਖਲਾਈ ਦੇ ਰਹੇ ਹਨ | ਤਿੰਨ ਸਾਲ ਦੇ ਵਕਫੇ ਦੌਰਾਨ ਉਹ ਕੈਨੇਡਾ ਭਰ 'ਚ ਹੋਏ ਕੁਸ਼ਤੀ ਮੁਕਾਬਲਿਆਂ 'ਚ 19 ਸੋਨ ਤਗਮੇ ਜਿੱਤ ਚੁੱਕਾ ਹੈ ਜਦਕਿ ਉਸਨੇ ਅਮਰੀਕਾ 'ਚ ਹੋਏ ਕੁਸ਼ਤੀ ਮਕਾਬਲਿਆਂ 'ਚ ਹੁਣ ਤੱਕ 11 ਸੋਨ ਤਗਮੇ ਤੇ 3 ਚਾਂਦੀ ਦੇ ਤਗਮੇ ਜਿੱਤੇ ਹਨ | 

ਪੰਜਾਬ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਸ਼ਹੂਰ ਪਿੰਡ ਮਾਹਲ-ਗਹਿਲਾਂ ਦੇ ਪਹਿਲਵਾਨ ਰਜਿੰਦਰ ਸਿੰਘ ਮਾਹਲ ਦੇ ਸਪੁੱਤਰ ਤੇ ਅਮਰੀਕਾ ਵਸਦੇ ਪਹਿਲਵਾਨ ਬੱਲੀ ਮਾਹਲ ਦੇ ਭਤੀਜੇ ਕਰਨਵੀਰ ਤੋਂ ਪੂਰੇ ਪਰਿਵਾਰ ਤੇ ਅਖਾੜੇ ਨੂੰ ਬਹੁਤ ਆਸਾਂ ਹਨ |



Archive

RECENT STORIES