Posted on December 27th, 2014

ਫਤਹਿਗੜ੍ਹ ਸਾਹਿਬ- ਧਰਮੀ ਬਦਲੀ ਦੇ ਮੁੱਦੇ ਉੱਤੇ ਭਾਜਪਾ ਦੀ ਖ਼ਾਮੋਸ਼ੀ ਉੱਤੇ ਅਸਿੱਧਾ ਵਾਰ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਭਰ ਵਿੱਚ ਹੋ ਰਹੀਆਂ ਜਬਰੀ ਧਰਮ ਬਦਲੀਆਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਨ੍ਹਾਂ ਨੂੰ ‘ਅਫ਼ਸੋਸਜਨਕ ਤੇ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼’ ਕਰਾਰ ਦਿੱਤਾ। ਉਹ ਇੱਥੇ ਸ਼ਹੀਦੀ ਜੋੜ ਮੇਲੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਇਸੇ ਸੁਰ ਵਿੱਚ ਧਰਮ ਪਰਿਵਰਤਨ ਨੂੰ ਗਲਤ ਕਰਾਰ ਦਿੱਤਾ। ਦੋਵੇਂ ਆਗੂਆਂ ਦੀ ਨਸ਼ਿਆਂ ਦੇ ਮਾਮਲੇ ਉੱਤੇ ਵੀ ਇਕੋ ਸੁਰ ਵਿੱਚ ਇਨ੍ਹਾਂ ਨੂੰ ਪੰਜਾਬ ਨੂੰ ਭੰਡਣ ਲਈ ਵੱਖ-ਵੱਖ ਪੰਜਾਬੀ ਵਿਰੋਧੀ ਤਾਕਤਾਂ ਦੀ ‘ਸਾਜ਼ਿਸ਼’ ਕਰਾਰ ਦਿੱਤਾ।
ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸਿੱਖ ਕਦੇ ਵੀ ਜਬਰੀ ਧਰਮ ਪਰਿਵਰਤਨ ਨੂੰ ਮਨਜ਼ੂਰ ਨਹੀਂ ਕਰ ਸਕਦੇ ਕਿਉਂਕਿ ਸਮੁੱਚਾ ਸਿੱਖ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਜਦੋਂ ਸਾਡੇ ਮਹਾਨ ਸਿੱਖ ਗੁਰੂਆਂ ਅਤੇ ਸਿਰੜੀ ਯੋਧਿਆਂ ਨੇ ਕਦੇ ਵੀ ਤਾਕਤਵਰ ਹਾਕਮਾਂ ਦੀ ਈਨ ਨਹੀਂ ਮੰਨੀ।
ਗੌਰਤਲਬ ਹੈ ਕਿ ਅੱਜ-ਕੱਲ੍ਹ ਦੇਸ਼ ਭਰ ਵਿੱਚ ਜਬਰੀ ਧਰਮ ਬਦਲੀਆਂ ਦਾ ਮੁੱਦਾ ਭਖਿਆ ਹੋਇਆ ਹੈ। ਸੰਘ ਪਰਿਵਾਰ ਦਾ ਹਿੱਸਾ ਮੰਨੀਆਂ ਜਾਂਦੀਆਂ ਕਈ ਜਥੇਬੰਦੀਆਂ ਅੱਜ-ਕੱਲ੍ਹ ਜ਼ੋਰ-ਸ਼ੋਰ ਨਾਲ ‘ਘਰ ਵਾਪਸੀ’ ਦੇ ਨਾਂ ਉੱਤੇ ਈਸਾਈਆਂ ਤੇ ਹੋਰ ਧਰਮਾਂ ਦੇ ਲੋਕਾਂ ਨੂੰ ਵਾਪਸ ਹਿੰਦੂ ਬਣਾ ਰਹੀਆਂ ਹਨ। ਬਾਦਲ ਵੱਲੋਂ ਇਸ ਹਵਾਲੇ ਨਾਲ ਕੀਤੀਆਂ ਗਈਆਂ ਇਹ ਟਿੱਪਣੀਆਂ ਸਿਆਸੀ ਤੌਰ ’ਤੇ ਬਹੁਤ ਅਹਿਮੀਅਤ ਰੱਖਦੀਆਂ ਹਨ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਭਾਰਤ ਅਜਿਹਾ ਦੇਸ਼ ਹੈ ਜਿੱਥੇ ਮੁਸਲਮਾਨ ਤੇ ਈਸਾਈਆਂ ਸਣੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਤੇ ਕਿਸੇ ਨੂੰ ਵੀ ਇਸ ਸਬੰਧੀ ਦੂਜਿਆਂ ਉੱਤੇ ਜ਼ੋਰ-ਜ਼ਬਰਦਸਤੀ ਕਰਨ ਦਾ ਹੱਕ ਨਹੀਂ ਹੈ। ਨਸ਼ਿਆਂ ਦੇ ਮੁੱਦੇ ਉਤੇ ਦੋਵੇਂ ਬਾਦਲਾਂ ਨੇ ਕਿਹਾ ਕਿ ਵੱਖ-ਵੱਖ ਤਾਕਤਾਂ ਵੱਲੋਂ ਪੰਜਾਬ ‘ਨਸ਼ਈ’ ਕਰਾਰ ਦੇ ਕੇ ਬਦਨਾਮ ਕੀਤਾ ਜਾ ਰਿਹਾ ਹੈ। ਛੋਟੇ ਬਾਦਲ ਨੇ ਕਿਹਾ, ‘‘ਪੰਜਾਬ ਨੂੰ ਨਸ਼ੱਈਆ ਦੀ ਧਰਤੀ ਕਰਾਰ ਦੇ ਕੇ ਭੰਡਿਆ ਜਾ ਰਿਹਾ ਹੈ। ’’ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਵੀ ਨਸ਼ਾ ਪੰਜਾਬ ਵਿੱਚ ਨਹੀ

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026