Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੇਕਰ ਬੇਨਤੀ ਕੀਤੀ ਜਾਵੇ ਤਾਂ ਕਸ਼ਮੀਰ ਮੁੱਦਾ ਸੁਲਝਾਉਣ 'ਚ ਸਹਾਇਤਾ ਲਈ ਤਿਆਰ ਹਾਂ- ਮੂਨ

Posted on December 9th, 2014


ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੇ ਮੁਖੀ ਬਾਨ ਕੀ-ਮੂਨ ਨੇ ਭਾਰਤ ਅਤੇ ਪਾਕਿਸਤਾਨ ਵਲੋਂ ਬੇਨਤੀ ਕਰਨ 'ਤੇ ਦੋਵਾਂ ਦੇਸ਼ਾਂ ਵਿਚਕਾਰ ਝਗੜੇ ਦੇ ਮੁੱਖ ਮੁੱਦੇ ਕਸ਼ਮੀਰ ਦੇ ਹੱਲ ਲਈ ਸਹਾਇਤਾ ਕਰਨ ਦੀ ਇੱਛਾ ਜ਼ਾਹਿਰ ਕਰਦਿਆਂ ਦੋਵਾਂ ਮੁਲਕਾਂ ਨੂੰ ਕਿਹਾ ਕਿ ਉਹ ਕਿਸੇ ਸਮਝੌਤੇ 'ਤੇ ਪਹੁੰਚਣ ਲਈ ਮੁੜ ਤੋਂ ਗੱਲਬਾਤ ਸ਼ੁਰੂ ਕਰਨ। ਅਜਿਹਾ ਉਨ੍ਹਾਂ ਦੇ ਸੁਰੱਖਿਆ ਹਿੱਤਾਂ ਅਤੇ ਖੇਤਰ ਲਈ ਲਾਭਕਾਰੀ ਹੋਵੇਗਾ। 

ਕੱਤਰ ਜਨਰਲ ਨੇ ਕਿਹਾ ਕਿ ਜਿਵੇਂ ਉਨ੍ਹਾਂ ਨੇ ਬੀਤੀ ਸਮੇਂ ਵਿਚ ਕਿਹਾ ਕਿ ਜੇਕਰ ਦੋਵੇਂ ਦੇਸ਼ ਬੇਨਤੀ ਕਰਨ ਤਾਂ ਉਹ ਇਸ ਮੁੱਦੇ ਦੇ ਹੱਲ ਵਿਚ ਸਹਾਇਤਾ ਕਰਨ ਲਈ ਤਿਆਰ ਹਨ। ਇਸ ਗੱਲ ਨੂੰ ਦੁਹਰਾਉਂਦਿਆਂ ਕਿ ਜੰਮੂ ਤੇ ਕਸ਼ਮੀਰ ਵਿਚ ਸ਼ਾਂਤੀ ਕੇਵਲ ਗੱਲਬਾਤ ਰਾਹੀਂ ਹੀ ਆ ਸਕਦੀ ਹੈ ਸ੍ਰੀ ਮੂਨ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਸਮਝੌਤੇ ਨਾਲ ਦੋਵੇਂ ਦੇਸ਼ਾਂ ਦੇ ਸੁਰੱਖਿਆ ਹਿਤਾਂ ਅਤੇ ਖੇਤਰ ਨੂੰ ਲਾਭ ਪਹੁੰਚੇਗਾ। ਭਾਰਤ ਇਸ ਪੱਖ 'ਤੇ ਕਾਇਮ ਹੈ ਕਿ ਕਸ਼ਮੀਰ ਮੁੱਦਾ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਸਪਸ਼ਟ ਕੀਤਾ ਕਿ ਜੰਮੂ ਤੇ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਨਾਲ ਸ਼ਿਮਲਾ ਸਮਝੌਤੇ ਅਤੇ ਲਾਹੌਰ ਐਲਾਨਨਾਮੇ ਦੇ ਦੁਵੱਲੇ ਸਮਝੌਤਿਆਂ ਦੇ ਢਾਂਚੇ ਅੰਦਰ ਚਰਚਾ ਕੀਤੀ ਜਾਵੇਗੀ। ਭਾਰਤ ਨੇ ਅਗਸਤ ਮਹੀਨੇ ਦਿੱਲੀ ਵਿਚ ਪਾਕਿਸਤਾਨ ਦੇ ਰਾਜਦੂਤ ਵਲੋਂ ਸਮਝੌਤਾ ਗੱਲਬਾਤ ਤੋਂ ਪਹਿਲਾਂ ਕਸ਼ਮੀਰ ਵੱਖਵਾਦੀਆਂ ਨਾਲ ਗੱਲਬਾਤ ਕਰਨ ਪਿੱਛੋਂ ਭਾਰਤ ਨੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰ ਦਿੱਤੀ ਸੀ। ਭਾਰਤ ਨੇ ਪਾਕਿਸਤਾਨ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਉਹ ਭਾਰਤ-ਪਾਕਿਸਤਾਨ ਵਿਚਕਾਰ ਗੱਲਬਾਤ ਜਾਂ ਵੱਖਵਾਦੀਆਂ ਨਾਲ ਘਿਓ ਖਿਚੜੀ ਹੋਣ ਵਿੱਚੋਂ ਇਕ ਨੂੰ ਚੁਣੇ।



Archive

RECENT STORIES