Posted on December 5th, 2014

ਜਲੰਧਰ- ਪੰਜਵੇਂ ਵਿਸ਼ਵ ਕਬੱਡੀ ਕੱਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 5.27 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਕਬੱਡੀ ਦੇ ਇਸ ਮਹਾਂਕੁੰਭ ਲਈ 5 ਮਹਾਂਦੀਪਾਂ ਦੇ 15 ਮੁਲਕਾਂ ਦੀਆਂ 19 ਟੀਮਾਂ ਜ਼ੋਰ ਅਜ਼ਮਾਈ ਲਈ ਤਿਆਰ ਹਨ।
ਕਬੱਡੀ ਵਿਸ਼ਵ ਕੱਪ ਵਿੱਚ ਹੁਣ ਤੱਕ ਮੇਜ਼ਬਾਨ ਭਾਰਤ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਵਾਰ ਪਾਕਿਸਤਾਨ, ਅਮਰੀਕਾ, ਇਰਾਨ ਤੇ ਇੰਗਲੈਂਡ ਦੀਆਂ ਟੀਮਾਂ ਵੀ ਚੁਣੌਤੀ ਦੇਣ ਲਈ ਤਿਆਰ ਹਨ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਤਿੰਨ ਵਾਰ ਭਾਰਤ ਚੈਂਪੀਅਨ ਬਣਿਆ ਹੈ ਪਰ ਇਸ ਵਾਰ ਭਾਰਤ ਦੇ ਦਾਅਵੇ ਨੂੰ ਚੁਣੌਤੀ ਦੇਣ ਲਈ ਨਿਊਜ਼ੀਲੈਂਡ ਦੀ ਟੀਮ ਪੱਬਾਂ ਭਾਰ ਹੈ।
ਵਿਸ਼ਵ ਕੱਪ ਦਾ ਉਦਘਾਟਨ ਜਲੰਧਰ ਵਿੱਚ ਹੋਇਆ ਜਦਕਿ ਮੈਚਾਂ ਦੀ ਰਸਮੀ ਸ਼ੁਰੂਆਤ 7 ਦਸੰਬਰ ਨੂੰ ਗੁਰਦਾਸਪੁਰ ਤੋਂ ਹੋਵੇਗੀ। ਵਿਸ਼ਵ ਕਬੱਡੀ ਕੱਪ ਨੂੰ ਨਸ਼ਾ ਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਕਬੱਡੀ ਕੱਪ ਲਈ ਐਂਟੀ ਡੋਪ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਡਾ ਦੀਆਂ ਟੀਮਾਂ ਵਲੋਂ ਵੀ ਵਿਸ਼ਵ ਕੱਪ ਦੌਰਾਨ ਲਗਾਤਾਰ ਖਿਡਾਰੀਆਂ ਦੇ ਟੈਸਟ ਕੀਤੇ ਜਾਣਗੇ।
ਪੁਰਸ਼ ਵਰਗ ਵਿੱਚ 11 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਵਿਚੋਂ ਪੂਲ ਏ ਵਿੱਚ ਭਾਰਤ, ਆਸਟਰੇਲੀਆ, ਸਪੇਨ, ਇਰਾਨ ਤੇ ਅਮਰੀਕਾ ਹੋਣਗੇ ਜਦਕਿ ਪੂਲ ਬੀ ਵਿੱਚ ਇੰਗਲੈਂਡ, ਪਾਕਿਸਤਾਨ, ਕੈਨੇਡਾ, ਡੈਨਮਾਰਕ, ਅਰਜਨਟੀਨਾ ਤੇ ਸਵੀਡਨ ਸ਼ਾਮਲ ਹਨ। ਇਸ ਤੋਂ ਇਲਾਵਾ ਮਹਿਲਾ ਵਰਗ ਵਿੱਚ 8 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਵਿਚੋਂ ਪੂਲ ਏ ਵਿੱਚ ਭਾਰਤ, ਅਮਰੀਕਾ, ਅਜ਼ਰਬਾਈਜਾਨ, ਡੈਨਮਾਰਕ ਸ਼ਾਮਲ ਹਨ ਜਦਕਿ ਪੂਲ ਬੀ ਵਿੱਚ ਨਿਊਜ਼ੀਲੈਂਡ, ਇੰਗਲੈਂਡ, ਮੈਕਸੀਕੋ ਤੇ ਪਾਕਿਸਤਾਨ ਹਨ। ਇਸ ਵਾਰ ਡੈਨਮਾਰਕ ਦੇ ਲੜਕੇ ਤੇ ਅਜ਼ਰਬਾਈਜਾਨ ਦੀਆਂ ਲੜਕੀਆਂ ਦੀ ਟੀਮ ਪਹਿਲੀ ਵਾਰ ਭਾਗ ਲੈ ਰਹੀ ਹੈ।
