Posted on December 8th, 2014

- ਜਗਦੀਪ ਖੋਸਾ
ਪਿਛਲੇ ਹਫਤੇ ਸਰੀ ਸ਼ਹਿਰ ਵਿਚ ਸਥਿਤ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਵਲੋਂ YMCA ਪੀਸ ਵੀਕ ਬੜੇ ਹੀ ਉਤਸ਼ਾਹਜਨਕ ਤਰੀਕੇ ਨਾਲ ਮਨਾਇਆ ਗਿਆ। YMCA ਸੰਸਥਾ ਦੇ ਸਹਿਯੋਗ ਨਾਲ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੇ ਇਸ ਚੰਗੇ ਉਪਰਾਲੇ ਵਿਚ ਵਧ ਚੜ ਕੇ ਹਿੱਸਾ ਲਿਆ।
YMCA ਦੇ Healthy Child Development Unit ਦੀ ਹੈਡ ਲੀਡਰ ਕੀਰਤ ਖੋਸਾ ਵਲੋਂ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਂਤੀ ਦੇ ਸਾਰੇ ਪਹਿਲੂਆਂ ਦੀ ਜਾਣਕਾਰੀ ਦਿਤੀ ਗਈ। ਨਾਲ ਹੀ ਨਾਲ ਉਨ੍ਹਾਂ ਵਲੌਂ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੱਖੋ ਵੱਖਰੀਆਂ ਐਕਟੀਵੀਟੀਜ਼ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਇਹਨਾਂ ਸਾਰੀਆਂ ਗਤੀਵਿਧੀਆਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸ਼ਾਂਤੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਪੂਰਾ ਇਕ ਹਫਤਾ ਚੱਲੀਆਂ ਇਹਨਾਂ ਐਕਟੀਵੀਟੀਜ਼ ਦੋਰਾਨ ਸਕੂਲ ਦੇ ਹਰ ਵਿਦਿਆਰਥੀ ਨੇ ਬੜੇ ਹੀ ਚਾਅ ਨਾਲ ਭਾਗ ਲਿਆ।ਹਫਤੇ ਦੇ ਅਖੀਰ ਵਿਚ ਅਸੈਂਬਲੀ ਦੋਰਾਨ ਹਰ ਜਮਾਤ ਦੇ ਨੁਮਾਇੰਦਿਆਂ ਨੇ ਆਪਣੇ-ਆਪਣੇ ਪ੍ਰੋਜੈਕਟ ਬਾਕੀ ਸਾਰਿਆਂ ਨਾਲ ਸਾਂਝੇ ਕੀਤੇ।
ਕਿੰਡਰਗਾਰਡਨ ਦੇ ਬੱਚਿਆਂ ਨੇ ਸ਼ਾਂਤੀ ਦੀ ਨੁਮਾਇੰਦਗੀ ਕਰਦੀ ਇਕ ਕੜੀ ਪੇਸ਼ ਕੀਤੀ ਤੇ ਨਾਲ ਹੀ ਸ਼ਾਂਤੀ ਤੇ ਇਕ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਪੀਸ ਮੋਬਾਇਲ ਸਾਂਝੇ ਕੀਤੇ।ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਰੰਗ ਬਿਰੰਗੇ ਪਿਨ ਵੀਲ ਵਿਖਾਏ, ਜਿਨ੍ਹਾਂ ਉਪਰ ਸ਼ਾਤੀ ਦੇ ਉਪਦੇਸ਼ ਲਿਖੇ ਹੋਏ ਸਨ।