5.27 ਕਰੋੜ ਰੁਪਏ ਦੀ ਕੁੱਲ ਇਨਾਮੀ ਰਾਸ਼ੀ ਵਿਚੋਂ ਪੁਰਸ਼ ਵਰਗ ਦੀ ਚੈਂਪੀਅਨ ਟੀਮ ਨੂੰ 2 ਕਰੋੜ ਰੁਪਏ ਅਤੇ ਉਪ ਜੇਤੂ ਨੂੰ ਇੱਕ ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮਹਿਲਾ ਵਰਗ ਦੀ ਜੇਤੂ ਟੀਮ ਨੂੰ ਇੱਕ ਕਰੋੜ, ਉਪ ਜੇਤੂ ਨੂੰ 51 ਲੱਖ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪਏ ਦਿੱਤੇ ਜਾਣਗੇ।
ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਮੈਚਾਂ ਦੇ ਵੇਰਵੇ:
7 ਦਸੰਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ਵਿੱਚ 12 ਵਜੇ ਮਰਦਾਂ ਦੇ ਮੁਕਾਬਲੇ ਵਿੱਚ ਸਵੀਡਨ ਅਤੇ ਇੰਗਲੈਂਡ ਵਿਸ਼ਵ ਕੱਪ ਦਾ ਆਗਾਜ਼ ਕਰਨਗੇ। ਇਸੇ ਦਿਨ ਮਹਿਲਾ ਵਰਗ ਵਿੱਚ ਨਿਊਜ਼ੀਲੈਂਡ ਤੇ ਇੰਗਲੈਂਡ ਤੋਂ ਇਲਾਵਾ ਮਰਦ ਵਰਗ ਵਿੱਚ ਅਰਜਨਟੀਨਾ ਅਤੇ ਡੈਨਮਾਰਕ ਦਾ ਮੈਚ ਹੋਵੇਗਾ।
8 ਦਸੰਬਰ ਨੂੰ ਬਹੁਮੰਤਵੀ ਸਟੇਡੀਅਮ ਢੁੱਡੀਕੇ (ਮੋਗਾ) ਵਿੱਚ ਮਰਦ ਵਰਗ ਵਿੱਚ ਆਸਟ੍ਰੇਲੀਆ-ਸਪੇਨ ਤੇ ਈਰਾਨ- ਅਮਰੀਕਾ ਦਾ ਮੈਚ ਹੋਵੇਗਾ। ਇਸੇ ਦਿਨ ਮਹਿਲਾ ਵਰਗ ਵਿੱਚ ਭਾਰਤ ਆਪਣਾ ਪਹਿਲਾ ਮੈਚ ਅਮਰੀਕਾ ਵਿਰੁੱਧ ਖੇਡੇਗਾ।
9 ਦਸੰਬਰ ਨੂੰ ਨਹਿਰੂ ਸਟੇਡੀਅਮ ਰੂਪਨਗਰ ਵਿੱਚ ਅਰਜਨਟੀਨਾ-ਸਵੀਡਨ, ਪਾਕਿਸਤਾਨ-ਡੈਨਮਾਰਕ, ਕੈਨੇਡਾ-ਇੰਗਲੈਂਡ (ਮਰਦ) ਭਿੜਨਗੇ ਜਦਕਿ ਇਸੇ ਦਿਨ ਮਹਿਲਾ ਵਰਗ ਵਿੱਚ ਮੈਕਸੀਕੋ ਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ।
10 ਦਸੰਬਰ ਨੂੰ ਏ. ਐਸ. ਕਾਲਜ ਸਟੇਡੀਅਮ ਖੰਨਾ ਵਿੱਚ ਮਰਦ ਵਰਗ ਵਿੱਚ ਆਸਟ੍ਰੇਲੀਆ, ਈਰਾਨ ਤੇ ਭਾਰਤ-ਸਪੇਨ ਦਾ ਮੁਕਾਬਲਾ ਹੋਵੇਗਾ ਤੇ ਮਹਿਲਾ ਵਰਗ ਵਿੱਚ ਅਜ਼ਰਬਾਈਜਾਨ-ਡੈਨਮਾਰਕ ਤੇ ਪਾਕਿਸਤਾਨ-ਇੰਗਲੈਂਡ ਦਾ ਮੈਚ ਹੋਵੇਗਾ।
11 ਦਸੰਬਰ ਨੂੰ ਸਪੋਰਟਸ ਸਟੇਡੀਅਮ ਚੋਹਲਾ ਸਾਹਿਬ ਵਿੱਚ (ਮਰਦ) ਡੈਨਮਾਰਕ-ਸਵੀਡਨ,ਕੈਨੇਡਾ-ਅਰਜਨਟੀਨਾ ਤੇ ਪਾਕਿਸਤਾਨ-ਇੰਗਲੈਂਡ ਦੇ ਮੈਚ ਹੋਣਗੇ ਅਤੇ ਇਸੇ ਦਿਨ (ਮਹਿਲਾ) ਨਿਊਜ਼ੀਲੈਂਡ-ਪਾਕਿਸਤਾਨ ਵੀ ਆਹਮਣੇ ਸਾਹਮਣੇ ਹੋਣਗੇ।
13 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿੱਚ (ਮਰਦ) ਸਪੇਨ-ਈਰਾਨ ਤੇ ਭਾਰਤ-ਅਮਰੀਕਾ ਦਾ ਮੈਚ ਹੋਵੇਗਾ। ਇਸੇ ਦਿਨ ਮਹਿਲਾ ਵਰਗ ਵਿੱਚ ਭਾਰਤ-ਡੈਨਮਾਰਕ ਦਾ ਮੁਕਾਬਲਾ ਹੋਵੇਗਾ।
14 ਦਸੰਬਰ ਨੂੰ ਆਊਟ ਡੋਰ ਹੁਸ਼ਿਆਰਪੁਰ ਵਿੱਚ ਮਰਦ ਵਰਗ ਵਿੱਚ ਡੈਨਮਾਰਕ-ਕੈਨੇਡਾ, ਇੰਗਲੈਂਡ-ਅਰਜਨਟੀਨਾ ਤੇ ਪਾਕਿਸਤਾਨ ਤੇ ਸਵੀਡਨ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਵਿੱਚ ਇੰਗਲੈਂਡ- ਮੈਕਸੀਕੋ ਭਿੜਨਗੇ।
15 ਦਸੰਬਰ ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਸਟੇਡੀਅਮ ਵਿੱਚ ਮਰਦ ਵਰਗ ਵਿੱਚ ਅਮਰੀਕਾ-ਆਸਟ੍ਰੇਲੀਆ, ਪਾਕਿਸਤਾਨ-ਕੈਨੇਡਾ ਤੇ ਭਾਰਤ-ਈਰਾਨ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਦਾ ਮੈਚ ਅਮਰੀਕਾ-ਅਜਰਬਾਈਜਾਨ ਵਿਚਕਾਰ ਹੋਵੇਗਾ।
16 ਦਸੰਬਰ ਨੂੰ ਸਪੋਰਟਸ ਸਟੇਡੀਅਮ, ਜਲਾਲਾਬਾਦ ਵਿੱਚ ਮਰਦਾਂ ਦੇ ਵਰਗ ਵਿੱਚ ਅਮਰੀਕਾ-ਸਪੇਨ ਤੇ ਭਾਰਤ-ਆਸਟ੍ਰੇਲੀਆ ਦੇ ਮੈਚ ਹੋਣਗੇ। ਮਹਿਲਾ ਵਰਗ ਵਿੱਚ ਭਾਰਤ-ਅਜ਼ਰਬਾਈਜਾਨ ਤੇ ਨਿਊਜ਼ੀਲੈਂਡ-ਮੈਕਸੀਕੋ ਦੇ ਮੈਚ ਖੇਡੇ ਜਾਣਗੇ।
17 ਦਸੰਬਰ ਨੂੰ ਸਪੋਰਟਸ ਸਟੇਡੀਅਮ ਮਹਿਤਾ (ਅੰਮ੍ਰਿਤਸਰ) ਵਿੱਚ ਮਰਦ ਵਰਗ ਵਿੱਚ ਇੰਗਲੈਂਡ- ਡੈਨਮਾਰਕ, ਸਵੀਡਨ-ਕੈਨੇਡਾ ਤੇ ਪਾਕਿਸਤਾਨ-ਅਰਜਨਟੀਨਾ ਦੇ ਮੈਚ ਹੋਣਗੇ ਜਦਕਿ ਮਹਿਲਾ ਵਰਗ ਵਿੱਚ ਡੈਨਮਾਰਕ ਓਅਮਰੀਕਾ ਦਾ ਮੈਚ ਹੋਵੇਗਾ। 18 ਦਸੰਬਰ ਨੂੰ ਕਬੱਡੀ ਸਟੇਡੀਅਮ ਦ੍ਰਿੜਬਾ (ਸੰਗਰੂਰ) ਵਿੱਚ ਸੈਮੀਫਾਈਨਲ ਮੈਚ ਖੇਡੇ ਜਾਣਗੇ।
19 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਰਨਾਲਾ ਵਿੱਚ ਤੀਜੀ ਤੇ ਚੌਥੀ ਥਾਂ ਲਈ ਦੋਵਾਂ ਵਰਗਾਂ ਦੇ ਮੈਚ ਹੋਣਗੇ ਤੇ ਨਾਲ ਹੀ ਔਰਤ ਵਰਗ ਦਾ ਫਾਈਨਲ ਮੈਚ ਵੀ ਹੋਵੇਗਾ।
20 ਦਸੰਬਰ ਨੂੰ ਸਪੋਰਟਸ ਸਟੇਡੀਅਮ ਪਿੰਡ ਬਾਦਲ ਵਿੱਚ ਮਰਦ ਵਰਗ ਦਾ ਫਾਈਨਲ ਮੈਚ ਤੇ ਸਮਾਪਤੀ ਸਮਾਰੋਹ ਹੋਵੇਗਾ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026