ਤੀਸਰੀ ਜਮਾਤ ਨੇ ਵਾਤਵਰਣ ਅਤੇ ਸ਼ਾਂਤੀ ਨੂੰ ਇਕੋ ਕੜੀ ਵਿਚ ਪਰੋਅ ਕੇ ਤਿਆਰ ਕੀਤੀਆਂ ਆਪਣੀਆਂ ਪੇਂਟਿਗਜ਼ ਸਾਂਝੀਆਂ ਕੀਤੀਆਂ। ਚੌਥੀ ਜਮਾਤ ਵਲੋਂ ਪੂਰੇ ਹਫਤੇ ਦੋਰਾਨ ਆਪਣੇ ਵਲੋਂ ਕੀਤੇ ਸ਼ਾਂਤੀ ਕਾਰਜਾਂ ਦੀ ਇਕ ਲਿਸਟ ਪੜ੍ਹ ਕੇ ਸੁਣਾਈ। ਪੰਜਵੀਂ ਜਮਾਤ ਨੇ ਸ਼ਾਤੀ ਨੂੰ ਦਰਸਾਉਂਦੀਆਂ ਵੱਖੋ ਵੱਖਰੀਆਂ ਤਸਵੀਰਾਂ ਨੂੰ ਇੱਕਠੀਆਂ ਕਰ ਕੇ ਤਿਆਰ ਕੀਤਾ ਗਿਆ ਕੌਲਾਜ਼ ਸਭ ਦੇ ਸਨਮੁਖ ਕੀਤਾ।ਛੇਵੀਂ ਜਮਾਤ ਨੇ ਆਪਣੀ ਜੰਗ ਭਰੀ ਵਰਤਮਾਨ ਦੁਨੀਆਂ ਤੇ ਆਪਣੀ ਸੁਪਨਿਆਂ ਦੀ ਸ਼ਾਂਤੀ ਭਰੀ ਦੁਨੀਆਂ ਦੀ ਤੁਲਨਾ ਕੀਤੀ।ਸੱਤਵੀਂ ਜਮਾਤ ਵਲੋਂ ਸ਼ਾਤੀ- ਦੂਤ ਮਲਾਲਯੂਸਫਜ਼ਾਈ ਤੇ ਇਕ ਗੰਭੀਰ ਭਾਸ਼ਨ ਦਿਤਾ ਗਿਆ। ਇਸ ਭਾਸ਼ਨ ਵਿਚ ਦਰਦ ਵੀ ਸੀ, ਆਸ ਵੀ ਅਤੇ ਸਿਖਿਆ ਵੀ।
ਅਖੀਰ ਵਿਚ ਸਕੂਲ਼ ਦੇ ਸਾਰੇ ਵਿਦਿਆਰਥੀਆਂ ਨੇ ਇਕ ਦੂਸਰੇ ਦੇ ਹੱਥ ਫੜ ਕੇ ਸ਼ਾਂਤੀ ਦੂਤ ਬਣਨ ਦੀ ਸੌਂਹ ਚੁੱਕੀ।ਬੱਚਿਆਂ ਦੇ ਸ਼ਂਾਤੀ ਬਾਰੇ ਉਤਸ਼ਾਹ ਨੂੰ ਵੇਖਦਿਆਂ ਇਹ ਯਕੀਨ ਹੋ ਗਿਆ ਕਿ ਸਾਡਾ ਭਵਿਖ ਸੁਰੱਖਿਅਤ ਹੱਥਾਂ ਵਿਚ ਹੈ।
ਪ੍ਰਿੰਸੀਪਲ ਸ. ਔਲਖ ਨੇ ਬੱਚਿਆਂ ਨੂੰ ਸਬੋਧਨ ਕਰਦਿਆਂ ਸ਼ਂਾਤੀਂ ਦੇ ਰਾਹ ਤੇ ਚਲਣ ਲਈ ਪ੍ਰੇਰਿਤ ਕੀਤਾ ਅਤੇ ਪੂਰੇ ਵਿਸ਼ਵਾਸ਼ ਨਾਲ ਕਿਹਾ,'' ਸ਼ਾਂਤੀ ਨਾਲ ਸਭ ਮਸਲੇ ਹਲ ਕੀਤੇ ਜਾ ਸਕਦੇ ਹਨ''।
ਅਜਿਹੇ ਅਗਾਂਹ ਵਧੂ ਉਦਮ ਨੂੰ ਨੇਪਰੇ ਚੜ੍ਹਾਉਣ ਲਈ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਦਾ ਸਾਰਾ ਸਟਾਫ, ਸਕੂਲ ਪਲੈਨਿੰਗ ਕਮੇਟੀ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ। ਕਾਸ਼ ! ਇਹਨਾਂ ਬੱਚਿਆਂ ਤੋਂ ਸੇਧ ਲੈ ਕੇ ਅਸੀਂ ਵੱਡੀ ਉਮਰ ਦੇ ਬਸ਼ਿੰਦੇ ਵੀ ਸ਼ਾਂਤੀ ਦਾ ਰਾਹ ਅਪਣਾ ਸਕੀਏ।
ਆਸ ਹੈ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਆਉਣ ਵਾਲੇ ਸਮੇਂ ਅੰਦਰ ਹੋਰ ਵੀ ਅਜਿਹੇ ਅਗਾਂਹ ਵਧੂ ਤੇ ਸਿਖਿਆ ਭਰਭੂਰ ਕਾਰਜਾਂ ਵਿਚ ਹਿੱਸਾ ਪਾਉਂਦਾ ਰਹੇਗਾ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026